ਪੰਜਾਬ ਸੀਨੀਅਰ 20-20 ਕ੍ਰਿਕਟ ਕੈਂਪ ਵਿੱਚ ਐਚ ਡੀ ਸੀ ਏ ਦੀ ਸ਼ਿਵਾਨੀ ਅਤੇ ਨਿਰੰਕਾਰ ਦੀ ਹੋਈ ਚੌਣ: ਡਾ: ਰਮਨ ਘਈ

ਫੋਟੋ : ਅਜਮੇਰ ਦੀਵਾਨਾ

ਹੁਸ਼ਿਆਰਪੁਰ (ਸਮਾਜ ਵੀਕਲੀ) (ਤਰਸੇਮ ਦੀਵਾਨਾ) ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਪੰਜਾਬ ਸੀਨੀਅਰ ਮਹਿਲਾ 20-20 ਟੀਮ ਦੀ ਚੋਣ ਲਈ ਲਗਾਏ ਗਏ ਪੰਜਾਬ ਕੈਂਪ ਵਿੱਚ ਹੁਸ਼ਿਆਰਪੁਰ ਦੀ ਸ਼ਿਵਾਨੀ ਅਤੇ ਨਿਰੰਕਾਰ ਦੀ ਚੋਣ ਹੋਣ ਨਾਲ ਸਮੂਹ ਜ਼ਿਲ੍ਹੇ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ ਹੈ।  ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਡੀਸੀਏ ਦੇ ਸਕੱਤਰ ਡਾ: ਰਮਨ ਘਈ ਨੇ ਦੱਸਿਆ ਕਿ ਰੋਪੜ ਵਿੱਚ 13 ਸਤੰਬਰ ਤੋਂ 19 ਸਤੰਬਰ ਤੱਕ ਲਗਾਏ ਜਾ ਰਹੇ ਇਸ ਕੈਂਪ ਵਿੱਚ ਪੀਸੀਏ ਦੇ ਕੋਚ ਖਿਡਾਰੀਆਂ ਨੂੰ ਸਿਖਲਾਈ ਦੇਣਗੇ ਅਤੇ ਖਿਡਾਰੀਆਂ ਦੇ ਅਭਿਆਸ ਮੈਚ ਵੀ ਕਰਵਾਏ ਜਾਣਗੇ।  ਡਾ: ਘਈ ਨੇ ਦੱਸਿਆ ਕਿ ਇਸ ਕੈਂਪ ਵਿਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਦੇ ਪ੍ਰਦਰਸ਼ਨ ਦੇ ਆਧਾਰ ‘ਤੇ ਪੰਜਾਬ ਟੀਮ ਦੀ ਚੋਣ ਕੀਤੀ ਜਾਵੇਗੀ |  ਖਿਡਾਰੀਆਂ ਦੀ ਇਸ ਚੋਣ ‘ਤੇ ਐਚ.ਡੀ.ਸੀ.ਏ ਦੇ ਪ੍ਰਧਾਨ ਡਾ.ਦਲਜੀਤ ਖੇਲਣ ਨੇ ਸਮੂਹ ਐਸੋਸੀਏਸ਼ਨ ਦੀ ਤਰਫ਼ੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਖਿਡਾਰੀਆਂ ਨੂੰ ਵਧਾਈ ਦਿੱਤੀ |  ਇਸ ਮੌਕੇ ਐਸ.ਡੀ.ਸੀ.ਏ ਦੀ ਜ਼ਿਲ੍ਹਾ ਮਹਿਲਾ ਕੋਚ ਦਵਿੰਦਰ ਕੌਰ ਕਲਿਆਣ ਨੇ ਸ਼ਿਵਾਨੀ ਅਤੇ ਨਿਰੰਕਾਰ ਦੀ ਕੈਂਪ ਚੋਣ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਉਮੀਦ ਪ੍ਰਗਟਾਈ ਕਿ ਖਿਡਾਰਨਾਂ ਚੰਗਾ ਪ੍ਰਦਰਸ਼ਨ ਕਰਕੇ ਪੰਜਾਬ ਟੀਮ ‘ਚ ਆਪਣੀ ਥਾਂ ਬਣਾਉਣਗੀਆਂ |  ਖਿਡਾਰੀਆਂ ਦੀ ਇਸ ਚੋਣ ਮੌਕੇ ਜ਼ਿਲ੍ਹਾ ਕੋਚ ਦਵਿੰਦਰ ਕੌਰ ਕਲਿਆਣ ਤੋਂ ਇਲਾਵਾ ਜ਼ਿਲ੍ਹਾ ਕੋਚ ਦਲਜੀਤ ਸਿੰਘ, ਟਰੇਨਰ ਕੁਲਦੀਪ ਧਾਮੀ, ਮਦਨ ਲਾਲ, ਸਹਾਇਕ ਕੋਚ ਦਲਜੀਤ ਧੀਮਾਨ, ਅਸ਼ੋਕ ਸ਼ਰਮਾ ਨੇ ਵੀ ਖਿਡਾਰੀਆਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ |  ਡਾ: ਘਈ ਨੇ ਦੱਸਿਆ ਕਿ ਸ਼ਿਵਾਨੀ ਅਤੇ ਨਿਰੰਕਾਰ ਤੋਂ ਇਲਾਵਾ ਐਸ ਡੀ ਸੀ ਏ ਅੰਡਰ-19 ਟੀਮ ਦੀਆਂ ਖਿਡਾਰਨਾਂ ਸੁਰਭੀ, ਅੰਜਲੀ, ਸੁਹਾਨਾ ਅਤੇ ਆਸਥਾ ਪਹਿਲਾਂ ਹੀ ਪੰਜਾਬ ਅੰਡਰ-19 ਕੈਂਪ ਪਟਿਆਲਾ ਵਿੱਚ ਭਾਗ ਲੈ ਰਹੀਆਂ ਹਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਨਵ ਨਿਯੁਕਤ ਸਿਵਲ ਸਰਜਨ ਡਾ ਪਵਨ ਕੁਮਾਰ ਦਾ ਕੀਤਾ ਬੇਗਮਪੁਰਾ ਟਾਈਗਰ ਫੋਰਸ ਨੇ ਸਨਮਾਨ
Next article*ਮਾਮਲਾ ਤੀਸਰੀ ਕਲਾਸ ਨੂੰ ਪੜਾਈ ਜਾ ਰਹੀ ਹਿੰਦੀ ਦੀ ਪੁਸਤਕ ‘ਚ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਬਾਰੇ ਲਿਖੇ ਵਿਵਾਦਿਤ ਸ਼ਬਦਾਂ ਦਾ*