ਜੈਵਿਕ ਖੇਤੀ ਕਰਨ ਲਈ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਦੀ ਲੋੜ-ਸੁਮੀਤ ਸੰਧੂ
ਯੂਨਾਈਟਿਡ ਸਿੱਖਸ ਸੰਸਥਾ ਵੱਲੋਂ ਆਪਣਾ ਪੂਰਨ ਸਹਿਯੋਗ ਦੇਣ ਦਾ ਭਰੋਸਾ
ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਪੰਜਾਬ ਮੁੜ ਸੁਰਜੀਤੀ ਲਹਿਰ ਦੇ ਵੱਲੋਂ ਪੰਜਾਬ ਦੇ ਕਿਸਾਨਾਂ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਤੇ ਉਨ੍ਹਾਂ ਨੂੰ ਜੈਵਿਕ ਖੇਤੀ ਕਰਨ ਪ੍ਰਤੀ ਉਤਸ਼ਾਹਿਤ ਕਰਨ ਹਿੱਤ ਜੋ ਇੱਕ ਮੁਹਿੰਮ ਆਰੰਭ ਕੀਤੀ ਗਈ ਹੈ । ਉਹ ਆਪਣੇ ਆਪ ਵਿੱਚ ਇੱਕ ਮਿਸਾਲੀ ਕਾਰਜ ਹੈ । ਜਿਸ ਦੇ ਸਦਕਾ ਪੰਜਾਬ ਦੇ ਕਿਸਾਨਾਂ ਨੂੰ ਬਹੁਤ ਲਾਭ ਪ੍ਰਾਪਤ ਹੋ ਸਕਦਾ ਹੈ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ੍ਰ: ਅੰਮ੍ਰਿਤਪਾਲ ਸਿੰਘ ਡਾਇਰੈਕਟਰ ਪੰਜਾਬ ਯੂਨਾਈਟਿਡ ਸਿੱਖਸ ਤੇ ਸ੍ਰ: ਭੁਪਿੰਦਰ ਸਿੰਘ ਨੇ ਸਾਂਝੇ ਰੂਪ ਵਿੱਚ ਪੰਜਾਬ ਮੁੜ ਸੁਰਜੀਤੀ ਲਹਿਰ ਵੱਲੋਂ ਪਿੰਡ ਘੋਲੀਆ ਜ਼ਿਲ੍ਹਾ ਮੋਗਾ ਵਿਖੇ ਕਰਵਾਈ ਗਈ ਇੱਕ ਵਿਸੇਸ਼ ਇਕੱਤਰਤਾ ਦੌਰਾਨ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਪੁੱਜੇ ਉੱਦਮੀ ਕਿਸਾਨਾਂ, ਵਾਤਾਵਰਨ ਪ੍ਰੇਮੀਆਂ ਤੇ ਪ੍ਰਮੁੱਖ ਸ਼ਖ਼ਸੀਅਤਾਂ ਨਾਲ ਆਪਣੇ ਵਿਚਾਰਾਂ ਦੀ ਸਾਂਝ ਕਰਦਿਆਂ ਹੋਇਆ ਕੀਤਾ । ਉਨ੍ਹਾਂ ਨੇ ਆਪਣੇ ਵਿਚਾਰਾਂ ਦੀ ਸਾਂਝ ਕਰਦਿਆਂ ਹੋਇਆਂ ਕਿਹਾ ਕਿ ਪੰਜਾਬ ਦੀ ਖੇਤੀ ਨੂੰ ਰਸਾਇਣਕ ਖਾਦਾਂ ਤੇ ਕੀਟਨਾਸ਼ਕ ਸਪਰੇਆਂ ਤੋਂ ਮੁਕਤ ਕਰਨ ਲਈ ਪੰਜਾਬ ਮੁੜ ਸੁਰਜੀਤੀ ਲਹਿਰ ਆਰੰਭੀ ਜਾਗਰੂਕ ਮੁਹਿੰਮ ਵਿੱਚ ਉਹ ਆਪਣੀ ਸੰਸਥਾ ਯੂਨਾਈਟਿਡ ਸਿੱਖਸ ਵੱਲੋਂ ਆਪਣਾ ਪੂਰਨ ਸਹਿਯੋਗ ਦੇਣਗੇ । ਇਕੱਤਰਤਾ ਦੌਰਾਨ ਪੰਜਾਬ ਮੁੜ ਸੁਰਜੀਤੀ ਲਹਿਰ ਦੀ ਪ੍ਰਮੁੱਖ ਸੁਮੀਤ ਸੰਧੂ ਨੇ ਆਪਣੇ ਪ੍ਰਭਾਵਸਾਲੀ ਬੋਲਾਂ ਦਾ ਪ੍ਰਗਟਾਵਾ ਕਰਦਿਆਂ ਹੋਇਆਂ ਕਿਹਾ ਕਿ ਦੇਸ਼ ਅੰਦਰ ਰਸਾਇਣਕ ਖਾਦਾਂ ਦੀ ਵਰਤੋਂ ਨਾਲ ਉਤਪਾਦਨ ਕਾਫੀ ਵਧਿਆ ਹੈ ਪਰ ਹੁਣ ਇਸ ‘ਤੇ ਸਵਾਲ ਉਠਾਇਆ ਜਾ ਰਿਹਾ ਹੈ ਕਿਉਂਕਿ ਧਰਤੀ ਦੇ ਵੱਡੇ ਹਿੱਸੇ ‘ਚ ਮਿੱਟੀ ‘ਤੇ ਇਸ ਦਾ ਬੁਰਾ ਅਸਰ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਦੁਨੀਆ ‘ਚ ਲੋਕਾਂ ਦੇ ਖਾਣ-ਪੀਣ ਦਾ ਤਰੀਕਾ ਬਦਲ ਰਿਹਾ ਹੈ ਅਤੇ ਲੋਕ ਆਰਗੈਨਿਕ ਉਤਪਾਦਾਂ ਨੂੰ ਆਪਣੇ ਭੋਜਨ ਦਾ ਹਿੱਸਾ ਬਣਾਉਣਾ ਚਾਹੁੰਦੇ ਹਨ। ਇਸ ਪ੍ਰਤੀ ਕਿਸਾਨਾਂ ‘ਚ ਮਿੱਟੀ ਦੀ ਸਿਹਤ ਨੂੰ ਲੈ ਕੇ ਜਾਗਰੂਕਤਾ ਆਈ ਹੈ ਤੇ ਉਹ ਵਿਗਿਆਨਕ ਤਰੀਕੇ ਨਾਲ ਆਰਗੈਨਿਕ ਖੇਤੀ ਕਰਨ ਲਈ ਅੱਗੇ ਆ ਰਹੇ ਹਨ । ਉਨ੍ਹਾਂ ਨੇ ਕਿਹਾ ਕਿ ਪੰਜਾਬ ਮੁੜ ਸੁਰਜੀਤੀ ਲਹਿਰ ਆਰੰਭ ਕਰਨ ਦਾ ਮੁੱਖ ਮਨੋਰਥ ਅਕਾਲ ਪੁਰਖ ਦੇ ਨਾਮ ਦਾ ਸਹਾਰਾ ਲੈ ਕੇ ਪੰਜਾਬ ਨੂੰ ਮੁੜ ਸਿਹਤਮੰਦ ਤੇ ਰਸਾਇਣ ਮੁਕਤ ਫਸਲਾਂ ਵਾਲਾ ਖੁਸ਼ਹਾਲ ਸੂਬਾ ਬਣਾਉਣਾ ਹੈ । ਉਨ੍ਹਾਂ ਨੇ ਪੰਜਾਬ ਦੇ ਮਿਹਨਤਕਸ਼ ਕਿਸਾਨਾਂ ਨੂੰ ਕਿਹਾ ਕਿ ਉਹ ਅੰਨ੍ਹੇਵਾਹ ਰਸਾਇਣਕ ਖਾਦਾਂ ਦੀ ਵਰਤੋਂ ਨਾ ਕਰ ਕੇ ‘ਆਰਗੈਨਿਕ ਖੇਤੀ’ ਕਰਨ ਜਿਸ ਨਾਲ ਉਨ੍ਹਾਂ ਦੀ ਆਮਦਨ ਵਧੇਗੀ। ਸੁਮੀਤ ਸੰਧੂ ਨੇ ਦੱਸਿਆ ਕਿ ਦੁਨੀਆ ‘ਚ ਲੋਕਾਂ ਦੇ ਖਾਣ-ਪੀਣ ਦਾ ਤਰੀਕਾ ਬਦਲ ਰਿਹਾ ਹੈ ਅਤੇ ਲੋਕ ਆਰਗੈਨਿਕ ਉਤਪਾਦਾਂ ਨੂੰ ਆਪਣੇ ਭੋਜਨ ਦਾ ਹਿੱਸਾ ਬਣਾਉਣਾ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਗੱਲ ਠੀਕ ਹੈ ਕਿ ਰਸਾਇਣਕ ਖਾਦਾਂ ਦੀ ਵਰਤੋਂ ਨਾਲ ਉਤਪਾਦਨ ਕਾਫੀ ਵਧਿਆ ਹੈ ਪਰ ਹੁਣ ਇਸ ‘ਤੇ ਸਵਾਲ ਉਠਾਇਆ ਜਾ ਰਿਹਾ ਹੈ ਕਿਉਂਕਿ ਧਰਤੀ ਦੇ ਵੱਡੇ ਹਿੱਸੇ ‘ਚ ਮਿੱਟੀ ‘ਤੇ ਇਸ ਦਾ ਬੁਰਾ ਅਸਰ ਹੋਇਆ ਹੈ। ਇਸ ਮੌਕੇ ਡਾ: ਵੀ.ਕੇ ਸੈਣੀ, ਡਾ: ਬੀ.ਐਸ.ਔਲਖ, ਇੰਗਲੈਡ ਤੋਂ ਆਏ ਵਾਤਾਵਰਣ ਤੇ ਖੇਤੀ ਪ੍ਰੇਮੀ ਸ੍ਰੀ ਮੁਕਤੀ ਮੈਥਿਉ ਨੇ ਆਪਣੇ ਖੋਜ ਭਰਪੂਰ ਸ਼ਬਦਾਂ ਵਿੱਚ ਕਿਹਾ ਕਿ ਪਿਛਲੇ ਕਈ ਦਹਾਕਿਆਂ ਤੋਂ ਭਾਰਤ ਵਿੱਚ ਖੇਤੀ ਉਤਪਾਦਨ, ਖਾਸ ਕਰਕੇ ਭੋਜਨ ਉਤਪਾਦਨ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਇਹ ਪ੍ਰਾਪਤੀ ਖੇਤੀ ਵਿੱਚ ਸੁਧਰੀਆਂ ਕਿਸਮਾਂ ਦੇ ਬੀਜਾਂ, ਰਸਾਇਣਕ ਖਾਦਾਂ ਦੀ ਵਰਤੋਂ ਅਤੇ ਮਸ਼ੀਨੀਕਰਨ ਕਾਰਨ ਹੋਈ ਹੈ। ਰਸਾਇਣਕ ਖਾਦਾਂ ਦੀ ਲੰਬੇ ਸਮੇਂ ਤੱਕ ਵਰਤੋਂ ਕਰਨ ਨਾਲ ਜ਼ਮੀਨ ਦੀ ਉਤਪਾਦਕਤਾ ਘਟਦੀ ਹੈ ਅਤੇ ਦੂਜੇ ਪਾਸੇ ਵਾਤਾਵਰਨ ਪ੍ਰਦੂਸ਼ਣ ਵਧਦਾ ਹੈ। ਇਨ੍ਹਾਂ ਸਮੱਸਿਆਵਾਂ ਕਾਰਨ ਖੇਤੀ ਵਿੱਚ ਬਦਲਵੇਂ ਤਰੀਕੇ ਲੱਭਣ ਦੇ ਯਤਨ ਸ਼ੁਰੂ ਹੋ ਗਏ ਹਨ। ਉਹਨਾਂ ਨੇ ਕਿਹਾ ਕਿ ਇਸ ਦਿਸ਼ਾ ਵਿੱਚ, ਅੱਜ-ਕੱਲ੍ਹ ਆਧੁਨਿਕ ਖੇਤੀ ਤੋਂ ਆਰਗੈਨਿਕ ਖੇਤੀ ਵੱਲ ਧਿਆਨ ਦਿੱਤਾ ਜਾ ਰਿਹਾ ਹੈ। ਜੈਵਿਕ ਖੇਤੀ ਮਿੱਟੀ, ਖਣਿਜਾਂ, ਪਾਣੀ, ਪੌਦਿਆਂ, ਕੀੜੇ-ਮਕੌੜਿਆਂ, ਜਾਨਵਰਾਂ ਅਤੇ ਮਨੁੱਖਜਾਤੀ ਵਿਚਕਾਰ ਤਾਲਮੇਲ ਵਾਲੇ ਸੰਬੰਧਾਂ ‘ਤੇ ਆਧਾਰਿਤ ਹੈ। ਇਹ ਮਿੱਟੀ ਨੂੰ ਸੁਰੱਖਿਆ ਪ੍ਰਦਾਨ ਕਰਦਾ ਹੈ ਅਤੇ ਵਾਤਾਵਰਣ ਨੂੰ ਵੀ ਸੁਰੱਖਿਆ ਪ੍ਰਦਾਨ ਕਰਦਾ ਹੈ। ਸੋ ਅੱਜ ਲੋੜ ਹੈ ਪੰਜਾਬ ਦੇ ਕਿਸਾਨ ਫਸਲੀ ਵਿਭਿੰਨਤਾ ਨੂੰ ਅਪਨਾਉਣ ਤੇ ਜੈਵਿਕ ਖੇਤੀ ਕਰਨ ਵੱਲ ਆਪਣੇ ਕਦਮ ਅੱਗੇ ਵਧਾਉਣ । ਇੱਕਤਰਤਾ ਦੌਰਾਨ ਪੰਜਾਬ ਮੁੜ ਸੁਰਜੀਤੀ ਲਹਿਰ ਦੇ ਪ੍ਰਮੁੱਖ ਪ੍ਰਬੰਧਕਾਂ ਨੇ ਪੰਜਾਬ ਦੇ ਕਿਸਾਨਾਂ ਨੂੰ ਇਹ ਵੀ ਭਰੋਸਾ ਦਿੱਤਾ ਕਿ ਜੈਵਿਕ ਖੇਤੀ ਦੀਆਂ ਫਸਲਾਂ ਦੇ ਬੀਜ ਉਪਲੱਬਧ ਕਰਵਾਉਣ, ਉਤਪਾਦਾਂ ਦਾ ਮੰਡੀਕਰਨ ਕਰਨ, ਫਸਲਾਂ ਦਾ ਉੱਚਿਤ ਮੁੱਲ ਦਿਵਾਉਣ ਵਿੱਚ ਉਹ ਆਪਣੀ ਹਰ ਸੰਭਵ ਮੱਦਦ ਕਰਨਗੇ । ਸੋ ਹੁਣ ਦੇਖਣ ਵਾਲੀ ਗੱਲ ਹੈ ਕਿ ਪੰਜਾਬ ਮੁੜ ਸੁਰਜੀਤੀ ਲਹਿਰ ਦੇ ਵੱਲੋਂ ਪੰਜਾਬ ਰਾਜ ਨੂੰ ਮੁੜ ਨਰੋਆ, ਸਿਹਤਮੰਦ ਪੰਜਾਬ ਬਣਾਉਣ ਤੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਖੇਤੀਬਾੜੀ ਦੇ ਧੰਦੇ ਨਾਲ ਜੋੜਨ ਲਈ ਜੈਵਿਕ ਖੇਤੀ ਕਰਨ ਦਾ ਦਿੱਤਾ ਗਿਆ ਹੋਕਾ ਕਿੰਨਾ ਕੁ ਸਹਾਈ ਸਿੱਧ ਹੁੰਦਾ ਹੈ ।‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



