ਪੰਜਾਬ ਵਿੱਚ ਨਸ਼ੇ ਰੋਕਣ ਲਈ ਪ੍ਰਮੁੱਖ ਮੰਤਰੀਆਂ ਦੀ ਕੈਬਨਿਟ ਕਮੇਟੀ ਬਣਾਈ

(ਸਮਾਜ ਵੀਕਲੀ)  ਬਲਬੀਰ ਸਿੰਘ ਬੱਬੀ :- ਪੰਜਾਬ ਵਿੱਚ ਰਾਜ ਕਰ ਰਹੀ ਮੌਜੂਦਾ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਬਹੁਤ ਹੀ ਜਿਆਦਾ ਫੈਲ ਰਹੇ ਨਸ਼ੇ ਨੂੰ ਠਲ੍ਹ ਪਾਉਣ ਲਈ ਕਈ ਅਹਿਮ ਫੈਸਲੇ ਲਏ ਹਨ ਜਿਵੇਂ ਕਿ ਨਸ਼ਾ ਤਸਕਰਾਂ ਦੀ ਜਾਇਦਾਦ ਨੂੰ ਫਰੀਜ਼ ਕਰਨਾ, ਤੋੜਨਾ, ਬੈਂਕ ਖਾਤਿਆਂ ਦੀ ਜਾਣਕਾਰੀ ਦੇ ਨਾਲ ਨਾਲ ਹੁਣ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਇਕ ਵਿਸ਼ੇਸ਼ ਮੀਟਿੰਗ ਦੌਰਾਨ ਨਸ਼ਿਆਂ ਉੱਤੇ ਨਕੇਲ ਕਸਣ ਦੇ ਲਈ ਪੰਜਾਬ ਸਰਕਾਰ ਦੇ ਪੰਜ ਵਿਸ਼ੇਸ਼ ਮੰਤਰੀਆਂ ਦੀ ਇੱਕ ਕੈਬਨਿਟ ਕਮੇਟੀ ਬਣਾਈ ਹੈ। ਜਿਸ ਦੀ ਅਗਵਾਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਕਰਨਗੇ, ਉਹਨਾਂ ਦੇ ਨਾਲ ਪੰਜਾਬ ਪ੍ਰਧਾਨ ਆਮ ਆਦਮੀ ਪਾਰਟੀ ਦੇ ਅਮਨ ਅਰੋੜਾ, ਲਾਲਜੀਤ ਸਿੰਘ ਭੁੱਲਰ, ਬਲਬੀਰ ਸਿੰਘ ਤੇ ਤਰੁਣਪ੍ਰੀਤ ਸਿੰਘ ਸੌਂਦ,ਇਹ ਪੰਜ ਕੈਬਨਿਟ ਮੰਤਰੀ ਪੰਜਾਬ ਦੇ ਪਿੰਡ ਪਿੰਡ ਜਾ ਕੇ ਜਿੱਥੇ ਲੋਕਾਂ ਨਾਲ ਗੱਲਬਾਤ ਕਰੇਗੀ ਤਾਂ ਜਿਹੜੇ ਲੋਕ ਨਸ਼ੇ ਦੀ ਤਸਕਰੀ ਕਰਦੇ ਨੇ ਉਹਨਾਂ ਦੀ ਜਾਣਕਾਰੀ ਪੁਲਿਸ ਰਾਹੀਂ ਤਾਂ ਮੰਗੀ ਹੀ ਜਾਵੇਗੀ ਤੇ ਪਿੰਡਾਂ ਵਿੱਚ ਵਿੱਚੋਂ ਪੰਚਾਂ ਸਰਪੰਚਾਂ ਤੇ ਹੋਰ ਪ੍ਰਮੁੱਖ ਵਸਨੀਕਾਂ ਰਾਹੀਂ ਨਸ਼ਾ ਤਸਕਰਾਂ ਦੀ ਜਾਣਕਾਰੀ ਇਹ ਟੀਮ ਲਵੇਗੀ ਤੇ ਤੁਰੰਤ ਹੀ ਨਸ਼ੇ ਨਾਲ ਜੁੜੇ ਹੋਏ ਲੋਕਾਂ ਉੱਤੇ ਕਾਰਵਾਈ ਹੋਵੇਗੀ ਚਾਹੇ ਉਹ ਕੋਈ ਵੀ ਹੋਵੇ।  ਜਿਸ ਤਰੀਕੇ ਦੇ ਨਾਲ ਹੁਣ ਪੰਜਾਬ ਸਰਕਾਰ ਨੇ ਨਸ਼ਾ ਤਸਕਰਾਂ ਦੇ ਖ਼ਿਲਾਫ਼ ਮੁਹਿੰਮ ਵਿੱਢੀ ਹੈ ਹਾਲ ਹੀ ਦੇ ਵਿੱਚ ਲੁਧਿਆਣਾ ਦੇ ਲਾਡੋਵਾਲੀ ਤੇ ਦੁਗਰੀ ਤੋਂ ਇਲਾਵਾ ਹੋਰ ਵੀ ਕਈ ਪਾਸੇ ਨਸ਼ਾ ਤਸਕਰਾਂ ਦੀਆਂ ਜਾਇਦਾ ਦਾਂ ਨੂੰ ਤੋੜਨ ਦਾ ਕੰਮ ਕੀਤਾ ਹੈ। ਅਜਿਹੀਆਂ ਸਖਤ ਕਾਰਵਾਈਆਂ ਬਹੁਤ ਜਰੂਰੀ ਹਨ ਇਸ ਨਾਲ ਨਸ਼ਾ ਤਸਕਰਾਂ ਦਾ ਲੱਕ ਟੁੱਟ ਸਕਦਾ ਹੈ। ਪੰਜਾਬ ਸਰਕਾਰ ਵੱਲੋਂ ਲਏ ਗਏ ਸਖਤ ਫੈਸਲੇ ਦਾ ਉਹਨਾਂ ਲੋਕਾਂ ਨੇ ਸਵਾਗਤ ਕੀਤਾ ਹੈ ਜੋ ਨਸ਼ਾਂ ਤਸਕਰਾਂ ਦੇ ਵਿਰੁੱਧ ਲੜਾਈ ਲੜਦੇ ਆ ਰਹੇ ਹਨ। ਪਿੰਡਾਂ ਵਿੱਚ ਨਸ਼ਿਆਂ ਵਿਰੁੱਧ ਬਣੀਆਂ ਕਮੇਟੀਆਂ ਨੇ ਕਿਹਾ ਕਿ ਪੰਜ ਮੈਂਬਰੀ ਟੀਮ ਛੇਤੀ ਤੋਂ ਛੇਤੀ ਸਾਡੇ ਕੋਲ ਪਿੰਡਾਂ ਵਿੱਚ ਪਹੁੰਚੇ ਜੋ ਹਾਲ ਨਸ਼ਾ ਤਸਕਰਾਂ ਨੇ ਪਿੰਡਾਂ ਦੇ ਲੋਕਾਂ ਦਾ ਕੀਤਾ ਹੈ ਉਸਦੀ ਜਾਣਕਾਰੀ ਦੇਵਾਂਗੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਿਰਜਣਾ ਕੇਂਦਰ ਵੱਲੋਂ “ਜੈਲਦਾਰ ਹਸਮੁੱਖ” ਰਚਿਤ ਕਾਵਿ-ਕੋਸ਼ “ਜ਼ਮਾਨੇ ਬਦਲ ਗਏ” ਉੱਤੇ ਵਿਚਾਰ ਗੋਸ਼ਠੀ ਭਲਕੇ
Next articleਅੱਜ ਆਲ ਇੰਡੀਆ ਬੁੱਧਿਸਟ ਫੋਰਮ ਦੇ ਵਫਦ ਦੀ ਹੋਮ ਸੈਕਟਰੀ ਨਾਲ ਮੀਟਿੰਗ ਪਟਨੇ ਵਿਖੇ ਹੋਈ *ਦੇਰ ਰਾਤ ਅੰਦੋਲਨਕਾਰੀਆਂ ਨਾਲ ਪੁਲਿਸ ਦੀ ਧੱਕੇਸ਼ਾਹੀ