ਪੰਜਾਬ ਦੀ ਮਸ਼ਹੂਰ ਗਾਇਕ ਜੋੜੀ ਅਮਰੀਕ ਮਾਇਕਲ ਤੇ ਰਿੰਪੀ ਭੱਟੀ ਅਤੇ ਸੂਫੀ ਗਾਇਕਾ ਸੋਨਾ ਡੋਗਰਾ ਅਤੇ ਪਹੁੰਚੇ ਸਰਦਾਰ ਅਲੀ ਪਿੰਡ ਔਜਲਾ ।

 ਕਪੂਰਥਲਾ ਨਕੋਦਰ ਮਹਿਤਪੁਰ (ਸਮਾਜ ਵੀਕਲੀ)(ਹਰਜਿੰਦਰ ਪਾਲ ਛਾਬੜਾ)
ਦਰਬਾਰ ਲੱਖ ਦਾਤਾ ਲਾਲਾ ਵਾਲੀ ਸਰਕਾਰ ਪਿੰਡ ਔਜਲਾ ਜਿਲ੍ਹਾ ਕਪੂਰਥਲਾ। ਗੱਦੀ ਨਸ਼ੀਨ ਬਾਬਾ ਜਸਵਿੰਦਰ ਸਿੰਘ ਜੀ ਨੇ ਦਸਿਆ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਿੰਡ ਔਜਲੇ ਵਿੱਚ ਦਰਬਾਰ ਬਾਬਾ ਲੱਖ ਦਾਤਾ ਲਾਲਾ ਵਾਲੀ ਸਰਕਾਰ ਜੀ ਦਾ ਸਲਾਨਾ ਜੋੜ ਮੇਲਾ ਕਰਵਾਇਆ ਗਿਆ। ਮੇਲੇ ਵਿੱਚ ਪੰਜਾਬ ਦੇ ਬਹੁਤ ਹੀ ਮਸ਼ਹੂਰ ਕਲਾਕਾਰ ਬੁਲਾਏ ਗਏ ਜਿਹਨਾਂ ਵਿੱਚ ਪੰਜਾਬ ਦੀ ਸੁਪਰਹਿਟ ਗਾਇਕ ਜੋੜੀ ਅਮਰੀਕ ਮਾਇਕਲ ਅਤੇ ਰਿੰਪੀ ਭੱਟੀ, ਸੂਫੀ ਗਾਇਕ ਸਰਦਾਰ ਅਲੀ , ਸੂਫੀ ਗਾਇਕਾ ਸੋਨਾ ਡੋਗਰਾ ਨੂੰ ਬੁਲਾਇਆ ਗਿਆ। ਇਸ ਤੋਂ ਇਲਾਵਾ ਤਿੱਤਲੀ ਰਕੀਫ ਨਕਾਲ ਪਾਰਟੀ ਸ਼ਾਹਕੋਟ, ਕੌਮੀ ਐਂਡ ਪਾਰਟੀ ਅਤੇ ਕੁਸ਼ਤੀ ਮੁਕਾਬਲੇ ਵੀ ਕਰਵਾਏ ਗਏ ਜਿਸ ਵਿੱਚ ਹਿੱਸਾ ਲਿਆ ਭਲਵਾਨ ਪਰਮਿੰਦਰ ਡੂਮਛੇੜੀ, ਵਿਕਾਸ ਹਰਿਆਣਾ, ਬੌਬੀ ਕਾਲਾ ਸੰਘਿਆ, ਅਜੇਪਾਲ ਖੰਨਾ, ਬਲਦੇਵ ਨਮਾਨਾ ਕਮੈਂਟਰ ਆਦਿ। ਮੇਲੇ ਵਿੱਚ ਹਰ ਸਾਲ ਦੀ ਤਰ੍ਹਾ ਪਿੰਡ ਦੀ ਨਗਰ ਪੰਚਾਇਤ ਤੇ ਸਰਪੰਚ ਦਾ ਬਹੁਤ ਜਿਆਦਾ ਸਹਿਯੋਗ ਰਿਹਾ। ਐਨ ਆਰ ਆਈ ਪਰਿਵਾਰਾਂ ਵਲੋ ਮੇਲੇ ਵਿੱਚ ਬਹੁਤ ਸੇਵਾ ਕੀਤੀ ਜਾਂਦੀ ਹੈ ਜਿਹਨਾਂ ਵਿੱਚੋ ਪੰਜਾਬੀ ਗਾਇਕ ਮਨਜੀਤ ਮੰਗਾ ਅਮਰੀਕਾ ਤੋਂ , ਨਾਗਰਾ ਪਰਿਵਾਰ ਵਿਚੋਂ ਅਵਤਾਰ ਸਿੰਘ ਨਾਗਰਾ ਜਿਹੜੇ ਹਰ ਸਾਲ ਖਾਸ ਤੌਰ ਤੇ ਯੂ ਕੇ ਤੋਂ ਪਹੁੰਚਦੇ ਹਨ ਅਤੇ ਓਹਨਾ ਦੇ ਹੋਰ ਪਰਿਵਾਰਿਕ ਮੈਂਬਰ। ਬਾਬਾ ਜੀ ਨੇ ਸਾਰੀ ਸਾਧ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਕੇ ਆਪਣੇ ਘਰਾਂ ਦੇ ਵਿੱਚ ਤੇ ਗਲੀ ਮੁਹੱਲੇ ਵਿੱਚ ਜਿੰਨਾ ਹੋ ਸਕੇ ਪੇੜ ਪੌਦੇ ਲਗਾਓ ਤਾਂ ਜੋ ਵਧਦੀ ਗਰਮੀ ਤੋਂ ਰਾਹਤ ਮਿਲੇ। ਸਟੇਜ ਸਕੱਤਰ ਦੀ ਭੂਮਿਕਾ ਨਿਭਾਈ ਗਈ ਸਾਬੀ ਬਰਾੜ ਵਲੋਂ। ਪਹੁੰਚੀ ਸੰਗਤ ਤੇ ਪੰਜਾਬ ਦੇ ਪ੍ਰਿੰਟ ਮੀਡੀਆ ਦਾ ਕੀਤਾ ਗਿਆ ਧੰਨਵਾਦ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਅੱਜ 15ਵੇਂ ਦਿਨ ਵੀ ਚੱਕ ਬਾਹਮਣੀਆਂ ਟੋਲ ਪਲਾਜਾ ਬੀਕੇਯੂ ਤੋਤੇਵਾਲ ਵੱਲੋਂ ਰਿਹਾ ਫਰੀ, ਮੰਗਾਂ ਪੂਰੀਆਂ ਨਾ ਹੋਣ ਤੱਕ ਟੋਲ ਰਹੇਗਾ ਫਰੀ-ਸੁੱਖ ਗਿੱਲ ਮੋਗਾ
Next articleਸਤਲੁਜ ਦਰਿਆ ਵਿਚ ਡੁੱਬੇ ਗੁਰਪ੍ਰੀਤ ਸਿੰਘ ਦੀ ਲਾਸ਼ ਐਸ ਡੀ ਆਰ ਐਫ ਦੀ ਟੀਮ ਨੂੰ ਨਹੀਂ ਲੱਭੀ,ਸਿਆਸੀ ਆਗੂ ਦੁਖ ਵੰਡਾਉਣ ਵੀ ਨਾ ਬੋਹੜੇ – ਪੀੜਤ ਪਰਿਵਾਰ ਦਾ ਦੋਸ਼