(ਸਮਾਜ ਵੀਕਲੀ)- 13 ਅਗਸਤ, 2023 ਨੂੰ ਪੰਜਾਬ ਸਾਹਿਤ ਅਕਾਦਮੀ ਅਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾ ਦੇ ਸਾਂਝੇ ਉਪਰਾਲੇ ਨਾਲ ਯੁੱਗ ਕਵਿਤਰੀ ਅਤੇ ਉੱਘੀ ਲੇਖਕਾ ਅੰਮਿ੍ਤਾ ਪੀ੍ਤਮ ਨੂੰ ਸਮਰਪਿਤ “ ਅੰਤਰਰਾਸ਼ਟਰੀ ਕਾਵਿ ਮਿਲਣੀ “ ਆਨ ਲਾਈਨ ਪ੍ਰੋਗਰਾਮ ਕਰਵਾਇਆ ਗਿਆ। ਅਕਾਡਮੀ ਪ੍ਧਾਨ ਡਾ਼ ਸਰਬਜੀਤ ਕੌਰ ਸੋਹਲ ਅਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੀ ਫ਼ਾਊਂਡਰ ਤੇ ਪ੍ਰਬੰਧਕ ਮੈਡਮ ਰਮਿੰਦਰ ਵਾਲੀਆ ਵੱਲੋਂ ਇਹ ਪਰੋਗਰਾਮ ਚੀਫ਼ ਐਡਵਾਈਜ਼ਰ ਪਿਆਰਾ ਸਿੰਘ ਕੁੱਦੋਵਾਲ, ਸਰਪ੍ਰਸਤ ਸੁਰਜੀਤ ਕੌਰ ਅਤੇ ਪ੍ਧਾਨ ਮੈਡਮ ਰਿੰਟੂ ਭਾਟੀਆ ਜੀ ਦੇ ਸਹਿਯੋਗ ਨਾਲ ਅੰਮਿ੍ਤਾ ਪੀ੍ਤਮ ਜੀ ਦੀ ਯਾਦ ਵਿੱਚ ਮਨਾਇਆ ਗਿਆ। ਇਸ ਆਨ ਲਾਈਨ ਪਰੋਗਰਾਮ ਵਿੱਚ ਮੁੱਖ ਮਹਿਮਾਨ ਵੱਜੋਂ ਡਾ਼ ਗੁਰਚਰਨ ਕੌਚਰ, ਡਾ਼ ਜਗਮੋਹਨ ਸੰਘਾ ਜੀ ਅਤੇ ਮੈਡਮ ਅਰਤਿੰਦਰ ਸੰਧੂ ਜੀ ਨੇ ਸ਼ਿਰਕਤ ਕਰਕੇ ਪਰੋਗਰਾਮ ਦੀ ਸ਼ੋਭਾ ਵਧਾਈ। ਉਹਨਾਂ ਨੇ ਅੰਮਿ੍ਤਾ ਪੀ੍ਤਮ ਜੀ ਨੂੰ ਸ਼ਰਧਾਂਜਲੀ ਦਿੰਦਿਆਂ ਨਵੇਂ ਕਵੀਆਂ ਦੀ ਹੌਂਸਲਾ ਅਫ਼ਜ਼ਾਈ ਵੀ ਕੀਤੀ।
ਅਮਨਬੀਰ ਸਿੰਘ ਧਾਮੀ ਸੈਕਟਰੀ ਜਨਰਲ, ਅੰਜੂ ਗਰੋਵਰ, ਅਨੂਪਿੰਦਰ ਸਿੰਘ ਅਨੂਪ, ਅਮਰਜੀਤ ਸਿੰਘ ਜੀਤ, ਰਾਣੀ ਕਾਹਲੋਂ, ਸੁੱਖਚਰਨਜੀਤ ਕੌਰ ਗਿੱਲ, ਡਾ਼ ਰਜਿੰਦਰ ਰੇਨੂੰ, ਜਸਪੀ੍ਤ ਕੌਰ ਫਲਕ, ਕੁਲਦੀਪ ਚਿਰਾਗ ਆਦਿ ਕਵੀਆਂ ਨੇ ਆਪੋ ਆਪਣੀਆਂ ਕਵਿਤਾਵਾਂ ਨਾਲ ਸਮਾਂ ਬੰਨ੍ਹ ਦਿੱਤਾ। ਪਰੋਗਰਾਮ ਦਾ ਸੰਚਾਲਨ ਸਰਪ੍ਰਸਤ ਮੈਡਮ ਸੁਰਜੀਤ ਕੌਰ ਜੀ ਨੇ ਬਾਖੂਬੀ ਕੀਤਾ। ਪਰੋਗਰਾਮ ਬੜਾ ਹੀ ਦਿਲ ਖਿੱਚਵਾਂ ਅਤੇ ਸ਼ਲਾਘਾਯੋਗ ਹੋ ਨਿਬੜਿਆ। ਪਿਆਰਾ ਸਿੰਘ ਕੁੱਦੋਵਾਲ ਜੀ ਨੇ ਹਾਜ਼ਰੀਨ ਮੈਂਬਰਜ਼ ਦਾ ਧੰਨਵਾਦ ਕੀਤਾ ਤੇ ਇਸ ਪ੍ਰੋਗਰਾਮ ਨੂੰ ਸਮਅੱਪ ਕੀਤਾ। ਉਹਨਾਂ ਨੇ ਬੜੇ ਤਫ਼ਸੀਲ ਨਾਲ ਅੰਮਿ੍ਤਾ ਪੀ੍ਤਮ ਜੀ ਦੇ ਜੀਵਨ ਉੱਤੇ ਚਾਨਣਾ ਪਾਇਆ ਅਤੇ ਦੱਸਿਆ ਕਿ ਉਨ੍ਹਾਂ ਦੀ ਸਾਹਿਤਕ ਦੇਣ ਨੂੰ ਭੁਲਾਇਆ ਨਹੀਂ ਜਾ ਸਕਦਾ। ਮੈਡਮ ਸਰਬਜੀਤ ਕੌਰ ਸੋਹਲ ਜੀ ਨੇ ਅੱਜ ਦੇ ਹਾਲਾਤਾਂ ਵਿੱਚ ਔਰਤ ਦਾ ਸਮਾਜ ਦੇ ਲੋਕਾਂ ਵੱਲੋਂ ਸ਼ਿਕਾਰ ਹੋਣ ਤੇ ਗਹਿਰਾ ਅਫ਼ਸੋਸ ਜਤਾਇਆ। ਮੈਡਮ ਰਿੰਟੂ ਭਾਟੀਆ ਜੀ ਨੇ ਅੰਮਿ੍ਤਾ ਜੀ ਦੀ ਨਜ਼ਮ ਨੂੰ ਬੜੀ ਸ਼ਿੱਦਤ ਨਾਲ ਗਾਇਆ।
ਅੰਤ ਵਿੱਚ ਮੈਡਮ ਰਮਿੰਦਰ ਵਾਲੀਆ ਜੀ ਨੇ ਵੀ ਆਪਣੀ ਨਜ਼ਮ ਸਭ ਨਾਲ ਸਾਂਝੀ ਕੀਤੀ। ਡਾ ਜਗਮੋਹਨ ਸਿੰਘ ਸੰਘਾ ਨੇ ਸੰਚਾਲਕ ਸੁਰਜੀਤ ਕੌਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਦਾ ਸੰਚਾਲਨ ਕਾਬਿਲੇ ਤਾਰੀਫ਼ ਸੀ ।ਸਾਰਾ ਹੀ ਪਰੋਗਰਾਮ ਸਮੁੱਚੀ ਟੀਮ ਦੀ ਦੇਖ ਰੇਖ ਵਿੱਚ ਸਫ਼ਲ ਹੋ ਨਿਬੜਿਆ। ਦੇਸ਼ਾਂ ਵਿਦੇਸ਼ਾਂ ਤੋਂ ਹਾਜ਼ਰੀ ਬਹੁਤਾਤ ਵਿੱਚ ਸੀ । ਆਰ ਆਸ ਐਫ਼ ਓ ਦੇ ਜਨਰਲ ਸਕੱਤਰ ਹਰਦਿਆਲ ਸਿੰਘ ਝੀਤਾ ਜੀ ਤੇ ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਚੇਅਰਮੈਨ ਸ ਦਲਬੀਰ ਸਿੰਘ ਕਥੂਰੀਆ ਵਿਸ਼ੇਸ਼ ਤੌਰ ਤੇ ਇਸ ਵੈਬੀਨਾਰ ਵਿੱਚ ਸ਼ਾਮਿਲ ਹੋਏ ਤੇ ਆਪਣੇ ਵਿਚਾਰ ਵੀ ਸਾਂਝੇ ਕੀਤੇ। ਇਹ ਰਿਪੋਰਟ ਸੰਸਥਾ ਦੀ ਸੈਕਟਰੀ ਜਨਰਲ ਵਿਜੇਤਾ ਭਾਰਦਵਾਜ ਨੇ ਰਮਿੰਦਰ ਰੰਮੀ ਨੂੰ ਸਾਂਝੀ ਕੀਤੀ । ਧੰਨਵਾਦ ਸਹਿਤ ।
ਰਮਿੰਦਰ ਰੰਮੀ ਫ਼ਾਊਂਡਰ ਤੇ ਪ੍ਰਬੰਧਕ
ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ।