ਫ਼ਰੀਦਕੋਟ (ਸਮਾਜ ਵੀਕਲੀ) ( ਸ਼ਿਵਨਾਥ) ਪੰਜਾਬ ਟੈਕਸੀ ਓਪਰੇਟਰ ਯੂਨੀਅਨ (ਰਜਿ) ਫ਼ਰੀਦਕੋਟ ਦੀ ਮੀਟਿੰਗ ਹੈਡ ਆਫਿਸ ਲੁਧਿਆਣਾ ਵਿਖੇ ਭਰਵੇ ਇਕੱਠ ਵਿਚ ਹੋਈ। ਜਿਸ ਵਿਚ ਸਰਬ-ਸੰਮਤੀ ਨਾਲ ਓਨਾਂ ਦੀ ਦਿਨ ਰਾਤ ਲਗਾਤਾਰ ਮਿਹਨਤ ਨੂੰ ਦੇਖਦੇ ਹੋਏ ਜ਼ਿਲ੍ਹਾ ਫ਼ਰੀਦਕੋਟ ਦੇ ਜਸਵਿੰਦਰ ਸਿੰਘ ਭੱਟੀ ਕਾਰਜਕਾਰੀ ਚੇਅਰਮੈਨ ਤੇ ਪ੍ਰਧਾਨ ਗੁਰਮੀਤ ਸਿੰਘ ਪੱਕਾ ਲਾਏ ਗਏ ਅਤੇ ਕੁਲਜੀਤ ਸਿੰਘ ਭੱਟੀ ਨੂੰ ਪ੍ਰੈਸ ਸਕੱਤਰ ਪੰਜਾਬ ਫ਼ਰੀਦਕੋਟ ਲਾਇਆ ਗਿਆ। ਇਸ ਦੌਰਾਨ ਸਾਰੇ ਸਾਥੀਆ ਵੱਲੋ ਰਲ ਮਿਲ ਮੁਬਾਰਕਬਾਦ ਦਿੱਤੀ ਗਈ ਅਤੇ ਓਨਾਂ ਦਾ ਸੁਆਗਤ ਕੀਤਾ ਗਿਆ।ਇਸ ਮੌਕੇ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਦੇ ਪ੍ਰਧਾਨ ਹਾਜ਼ਰ ਹੋਏ , ਜਿੰਨਾਂ ‘ਚ ਸਤਵੀਰ ਸਿੰਘ ਸੋਢੀ ਪੰਜਾਬ ਪ੍ਰਧਾਨ , ਕੇਵਲ ਕ੍ਰਿਸ਼ਨ ਬਤਰਾ ਸਰਪ੍ਰਸਤ ਪੰਜਾਬ ,ਗੁਰਮੀਤ ਸਿੰਘ ਲਾਡੀ,ਰਿੰਕੂ ਰੋਪੜ , ਅਜੀਤਪਾਲ ਸਿੰਘ, ਬਲਵੀਰ ਸਿੰਘ ਥਾਂਦੀ, ਅੰਗਰੇਜ਼ ਸਿੰਘ ਗਿੱਲ, ਜਸਵੀਰ ਸਿੰਘ ਸਹੋਤਾ ਅੰਮ੍ਰਿਤਸਰ, ਜੀਵਨ ਜੋਤ ਲੁਧਿਆਣਾ, ਕ੍ਰਿਸ਼ਨ ਲਾਲ ਗਰਗ ਫਾਜਲਿਕਾ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ । ਇਸ ਮੌਕੇ ਟੈਕਸੀ ਚਾਲਕਾਂ ਨੂੰ ਆ ਰਹੀਆਂ ਦਿੱਕਤਾਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਓਨਾਂ ਦੇ ਹੱਲ ਬਾਰੇ ਗੱਲਬਾਤ ਕੀਤੀ ਗਈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



