ਚੋਣਾਂ ਨੂੰ ਧਿਆਨ ਵਿੱਚ ਰਖਦਿਆਂ ਬੂਥ ਪਧਰ ਤਕ ਦੇ ਜਥੇਬੰਦਕ ਢਾਂਚੇ ਨੂੰ ਮਜਬੂਤ ਬਨਾਉਣ ਦੀ ਅਪੀਲ ਪ੍ਰਵੀਨ ਬੰਗਾ ਬਿਟਾ
ਲੁਧਿਆਣਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਬਹੁਜਨ ਸਮਾਜ ਪਾਰਟੀ ਪੰਜਾਬ ਵਲੋਂ ਸਾਹਿਬ ਕਾਂਸ਼ੀ ਰਾਮ ਜੀ ਦੇ ਜਨਮਦਿਨ ਤੇ ਫਗਵਾੜਾ ਦਾਣਾ ਮੰਡੀ ਵਿੱਚ ਕੀਤੀ ਪੰਜਾਬ ਸੰਭਾਲੋ ਰੈਲੀ ਦੀ ਕਾਮਯਾਬੀ ਤੋ ਬਾਆਦ ਲੁਧਿਆਣਾ ਸ਼ਹਿਰੀ ਲੀਡਰਸ਼ਿਪ ਨਾਲ ਬਸਪਾ ਪੰਜਾਬ ਦੇ ਸੂਬਾਈ ਆਗੂ ਪ੍ਰਵੀਨ ਬੰਗਾ ਨੇ ਜਿਲਾ ਪ੍ਰਧਾਨ ਬਲਵਿੰਦਰ ਜੱਸੀ ਦੀ ਅਗਵਾਈ ਵਿੱਚ ਹੋਈ ਸਮੀਖਿਆ ਮੀਟਿੰਗ ਦੋਰਾਨ ਰੈਲੀ ਨੂੰ ਕਾਮਯਾਬ ਕਰਨ ਲਈ ਬਸਪਾ ਦੇ ਵਰਕਰਾਂ ਸਮਰਥਕਾਂ ਦਾ ਧੰਨਵਾਦ ਕਰਦੇ ਹੋਏ ਆਖਿਆ ਲੁਧਿਆਣਾ ਸ਼ਹਿਰ ਦੀਆਂ ਸਾਰੀਆਂ ਵਿਧਾਨ ਸਭਾਵਾਂ ਦੀ ਲੀਡਰਸ਼ਿਪ ਨਾਲ ਵਿਚਾਰ ਵਿਟਾਂਦਰਾ ਕਰਕੇ ਜਲਦੀ ਹੀ ਸ਼ਹਿਰ ਦੀ ਬਾਡੀ ਦਾ ਐਲਾਨ ਕਰ ਦਿੱਤਾ ਜਾਵੇਗਾ ਜੋਨ ਇੰਚਾਰਜ ਪਰਵੀਨ ਬੰਗਾ ਤੇ ਜੋਨ ਇੰਚਾਰਜ ਬਲਵਿੰਦਰ ਕੁਮਾਰ ਬਿਟਾ ਨੇ ਆਖਿਆ ਚੋਣਾਂ ਨੂੰ ਧਿਆਨ ਵਿੱਚ ਰਖਦੇ ਹੋਏ ਸ਼ਹਿਰ ਦੀ ਲੀਡਰਸ਼ਿਪ ਦੀ ਡਿਉਟੀ ਲਗਾਕੇ ਤੇਜ਼ੀ ਨਾਲ ਸੈਕਟਰ ਤੇ ਬੂਥ ਪਧਰ ਦੇ ਜਥੇਬੰਦਕ ਢਾਂਚੇ ਨੂੰ ਮਜਬੂਤ ਕੀਤਾ ਜਾਵੇਗਾ ਪੰਜਾਬ ਦੀ ਸਰਕਾਰ ਨਸ਼ੇ ਨੂੰ ਰੋਕਣ ਵਿੱਚ ਫੇਲ ਹੋਈ ਹੈ ਡਰਗ ਮਾਫੀਆ ਨੇ ਜਿਥੇ ਮਾਵਾਂ ਦੇ ਪੁੱਤਰ ਖਾ ਲਾਏ ਉਥੇ ਡਰਗ ਮਾਫੀਆ ਦੇ ਅਗੇ ਸ਼ਾਸਨ ਪ੍ਰਸ਼ਾਸਨ ਬੇਬਸ ਹੈ ਜਿਸ ਕਾਰਨ ਪੰਜਾਬ ਦੀ ਲਾਅ ਐਂਡ ਆਡਰ ਦੀ ਸਥਿਤੀ ਕੰਟਰੋਲ ਤੋ ਬਾਹਰ ਹੈ ਲੋਕਾਂ ਦਾ ਧਿਆਨ ਭਟਕਾਉਣ ਲਈ ਨਸ਼ਾ ਕਰਨ ਵਾਲਿਆਂ ਤੇ ਤਾਂ ਪਰਚੇ ਦਰਜ ਹੋ ਰਹੇ ਹਨ ਡਰਗ ਮਾਫੀਆ ਦੇ ਮਗਰਮਸ਼ ਅਰਾਮ ਨਾਲ ਬੈਠੇ ਹਨ ਬਸਪਾ ਕਾਂਗਰਸ, ਅਕਾਲੀ ਭਾਜਪਾ ਤੇ ਆਮ ਪਾਰਟੀ ਦੀਆਂ ਸਰਕਾਰਾਂ ਰਹੀਆਂ ਹਨ ਉਨ੍ਹਾਂ ਦੀਆਂ ਲੋਕ ਵਿਰੋਧੀ ਨੀਤੀਆਂ ਤੋ ਜਾਣੂ ਕਰਵਾਉਣ ਦੀ ਮੁਹਿੰਮ ਨੂੰ ਜਨਤਕ ਅੰਦੋਲਨ ਦਾ ਰੂਪ ਦੇਵੇਗੀ ਮੀਟਿੰਗ ਵਿੱਚ ਬਸਪਾ ਆਗੂ ਸੋਨੂੰ ਅੰਬੇਡਕਰ ਮੁਲਾਜਮ ਆਗੂ ਰਹੇ ਹੁਸਨ ਲਾਲ ਜਨਾਗਲ,ਬਿਟੂ ਸ਼ੇਰਪੁਰੀ, ਰਾਜਿੰਦਰ ਕੈਂਥ, ਰਵੀ ਬੋਧ ਰਜਿੰਦਰ ਕੁਮਾਰ ਬਧਨ ਜੀ ਤੋਮਰ ਜੀ ਤੋ ਇਲਾਵਾ ਸਾਥੀ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj