ਚੱਬੇਵਾਲ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਕੱਲ ਮਿਤੀ 15/5/2025 ਨੂੰ ਪਿੰਡ ਲਲਵਾਨ ਹਲਕਾ ਚੱਬੇਵਾਲ ਵਿਖ਼ੇ “ਪੰਜਾਬ ਸੰਭਾਲੋ ਮੁਹਿੰਮ” ਦੇ ਤਹਿਤ ਮੀਟਿੰਗ ਕੀਤੀ ਗਈ, ਜਿਸ ਵਿਚ ਵਿਸ਼ੇਸ਼ ਤੋਰ ਤੇ ਐਡਵੋਕੇਟ ਪਲਵਿੰਦਰ ਮਾਨਾ ਜੀ ਜਿਲ੍ਹਾ ਇੰਚਾਰਜ / ਇੰਚਾਰਜ ਹਲਕਾ ਚੱਬੇਵਾਲ ਜੀ ਪੁਹੰਚੇ, ਉਨ੍ਹਾਂ ਦੇ ਨਾਲ ਰਾਕੇਸ਼ ਕਿੱਟੀ ਜੀ ਸੀਨੀਅਰ ਬਸਪਾ ਆਗੂ ਵੀ ਪੁਹੰਚੇ, ਆਗੂ ਸਹਿਬਾਨਾਂ ਨੇ ਦਸਿਆ ਕੀ ਬਹੁਜਨ ਸਮਾਜ ਪਾਰਟੀ ਮਿਤੀ 22-05-2025 ਨੂੰ ਡਰੱਗ ਮਾਫ਼ੀਆਂ / ਨਸ਼ਾ ਤਸਕਰਾਂ ਦੇ ਖਿਲਾਫ ਸੜਕਾ ਤੇ ਉਤਰੇਗੀ I ਇਹ ਪ੍ਰੋਗਰਾਮ ਸ਼ਹੀਦ ਊਧਮ ਸਿੰਘ ਪਾਰਕ ਹੁਸ਼ਿਆਰਪੁਰ ਤੋਂ ਠੀਕ 11.00 am ਆਰੰਭ ਕੀਤਾ ਜਾਵੇਗਾ ਜਿਸ ਦੌਰਾਨ ਪੰਜਾਬ ਸਰਕਾਰ ਅਤੇ ਡਰੱਗ ਮਾਫ਼ੀਆਂ ਦੇ ਖਿਲਾਫ ਸੜਕਾ ਤੇ ਉਤਰ ਕੇ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਹਲਕਾ ਮਜੀਠਾ ਵਿਚ ਦੋ ਨੰਬਰੀ ਸ਼ਰਾਬ ਨਾਲ ਹੋਈਆਂ 25 ਤੋਂ ਵੱਧ ਮੌਤਾਂ ਸਬੰਧੀ ਅਤੇ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ ਉਨ੍ਹਾਂ ਦੇ ਬਣਦੇ ਹੱਕ ਦਵਾਉਣ ਦੀ ਮੰਗ ਕੀਤੀ ਜਾਵੇਗੀ I ਐਡਵੋਕੇਟ ਪਲਵਿੰਦਰ ਮਾਨਾ ਜੀ ਨੇ ਦਸਿਆ ਮਾਣਯੋਗ ਡਾ ਅਵਤਾਰ ਸਿੰਘ ਕਰੀਮਪੁਰੀ ਜੀ ਪੰਜਾਬ ਪ੍ਰਧਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਸੰਭਾਲੋ ਮੁਹਿੰਮ ਦੇ ਤਹਿਤ ਬਸਪਾ ਪੰਜਾਬ ਦੇ ਸਾਰੇ ਜਿਲਿਆ ਵਿੱਚੋ ਨਸ਼ਾ ਖਤਮ ਕਰਨ ਲਈ ਪੂਰੇ ਪੰਜਾਬ ਅੰਦਰ ਮਿਤੀ 22-5-2025 ਨੂੰ ਸੜਕਾ ਤੇ ਉਤਰੇਗੀ ਇਸ ਦੌਰਾਨ ਆਪਣੀ ਗੱਲ ਕਰਦਿਆ ਮਾਨਾ ਜੀ ਨੇ ਸਾਰੇ ਪੰਜਾਬੀਆਂ ਨੂੰ ਖੁੱਲਾ ਸੱਦ੍ਹਾ ਦੀਤਾਂ ਹੈ ਕੀ ਆਓ ਸਾਰੇ ਇਕਜੁੱਟ ਹੋ ਕੇ ਪੰਜਾਬ ਦੀ ਜਵਾਨੀ ਅਤੇ ਪਜਾਬੀਅਤ ਨੂੰ ਬੱਚਾਯੀਏ ਅਤੇ ਪੰਜਾਬ ਨੂੰ ਨਸ਼ਾ ਮੁਕਤ ਕਰੀਏ ਇਸ ਮੌਕੇ ਐਡਵੋਕੇਟ ਮਾਨਾ ਜੀ ਨੇ ਪਿੰਡ ਲਲਵਾਨ ਦੇ ਸਾਰੇ ਸਾਥੀਆਂ ਨੂੰ ਬੱਡੀ ਗਿਣਤੀ ਵਿਚ ਆਉਣ ਦੀ ਅਪੀਲ ਕੀਤੀ ਅਤੇ ਮੌਕੇ ਤੇ ਬਸਪਾ ਦਾ ਯੂਨਿਟ ਬਣੌਦੇ ਹੋਏ ਬੂਥ ਕਮੇਟੀ ਦਾ ਗਠਨ ਕੀਤਾ ਇਸ ਮੌਕੇ ਹਾਜਰ ਸਾਥੀਆਂ ਵਿਚ ਵਿਕੀ ਬੰਗਾ ਬੀ ਵੀ ਐਫ ਇੰਚਾਰਜ, ਬਲਵੰਤ ਸਹਿਗਲ ਅਰਗਨੈਂਜਿੰਗ ਸਕੱਤਰ, ਰਾਜੇਸ਼ ਬੂੰਨੋ ਹਲਕਾ ਖਜਾਨਚੀ, ਨਰਿੰਦਰ ਲਾਲਵਾਨ, ਸੁਰਿੰਦਰ ਪਾਲ, ਜਗਦੀਸ਼ ਜੱਗਾ ਅਤੇ ਬੂਥ ਕਮੇਟੀ ਦੇ ਮੇਂਬਰ ਅਤੇ ਪਿੰਡ ਵਾਸੀ ਹਾਜਰ ਸਨ ।
“ਪੰਜਾਬ ਸੰਭਾਲੋ ਮੁਹਿੰਮ” ਦੇ ਤਹਿਤ ਪੰਜਾਬ ਨੂੰ ਨਸ਼ਾ ਮੁਕਤ ਕਰਵਾਉਣ ਲਈ ਬਸਪਾ ਉਤਰੇਗੀ ਸੜਕਾਂ ਤੇ… ਐਡਵੋਕੇਟ ਪਲਵਿੰਦਰ ਮਾਨਾ I
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



