ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਪੰਜਾਬ ਰੋਡਵੇਜ਼ ਰਿਟਾਇਰਡ ਇੰਪਲਾਈਜ਼ ਵੈਲਫੇਅਰ ਐਸੋਸੀਏਸ਼ਨ (ਰਜਿ.) ਹੁਸ਼ਿਆਰਪੁਰ ਦੀ ਮਹੀਨਾਵਾਰ ਮੀਟਿੰਗ ਬੱਸ ਸਟੈਂਡ ਵਿਖੇ ਸ. ਕੁਲਦੀਪ ਸਿੰਘ ਅਜੜਾਮ ਸੀਨੀਅਰ ਮੀਤ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਸ਼ੁਰੂ ਹੋਣ ਤੇ ਇਸ ਜਥੇਬੰਦੀ ਵਿੱਚ ਨਵੇਂ ਆਏ ਮੈਂਬਰ ਸ਼੍ਰੀ ਰਾਮ ਪ੍ਰਕਾਸ਼ ਇੰਸਪੈਕਟਰ ਪੰਜਾਬ ਰੋਡਵੇਜ਼ ਨਵਾਂ ਸ਼ਹਿਰ ਨੂੰ ਮੋਮੈਟੋ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ 70 ਸਾਲ ਦੀ ਉਮਰ ਪਾਰ ਕਰ ਚੁੱਕੇ ਮੈਂਬਰ ਸਰਵਸ਼੍ਰੀ ਕੁਲਦੀਪ ਸਿੰਘ ਅਜੜਾਮ ਐਨ. ਆਰ.ਆਈ, ਸੋਹਣ ਲਾਲ ਡਰਾਈਵਰ ਸਰਪੰਚ ਬੱਸੀ ਬੱਲੋ, ਰਤਨ ਸਿੰਘ ਸਾਬਕਾ ਇੰਸਪੈਕਟਰ, ਹਰਦੀਸ਼ ਸਿੰਘ ਸਾਬਕਾ ਇੰਸਪੈਕਟਰ ਨਵਾਂ ਸ਼ਹਿਰ ਅਤੇ ਪ੍ਰੇਮ ਸਿੰਘ ਡਵਿੱਡਾ ਸਾਬਕਾ ਟੀਜ਼ੀ-1 ਨੂੰ ਲੋਈ ਅਤੇ ਮੋਮੈਂਟੋ ਨਾਲ ਸਨਮਾਨਿਤ ਕੀਤਾ। ਇਸ ਤੋਂ ਬਾਅਦ ਇਸ ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਕੁਲਦੀਪ ਸਿੰਘ ਅਜੜਾਮ, ਮੀਤ ਪ੍ਰਧਾਨ ਹਰਜਿੰਦਰ ਸਿੰਘ ਗਿੱਲ, ਅਵਤਾਰ ਸਿੰਘ ਝਿੰਗੜ ਚੇਅਰਮੈਨ, ਗੁਰਬਖਸ਼ ਸਿੰਘ ਮਨਕੋਟੀਆ ਸਟੇਜ ਸਕੱਤਰ ਗਿਆਨ ਸਿੰਘ ਜਨਰਲ ਸਕੱਤਰ ,ਗੁਰਬਖਸ਼ ਸਿੰਘ ਸੁਪਰਡੈਂਟ ਦਫ਼ਤਰੀ ਸਕੱਤਰ ਅਤੇ ਕਸ਼ਮੀਰ ਸਿੰਘ ਹਰਗੜ੍ਹ ਮੀਤ ਪ੍ਰਧਾਨ ਨੇ ਸਾਂਝੇ ਤੌਰ ਤੇ ਬੋਲਦਿਆਂ ਮੌਜੂਦਾ ਸਰਕਾਰ ਨੂੰ ਕੋਸਦਿਆਂ ਇੱਕ ਨਿਕੰਮੀ ਸਰਕਾਰ ਦੱਸਿਆ, ਇਸ ਸਰਕਾਰ ਨੇ ਪੰਜਾਬ ਦੇ ਮੁਲਾਜ਼ਮਾਂ, ਰਿਟਾਇਰਡ ਕਰਮਚਾਰੀਆਂ ਨੂੰ ਜੋ ਸਬਜ਼ਬਾਗ ਦਿਖਾਏ ਉਹ ਇਸ ਸਰਕਾਰ ਨੇ ਚਕਨਾਚੂਰ ਕਰ ਦਿੱਤੇ। ਇਸ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਸਰਕਾਰ ਬਣਦੇ ਸਾਰ ਹੀ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ, ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇਗੀ, ਹਰ ਸਾਲ ਨਵੀਆਂ ਬੱਸਾਂ ਪਾਈਆਂ ਜਾਣਗੀਆਂ (ਜਦ ਕਿ ਹੁਣ ਬੱਸਾਂ ਟਾਇਰਾਂ ਦੇ ਦੁੱਖੋਂ ਖੜੀਆਂ ਹਨ)। ਇਹਨਾਂ ਬੁਲਾਰਿਆਂ ਨੇ ਰੋਡਵੇਜ਼ ਦੇ ਮੁਲਾਜ਼ਮਾਂ ਦੀਆਂ ਮੰਗਾਂ ਦੇ ਸਮਰਥਨ ਵਿੱਚ ਮਿਤੀ 7,8 ਅਤੇ 9 ਅਪ੍ਰੈਲ ਦੀ ਹੜਤਾਲ ਦਾ ਐਲਾਨ ਕੀਤਾ ਅਤੇ ਬਾਕੀ ਜਥੇਬੰਦੀਆਂ ਨੂੰ ਸਮਰਥਨ ਦੇਣ ਦੀ ਅਪੀਲ ਕੀਤੀ, ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਛੇਵੇਂ ਪੇ-ਕਮਿਸ਼ਨ ਦੀ ਰਿਪੋਰਟ ਨੂੰ ਇੰਨ ਬਿਨ ਲਾਗੂ ਕੀਤਾ ਜਾਵੇ, 2.59 ਦੇ ਹਿਸਾਬ ਨਾਲ ਰਿਟਾਇਰਡ ਮੁਲਾਜ਼ਮਾਂ ਦੀ ਤਨਖਾਹ ਫਿਕਸ ਕੀਤੀ ਜਾਵੇ, ਬਣਦਾ ਏਰੀਅਰ ਇੱਕ ਕਿਸ਼ਤ ਵਿੱਚ ਦਿੱਤਾ ਜਾਵੇ, ਬਜਟ ਰੱਖਕੇ ਨਵੀਆਂ ਬੱਸਾਂ ਪਾਈਆਂ ਜਾਣ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ। ਇਹਨਾਂ ਬੁਲਾਰਿਆਂ ਨੇ ਇਹ ਵੀ ਫੈਸਲਾ ਕੀਤਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਹਰ ਚੋਣ ਹਲਕੇ ਤੋਂ ਇੱਕ ਰਿਟਾਇਰਡ ਕਰਮਚਾਰੀ ਨੂੰ ਟਿਕਟ ਦੇ ਕੇ ਚੋਣ ਵਿੱਚ ਖੜ੍ਹਾ ਕੀਤਾ ਜਾਵੇਗਾ,ਕੰਮ ਸੇ ਕੰਮ ਉਸ ਉਮੀਦਵਾਰ ਨੂੰ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਦਾ ਤਾਂ ਪਤਾ ਹੋਵੇਗਾ । ਅੱਜ ਦੀ ਮੀਟਿੰਗ ਵਿੱਚ ਸਰਵਸ਼੍ਰੀ ਸੁਰਿੰਦਰ ਸਿੰਘ ਬਰਿਆਣਾ ਐਨ ਆਰ ਆਈ , ਕੁਲਭੂਸ਼ਨ ਪ੍ਰਕਾਸ਼ ਸਿੰਘ ਸੈਣੀ ਐਨ ਆਰ ਆਈ ਸੀਨੀਅਰ ਮੀਤ ਪ੍ਰਧਾਨ, ਗਿਆਨ ਸਿੰਘ ਜਨਰਲ ਸਕੱਤਰ , ਮੱਖਣ ਸਿੰਘ ਐਨ ਆਰ ਆਈ,ਕਮਲਜੀਤ ਮਿਨਹਾਸ ਕੈਸ਼ੀਅਰ, ਹਰਜਿੰਦਰ ਸਿੰਘ ਗਿੱਲ ਸੀਨੀਅਰ ਮੀਤ ਪ੍ਰਧਾਨ,ਕਰਨੈਲ ਸਿੰਘ ਅਜੜਾਮ, ਜਗਜੀਤ ਸਿੰਘ ਡੀਸੀ, ਮੁਖਤਿਆਰ ਸਿੰਘ,ਹਰਨਾਮ ਦਾਸ,ਬਲਬੀਰ ਸਿੰਘ, ਜੋਗ ਰਾਜ, ਗੁਰੂਦੱਤ, ਜਰਨੈਲ ਸਿੰਘ, ਪਾਖਰ ਦਾਸ,ਖੁਸ਼ਵੰਤ ਸਿੰਘ,ਮਨਮੋਹਣ ਸਿੰਘ ਵਾਲੀਆ,ਜੋਧ ਸਿੰਘ, ਪ੍ਰੇਮ ਸਿੰਘ ਰਣਜੀਤ ਸਿੰਘ ਭੂੰਡੀ,ਗੋਪਾਲ ਕ੍ਰਿਸ਼ਨ, ਜਗਦੀਸ਼ ਸਿੰਘ ਇੰਸਪੈਕਟਰ,ਭਗਵਾਨ ਦਾਸ, ਅਮਰੀਕ ਸਿੰਘ, ਮਹਿੰਦਰ ਕੁਮਾਰ, ਬਾਲ ਕਿਸ਼ਨ,ਕਰਤਾਰ ਸਿੰਘ ਇੰਸਪੈਕਟਰ,ਗੁਰਦੇਵ ਸਿੰਘ,ਹਰਮੇਸ਼ ਲਾਲ, ਸੋਹਨ ਲਾਲ, ਸ਼ਿਵ ਲਾਲ, ਹਰਦਿਆਲ ਸਿੰਘ ਬਾੜੀਆਂ, ਸੁਰਜੀਤ ਸਿੰਘ ਸੈਣੀ,ਮੰਗਲ ਸਿੰਘ ਐਨ ਆਰ ਆਈ, ਕਸ਼ਮੀਰ ਸਿੰਘ ਹਰਗੜ੍ਹੀ ਅਤੇ ਗੁਰਬਖਸ਼ ਸਿੰਘ ਮਨਕੋਟੀਆ ਸਟੇਜ ਸਕੱਤਰ ਵੀ ਹਾਜ਼ਰ ਸਨ ।ਪ੍ਰਧਾਨ ਕੁਲਦੀਪ ਸਿੰਘ ਅਜੜਾਮ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਗਲੀ ਮੀਟਿੰਗ ਮਿਤੀ 5 ਮਈ, 2025 ਦਿਨ ਸੋਮਵਾਰ ਨੂੰ ਬੱਸ ਸਟੈਂਡ ਵਿਖੇ ਹੋਵੇਗੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj