ਪੰਜਾਬ ਰਾਜ ਨਿਪੁੰਨਤਾ ਖੋਜ ਪ੍ਰੀਖਿਆ ਵਿਚ ਭੰਗਲ ਖੁਰਦ ਸਕੂਲ ਦੇ ਵਿਦਿਆਰਥੀ ਨੇ 91 ਅੰਕ ਪ੍ਰਾਪਤ ਕਰਕੇ ਮਾਣ ਖੱਟਿਆ

ਅਰਜੁਣ

ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਵੱਲੋਂ ਕਰਵਾਈ ਗਈ ਪੰਜਾਬ ਰਾਜ ਨਿਪੁੰਨਤਾ ਖੋਜ ਪ੍ਰੀਖਿਆ (PSTSE) ਦਾ ਨਤੀਜਾ ਐਲਾਨਿਆ ਗਿਆ। ਸਰਕਾਰੀ ਸਮਾਰਟ ਮਿਡਲ ਸਕੂਲ ਭੰਗਲ ਖੁਰਦ ਨੇ ਇੱਕ ਵਾਰ ਫਿਰ ਇਤਿਹਾਸ ਰਚਿਆ। ਜਾਣਕਾਰੀ ਦਿੰਦਿਆ ਸਿੰਘ ਸਕੂਲ ਇੰਚਾਰਜ ਪਰਵਿੰਦਰ ਸਿੰਘ ਭੰਗਲ ਸਟੇਟ ਅਵਾਰਡੀ ਨੇ ਦੱਸਿਆ ਕਿ PSTSE ਪ੍ਰੀਖਿਆ ਵਿੱਚ ਭੰਗਲ ਖੁਰਦ ਸਕੂਲ ਦੇ ਵਿਦਿਆਰਥੀ ਅਰਜੁਣ ਨੇ 91 ਅੰਕ ਹਾਸਲ ਕਰਕੇ ਜਿਲਾ ਸ਼ਹੀਦ ਭਗਤ ਸਿੰਘ ਨਗਰ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਉਹਨਾਂ ਅੱਗੇ ਦੱਸਿਆ ਕਿ ਇਸ ਪ੍ਰੀਖਿਆ ਵਿੱਚੋਂ ਸ਼ਹੀਦ ਭਗਤ ਸਿੰਘ ਨਗਰ ਜਿਲੇ ਦਾ ਸਿਰਫ ਇੱਕ ਵਿਦਿਆਰਥੀ ਹੀ ਚੁਣਿਆ ਗਿਆ ਹੈ ਜੋ ਕਿ ਭੰਗਲ ਖੁਰਦ ਸਕੂਲ ਦਾ ਹੈ ਅਤੇ NMMS ਪ੍ਰੀਖਿਆ ਵਿੱਚ ਵੀ ਭੰਗਲ ਖੁਰਦ ਸਕੂਲ ਨੇ ਹੀ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ।ਜਿਲੇ ਅਤੇ ਸਕੂਲ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ।ਉਹਨਾਂ ਵਿਦਿਆਰਥੀ ਅਤੇ ਸਮੂਹ ਸਟਾਫ ਨੂੰ ਇਸ ਪ੍ਰਾਪਤੀ ਲਈ ਮੁਬਾਰਕਬਾਦ ਦਿੱਤੀ। ਇਸ ਮੌਕੇ ਨੀਰਜ ਕੁਮਾਰੀ ਸਟੇਟ ਅਵਾਰਡੀ,ਹਰਜੀਤ ਕੌਰ, ਮਨਜਿੰਦਰ ਕੌਰ, ਰਿੱਤੂ ਅਤੇ ਸੁਰਿੰਦਰ ਪਾਲ ਹਾਜਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 32ਵੀਂ ਖੇਤਰੀ ਐਥਲੈਟਿਕਸ ਮੀਟ ਸ਼ੁਰੂ
Next articleਪ੍ਰਭਾਤ ਨਗਰ ਮਹੱਲੇ ਦੀ ਡਿਵੈਲਪਮੈਂਟ ਸਬੰਧੀ ਮੀਟਿੰਗ