ਪੰਜਾਬ ਪੋਸਟਲ ਦੀ ਭੰਗੜਾ ਟੀਮ ਨੇ ਕਾਲੀਕਟ ਕੇਰਲਾ ਦੀ ਧਰਤੀ ‘ਤੇ ਪਾਈਆਂ ਧੂੰਮਾਂ

ਦੁਸਾਂਝ ਕਲਾਂ  (ਸਮਾਜ ਵੀਕਲੀ) ( ਰਾਮ ਪ੍ਰਕਾਸ਼ ‌ਟੋਨੀ )  ਡਾਕ ਵਿਭਾਗ ਵਲੋਂ  37 ਵੀ  ਆਲ ਇੰਡੀਆ  ਕਲਚਰਲ  ਮੀਟ   3 ਤੋਂ 7 ਮਾਰਚ 2025 ਕਾਲੀਕਟ ( ਕੇਰਲਾ ) ‘ਚ ਆਯੋਜਿਤ  ਕੀਤੀ ਗਈ। ਜਿਸ ਵਿੱਚ ਅਲੱਗ – ਅਲੱਗ ਕਲਚਰਲ ਮੁਕਾਬਲੇ ਕਰਵਾਏ ਗਏ। ਇਸ ਵਿਚ ਭੰਗੜਾ ਟੀਮ ਦੇ ਕਪਤਾਨ ਬਲਵਿੰਦਰ ਕੁਮਾਰ ਬੱਲੀ ਅਤੇ ਇੰਟਰਨੈਸ਼ਨਲ ਭੰਗੜਾ ਕੋਚ ਤੇ ਢੋਲ ਮਾਸਟਰ ਬਲਦੇਵ ਰਾਜ ਕਾਲਾ ਜੀ ਦੀ ਅਗਵਾਈ ਵਿੱਚ ਪੰਜਾਬ ਪੋਸਟਲ ਭੰਗੜਾ ਟੀਮ ਨੇ ਗੁਰਪ ਡਾਂਸ ਮੁਕਾਬਲਿਆਂ ਵਿੱਚ ਪਹਿਲਾਂ ਸਥਾਨ ਹਾਸਲ ਕੀਤਾ ।  ਮਿਸ ਰਾਸ਼ੀ ਕਸ਼ਯਪ ਨੇ ਮੋਨੋ ਐਕਟਿੰਗ ਮੁਕਾਬਲਿਆ ਵਿਚ ਪਹਿਲਾਂ ਸਥਾਨ ਪ੍ਰਾਪਤ ਕੀਤਾ। ਪੂਰੀ ਟੀਮ ਦੇ  ਜਲੰਧਰ ਵਾਪਸ ਆਉਣ ਤੇ ਰੇਲ ਡਾਕ ਸੇਵਾ ਵਿਭਾਗ ਦੇ ਸੁਪਰਡੈਂਟ ਸ਼੍ਰੀ ਵਿਕਾਸ ਸ਼ਰਮਾ ਜੀ ਨੇ ਸਭ ਨੂੰ ਵਧਾਇਆਂ ਦਿੱਤੀਆਂ ਤੇ ਨਿੱਘਾ ਸਵਾਗਤ ਕੀਤਾ। ਇਸ ਮੌਕੇ ਪੂਰੀ ਭੰਗੜਾ ਟੀਮ ਦੇ ਮੈਂਬਰ ਬਲਵਿੰਦਰ ਕੁਮਾਰ ਬੱਲੀ ( ਕੈਪਟਨ ), ਵਿਕਰਾਂਤ ਕਲੇਰ , ਗੁਰਮੁੱਖ ਸਿੰਘ, ਲਵਦੀਪ ਸਿੰਘ, ਗਿਫਟੀ ਅਰੌੜਾ, ਅਰਸ਼ਦੀਪ ਕੌਰ , ਪਿ੍ਅਕਾ ਰਾਣੀ,  ਸਿਮਰਨ , ਢੋਲ ਮਾਸਟਰ ਤੇ ਕੋਚ ਬਲਦੇਵ ਰਾਜ ਕਾਲਾ ਜੀ , ਸੰਦੀਪ ਅਤੇ  ਟੀਮ ਮੈਨੇਜਰ ਅਮਨ ਸੰਧੂ  ਜੀ  ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਮਲੌਦ ਦੇ ਪਿੰਡ ਸੀਹਾਂ ਦੌਦ ਤੋਂ ਅਗਵਾ ਬੱਚਾ ਪੁਲਿਸ ਦੇ ਐਕਸ਼ਨ ਦੌਰਾਨ ਸਹੀ ਸਲਾਮਤ ਬਚਾਇਆ
Next article“ਆਪ” ਪੰਜਾਬ ਦੇ ਬੇਬਾਕ ਲੀਡਰ ਕੰਵਰ ਇਕਬਾਲ ਸਿੰਘ ਹਲਕਾ ਕੋਆਰਡੀਨੇਟਰ ਸੁਲਤਾਨਪੁਰ ਲੋਧੀ ਨਿਯੁਕਤ