ਤੇਲੰਗਾਨਾ ਵਿਖੇ ਹੋਏ ਸੈਸਟੋਬਾਲ ਫੈਡਰੇਸ਼ਨ ਕੱਪ ਵਿੱਚ ਪੰਜਾਬ ਦੀ ਟੀਮ (ਕੁੜੀਆਂ) ਨੇ ਪਾਈਆਂ ਧੁੰਮਾਂ

ਹੈਦਰਾਬਾਦ, 12 ਫਰਵਰੀ (ਗੁਰਬਿੰਦਰ ਸਿੰਘ ਰੋਮੀ): ਇੱਥੇ 09 ਤੋਂ 11 ਫਰਵਰੀ ਤੱਕ ਸੂਰੀਆ ਦਿ ਗਲੋਬਲ ਸਕੂਲ ਅਮੀਨਪੁਰ ਵਿਖੇ ਹੋਏ ਚੌਥੇ ਸੈਸਟੋਬਾਲ ਫੈਡਰੇਸ਼ਨ ਕੱਪ ਵਿੱਚ ਪੰਜਾਬ ਦੀ ਟੀਮ (ਕੁੜੀਆਂ) ਦਾ ਜਾਦੂ ਪੂਰੇ ਟੂਰਨਾਮੈਂਟ ਦੌਰਾਨ ਸਿਰ ਚੜ੍ਹ ਕੇ ਬੋਲਿਆ। ਫਾਈਨਲ ਦੀ ਦੌੜ ਵਿੱਚ ਸ਼ਾਮਲ ਕੁੱਲ 8 ਟੀਮਾਂ ਨੂੰ ਪਛਾੜ ਕੇ ਇਹ ਟੀਮ ਪਹਿਲੇ ਸਥਾਨ ‘ਤੇ ਰਹਿੰਦਿਆਂ ਜੇਤੂ ਟ੍ਰਾਫੀ ‘ਤੇ ਕਾਬਜ ਰਹੀ ਅਤੇ ਖਿਡਾਰਨਾਂ ਆਸ਼ੂ, ਨੀਤੂ, ਅਮਨ, ਰਮਨ, ਨੂਰ, ਮਹਿਕ, ਖੁਸ਼ੀ, ਊਸ਼ਾ ਤੇ ਹੋਰਨਾਂ ਨੇ ਸੋਨ ਤਮਗੇ ਹਾਸਲ ਕੀਤੇ। ਜਿਕਰਯੋਗ ਹੈ ਕਿ ਬਲਵਿੰਦਰ ਸਿੰਘ ਧਾਲੀਵਾਲ ਪ੍ਰਧਾਨ ਸੈਸਟੋਬਾਲ ਫੈਡਰੇਸ਼ਨ ਆਫ਼ ਇੰਡੀਆ ਦੀ ਰਹਿਨੁਮਾਈ ਅਤੇ ਜਸਪ੍ਰੀਤ ਸਿੰਘ ਚਹਿਲ ਕੋਚ ਦੀ ਅਗਵਾਈ ਵਿੱਚ ਇਹ ਟੀਮ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਸਾਹਿਬਜ਼ਾਦੇ
Next article        ਏਹੁ ਹਮਾਰਾ ਜੀਵਣਾ ਹੈ -510