ਅਕਾਲੀ ਕਾਂਗਰਸ ਨਾਲ ਸੰਬੰਧਿਤ ਪੰਚਾਇਤਾਂ ਨੂੰ ਵੀ ਖੁੱਲਦਿਲੀ ਨਾਲ ਦਿੱਤੀਆਂ ਗ੍ਰਾਂਟਾ
ਦਿੜਬਾ ਮੰਡੀ, ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) : ਅੱਜ ਹਲਕਾ ਦਿੜ੍ਹਬਾ ਦੇ ਵੱਖ ਵੱਖ ਪਿੰਡਾਂ ਦੀਆਂ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ 5 ਕਰੋੜ 60 ਲੱਖ 83 ਹਜ਼ਾਰ ਰੁਪਏ ਦੀਆਂ ਗ੍ਰਾਂਟਾ ਦੇ ਚੈਕ ਵੰਡੇਗਏ। ਹਲਕਾ ਦਿੜ੍ਹਬਾ ਦੇ ਪਿੰਡਾਂ ਦਾ ਸਰਵਪੱਖੀ ਵਿਕਾਸ ਅਤੇ ਹਲਕਾ ਵਾਸੀਆਂ ਨੂੰ ਬਿਹਤਰੀਨ ਬੁਨਿਆਦੀ ਸਹੂਲਤਾਂ ਮੁਹੱਈਆਂ ਕਰਵਾਉਣਾ ਮਾਨਯੋਗ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦੀ ਗਤੀਸ਼ੀਲ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਖਜਾਨਾ ਮੰਤਰੀ ਐਡਵੋਕੇਟ ਸ੍ ਹਰਪਾਲ ਸਿੰਘ ਚੀਮਾ ਨੇ ਸੁਨਾਮ ਬਲਾਕ ਨਾਲ ਸੰਬੰਧਿਤ ਪੰਚਾਇਤਾਂ ਨੂੰ ਪਿੰਡ ਛਾਹੜ ਵਿਖੇ ਰੱਖੇ ਇੱਕ ਸਾਦੇ ਸਮਾਗਮ ਦੌਰਾਨ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਖੁੱਲੀਆਂ ਗ੍ਰਾਂਟਾ ਦੇ ਗੱਫੇ ਵੰਡੇ।
ਇਸ ਮੌਕੇ ਐਡਵੋਕੇਟ ਸ੍ ਹਰਪਾਲ ਸਿੰਘ ਚੀਮਾ ਨੇ ਆਪਣੇ ਸਬੋਧਨ ਵਿੱਚ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਵਿਕਾਸ ਕਾਰਜਾਂ ਲਈ ਪੂਰੀ ਵਚਨਬੱਧਤਾ ਨਾਲ ਕੰਮ ਕਰ ਰਹੀ ਹੈ। ਲੋਕਾਂ ਦੁਆਰਾ ਦਿੱਤੇ ਅਥਾਹ ਪਿਆਰ ਦਾ ਪੂਰਾ ਮੁੱਲ ਪਾਇਆ ਜਾਵੇਗਾ। ਗ੍ਰਾਂਟਾ ਦੇ ਰੂਪ ਵਿੱਚ ਦਿੱਤਾ ਜਾਂਦਾ ਪੈਸਾ ਲੋਕਾਂ ਦਾ ਹੀ ਪੈਸਾ ਹੁੰਦਾ ਹੈ ਪਰ ਪਿਛਲੀਆਂ ਸਰਕਾਰਾਂ ਨੇ ਇਸ ਨੂੰ ਨਿੱਜੀ ਹਿੱਤਾਂ ਲਈ ਵਰਤਿਆ ਹੈ। ਅੱਜ ਵਿਜੀਲੈਂਸ ਜਾਂਚਾਂ ਚੱਲ ਰਹੀਆਂ ਹਨ ਕਈ ਵੱਡੇ ਆਗੂ ਜੋ ਇਸ ਵਿੱਚ ਪਾਏ ਗਏ ਹਨ ਹੁਣ ਚੀਕਾ ਮਾਰ ਰਹੇ ਹਨ ਜਦਕਿ ਸੂਬੇ ਦੇ ਲੋਕਾਂ ਨੂੰ ਸਭ ਪਤਾ ਹੈ ਕਿ ਉਨ੍ਹਾਂ ਦਾ ਟੈਕਸ ਰੂਪੀ ਧਨ ਕਿਸ ਨੇ ਲੁੱਟਿਆ ਹੈ। ਕਿਸੇ ਵੀ ਭਿ੍ਸ਼ਟਾਚਾਰੀ ਲੀਡਰ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਪੰਚਾਇਤਾਂ ਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇੱਕ ਇੱਕ ਪੈਸਾ ਪੂਰੀ ਇਮਾਨਦਾਰੀ ਨਾਲ ਖਰਚਿਆਂ ਜਾਵੇ। ਵਿਕਾਸ ਕਾਰਜਾਂ ਲਈ ਪੈਸੇ ਦੀ ਕੋਈ ਕਮੀ ਨਹੀਂ ਆਵੇਗੀ।
ਪਿਛਲੀ ਵਿਧਾਨ ਸਭਾ ਚੋਣ ਦੌਰਾਨ ਵੱਡੀ ਜਿੱਤ ਦਿਵਾਉਣ ਵਾਲੇ ਪਿੰਡ ਖਡਿਆਲ ਦੀ ਪੰਚਾਇਤ ਨੂੰ ਇਸ ਮੌਕੇ 41 ਲੱਖ ਰੁਪਏ ਦੀ ਗਰਾਂਟ ਪਿੰਡ ਦੇ ਵਿਕਾਸ ਕਾਰਜਾਂ ਲਈ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਥ ਆਪ ਆਗੂ ਜਸਪਾਲ ਸਿੰਘ ਪੈ੍ਟੀ ਨੇ ਦੱਸਿਆ ਕਿ ਪਿਛਲੇ ਸਮੇਂ ਵਿੱਚ ਮਾਨਯੋਗ ਮੰਤਰੀ ਜੀ ਨੇ ਪਿੰਡ ਨੂੰ ਪੰਜ ਲੱਖ ਰੁਪਏ ਦੀ ਗਰਾਂਟ ਦਿੱਤੀ ਸੀ ਅੱਜ 41 ਲੱਖ ਰੁਪਏ ਦੀ ਹੋਰ ਗਰਾਂਟ ਦਿੱਤੀ ਹੈ। ਜੋ ਕਿ ਇੱਕ ਸਾਲ ਦੌਰਾਨ ਸਰਕਾਰ ਵਲੋਂ ਪਿੰਡ ਲਈ ਕੁੱਲ 46 ਲੱਖ ਰੁਪਏ ਦੀ ਗਰਾਂਟ ਦਿੱਤੀ ਗਈ ਹੈ। ਜਦਕਿ ਪਿਛਲੀ ਕਾਂਗਰਸ ਸਰਕਾਰ ਸਮੇਂ ਪਿੰਡ ਲਈ ਨਾ ਮਾਤਰ ਗਰਾਂਟ ਹੀ ਆਈ ਹੈ। ਪਿੰਡ ਦੇ ਵਿਕਾਸ ਕਾਰਜ ਵਿੱਤ ਕਮਿਸ਼ਨ ਦੀਆਂ ਗ੍ਰਾਂਟਾ ਨਾਲ ਹੋਏ ਹਨ। ਇਸ ਗ੍ਰਾਂਟ ਨਾਲ ਪਿੰਡ ਦਾ ਸਰਵਪੱਖੀ ਵਿਕਾਸ ਹੋਰ ਸ਼ਾਨਦਾਰ ਤਰੀਕੇ ਨਾਲ ਹੋਵੇਗਾ।
ਪਿੰਡ ਖਡਿਆਲ ਦੇ ਸਰਪੰਚ ਕੈਪਟਨ ਲਾਭ ਸਿੰਘ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਪੂਰੀ ਇਮਾਨਦਾਰੀ ਦਿਖਾਉਂਦਿਆਂ ਪਿੰਡ ਦਾ ਪਾਰਦਰਸ਼ੀ ਢੰਗ ਨਾਲ ਵਿਕਾਸ ਕਰਵਾਇਆ ਹੈ। ਉਹ ਕਾਂਗਰਸ ਪਾਰਟੀ ਦੇ ਨਾਲ ਜੁੜੇ ਹੋਏ ਹਨ ਪਰ ਅੱਜ ਵਿੱਤ ਮੰਤਰੀ ਐਡਵੋਕੇਟ ਸ੍ ਹਰਪਾਲ ਸਿੰਘ ਚੀਮਾ ਨੇ ਖੁੱਲਦਿਲੀ ਦਿਖਾਉਂਦਿਆ ਉਨ੍ਹਾਂ ਖਡਿਆਲ ਵਾਸੀਆਂ ਦਾ ਮਾਣ ਵਧਾਇਆ ਜਿੰਨਾ ਨੇ ਚੋਣਾਂ ਸਮੇਂ ਅਕਾਲੀ ਦਲ ਬਾਦਲ ਤੇ ਕਾਂਗਰਸ ਨੂੰ ਹਾਸੀਏ ਵਿੱਚ ਤੌਰ ਦਿੱਤਾ ਸੀ। ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਵਿਜੈ ਕੁਮਾਰ ਬਿੱਟੂ ਨੇ ਦੱਸਿਆ ਕਿ ਐਡਵੋਕੇਟ ਸ੍ ਹਰਪਾਲ ਸਿੰਘ ਚੀਮਾ ਬਹੁਤ ਹੀ ਸੁਲਝੇ ਹੋਏ ਲੀਡਰ ਹਨ ਉਹ ਅਕਾਲੀਆਂ, ਕਾਂਗਰਸੀਆਂ ਵਾਂਗ ਕਿਸੇ ਵੀ ਪਿੰਡ ਜਾ ਪੰਚਾਇਤ ਨਾਲ ਭੇਦਭਾਵ ਨਹੀਂ ਰੱਖਣਗੇ। ਹਰ ਪਿੰਡ ਦਾ ਵਿਕਾਸ ਯੋਜਨਾਬੱਧ ਤਰੀਕੇ ਨਾਲ ਹੋਵੇਗਾ। ਅਕਾਲੀ ਕਾਂਗਰਸ ਰਾਜ ਸਮੇਂ ਪੰਚਾਇਤ ਨੂੰ ਗ੍ਰਾਂਟਾ ਦੇਣ ਸਮੇਂ ਪਾਰਟੀਬਾਜੀ ਦਾ ਵਿਤਕਰਾ ਰੱਖਿਆ ਜਾਂਦਾ ਸੀ।
ਪਰ ਹੁਣ ਅਜਿਹਾ ਨਹੀਂ ਹੋਵੇਗਾ।ਇਸ ਮੌਕੇ ਵਿੱਤ ਮੰਤਰੀ ਦੇ ਓ ਐਸ ਡੀ ਐਡਵੋਕੇਟ ਸ੍ ਤਪਿੰਦਰ ਸਿੰਘ ਸੋਹੀ, ਜਿਲਾ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸਰਪੰਚ ਪ੍ਰੀਤਮ ਸਿੰਘ ਪੀਤੂ ਛਾਹੜ, ਸਰਪੰਚ ਕੈਪਟਨ ਲਾਭ ਸਿੰਘ ਖਡਿਆਲ, ਕਰਮਜੀਤ ਸਿੰਘ ਖਡਿਆਲ, ਪੰਚ ਪ੍ਗਟ ਸਿੰਘ, ਜਗਸੀਰ ਸਿੰਘ, ਬਾਵਾ ਸਿੰਘ, ਲਾਲ ਸਿੰਘ ਸਾਬਕਾ ਪੰਚ, ਦਰਸ਼ਨ ਸਿੰਘ, ਅਜੈਬ ਸਿੰਘ ਪ੍ਰੇਮੀ , ਨਿਰਭੈ ਸਿੰਘ ਖਨਾਲ ਗਲੋਬਲ ਇੰਮੀਗਰੇਸ਼ਨ ਆਦਿ ਮੋਹਤਬਰ ਲੋਕ ਹਾਜ਼ਰ ਸਨ। ਪਿੰਡ ਖਡਿਆਲ ਦੇ ਆਪ ਵਰਕਰਾਂ ਨੇ ਪੰਜਾਬ ਸਰਕਾਰ ਤੇ ਵਿੱਤ ਮੰਤਰੀ ਐਡਵੋਕੇਟ ਸ੍ ਹਰਪਾਲ ਸਿੰਘ ਚੀਮਾ ਦਾ ਉਚੇਚੇ ਤੌਰ ਤੇ ਧੰਨਵਾਦ ਕੀਤਾ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly