HOME ਪੰਜਾਬ ਰਿਮੋਟ ਸੈਸਿੰਗ ਸੈਂਟਰ ਲੁਧਿਆਣਾ ਨੂੰ ਮਿਲਿਆ ਰਾਸ਼ਟਰੀ ਜੀਓ ਸਪੇਸ਼ੀਅਲ ਪ੍ਰੈਕਟਿਸ਼ਨਰ ਸਨਮਾਨ

ਪੰਜਾਬ ਰਿਮੋਟ ਸੈਸਿੰਗ ਸੈਂਟਰ ਲੁਧਿਆਣਾ ਨੂੰ ਮਿਲਿਆ ਰਾਸ਼ਟਰੀ ਜੀਓ ਸਪੇਸ਼ੀਅਲ ਪ੍ਰੈਕਟਿਸ਼ਨਰ ਸਨਮਾਨ

1

 ਪੀ.ਆਰ.ਐਸ.ਸੀ. ਦੇ ਵਿਗਿਆਨੀ ਡਾ: ਕੋਇਲ ਸੂਰ ਨੂੰ ਵੀ ਨੈਸ਼ਨਲ ਅਵਾਰਡ ਨਾਲ ਨਿਵਾਜਿਆ

ਲੁਧਿਆਣਾ  (ਸਮਾਜ ਵੀਕਲੀ)   ( ਕਰਨੈਲ ਸਿੰਘ ਐੱਮ.ਏ.)  ਪੰਜਾਬ ਰਿਮੋਟ ਸੈਂਸਿੰਗ ਸੈਂਟਰ, ਲੁਧਿਆਣਾ ਨੂੰ ਮੁੰਬਈ ਵਿਖੇ ਆਯੋਜਿਤ ਸਮਾਰੋਹ ਦੌਰਾਨ ਜਿਊਰੀ ਵੱਲੋਂ ਨੈਸ਼ਨਲ ਜੀਓ ਸਪੇਸ਼ੀਅਲ ਸਨਮਾਨ-2025 ਦਿੱਤਾ ਗਿਆ ਹੈ। ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਰਾਹੀਂ ਰਾਸ਼ਟਰੀ ਮਿਸ਼ਨ ਦੀ ਅਗਵਾਈ ਹੇਠ ਆਈ.ਆਈ.ਟੀ. ਮੁੰਬਈ ਦੀ ਪਹਿਲਕਦਮੀ ਸਦਕਾ ਨੈਸ਼ਨਲ ਜੀਓ ਸਪੇਸ਼ੀਅਲ ਸਨਮਾਨ 2025 ਸਮਾਰੋਹ ਦਾ ਆਯੋਜਨ ਮੁੰਬਈ ਵਿਖੇ ਕੀਤਾ ਗਿਆ। ਇਸ ਸਨਮਾਨ ਸਮਾਰੋਹ ਦਾ ਮੁੱਖ ਉਦੇਸ਼ ਭਾਰਤ ਵਿੱਚ ਜੀਓ ਸਪੇਸ਼ੀਅਲ ਤਕਨਾਲੋਜੀ ਵਿੱਚ ਕੰਮ ਕਰ ਰਹੀਆਂ ਸੰਸਥਾਵਾਂ, ਫੈਕਲਟੀ, ਇੰਡਸਟਰੀ ਅਤੇ ਵਿਅਕਤੀਆਂ ਨੂੰ ਸ਼ਾਮਲ ਕਰਨਾ ਹੈ। ਇਸ ਤੋਂ ਇਲਾਵਾ ਪੰਜਾਬ ਰਿਮੋਟ ਸੈਂਸਿੰਗ ਸੈਂਟਰ (ਪੀ.ਆਰ.ਐਸ.ਸੀ) ਦੇ ਵਿਗਿਆਨੀ ਡਾ: ਕੋਇਲ ਸੂਰ ਨੂੰ ਵੀ ਜੀਓ ਸਪੇਸ਼ੀਅਲ ਵਿਗਿਆਨ ਅਤੇ ਤਕਨਾਲੋਜੀ ਵਿੱਚ ਉਚੇਰਾ ਯੋਗਦਾਨ ਪਾਉਣ ਵਾਲੀਆਂ ਔਰਤਾਂ ਲਈ ਨੈਸ਼ਨਲ ਪੁਰਸਕਾਰ -2025 ਨਾਲ ਨਿਵਾਜਿਆ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਮਹੰਤ ਪ੍ਰਵੀਨ ਚੌਧਰੀ ਦੀ ਮਾਤਾ ਸਵਰਗੀ ਰੁਕਮਣੀ ਦੇਵੀ ਦੀ ਸ਼ੋਕ ਸਭਾ ਵਿੱਚ ਸੈਂਕੜੇ ਲੋਕਾਂ ਨੇ ਸ਼ਰਧਾਂਜਲੀ ਭੇਟ ਕੀਤੀ
Next articleਬੀਐਸਐਨਐਲ ਪੈਨਸ਼ਨਰਜ਼ ਵੱਲੋਂ ਸ਼ਹੀਦ ਊਧਮ ਸਿੰਘ ਸੁਨਾਮ ਨੂੰ ਸਮਰਪਿੱਤ ਵਿਚਾਰ ਗੋਸ਼ਟੀ