ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨਨੇ ਪੌਦੇ ਲਗਾ ਮਨਾਇਆ ਵਿਸ਼ਵ ਫੋਟੋਗ੍ਰਾਫੀ ਦਿਵਸ

ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਫੋਟੋਗ੍ਰਾਫੀ ਨੇ ਸਮਾਜ ਨੂੰ ਹੋਰ ਖੂਬਸੂਰਤ ਅਤੇ ਜਮਹੂਰੀ ਢੰਗ ਨਾਲ ਰਹਿਣ ਵਿਚ ਮਹੱਤਵਪੂਰਨ ਹਿੱਸਾ ਪਾਇਆ ਹੈ। ਇਹ ਸ਼ਬਦ ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਜਰਨੈਲ ਸਿੰਘ ਖਿੰਡਾ ਨੇ ਪਿੰਡ ਡੇਰਾ ਸੈਯਦਾਂ ਦੇ ਸਰਕਾਰੀ ਸਕੂਲ ਵਿਚ ਫੋਟੋਗ੍ਰਾਫਰ ਵਿਸ਼ਵ ਦਿਨ ਮਨਾਉਣ ਸਬੰਧ ਵਿਚ ਬੂਟਾ ਲਾਉਣ ਦੇ ਮੌਕੇ ਕਹੇ। ਉਹਨਾਂ ਨੇ ਕਿਹਾ ਕਿ ਦੇਸ਼ ਵਿਚ ਜਮਹੂਰੀ ਸਮਾਜ ਬਣਾਉਣ ਲਈ ਹਮੇਸ਼ਾ ਯਤਨਸ਼ੀਲ ਰਹਿਣਾ ਚਾਹੀਦਾ ਹੈ । ਉਹਨਾਂ ਨੇ ਇਲਾਕਾ ਨਿਵਾਸੀਆਂ ਨੂੰ ਇਸ ਦਿਨ ਦੀ ਵਧਾਈ ਦਿੱਤੀ।

ਇਸ ਦੌਰਾਨ ਸਕੂਲ ਮੁੱਖੀ ਦਲਜੀਤ ਸਿੰਘ ਜੰਮੂ ਸੈਂਟਰ ਹੈੱਡ ਟੀਚਰ ਨੇ ਸਮੂਹ ਫੋਟੋਗ੍ਰਾਫਰਾਂ ਨੂੰ ਵਿਸ਼ਵ ਫੋਟੋਗ੍ਰਾਫੀ ਦੀ ਵਧਾਈ ਦਿੱਤੀ। ਉਹਨਾਂ ਸਮੂਹ ਫੋਟਗ੍ਰਾਫਰਾਂ ਵੱਲੋਂ ਇਸ ਦਿਹਾੜੇ ਤੇ ਪੌਦੇ ਲਗਾ ਕੇ ਵਾਤਾਵਰਣ ਨੂੰ ਹਰਾ ਭਰਾ ਬਣਾਉਣ ਦੀ ਭਰਪੂਰ ਸ਼ਲਾਘਾ ਕੀਤੀ।
ਇਸ ਮੌਕੇ ਜਰਨੈਲ ਸਿੰਘ ਖਿੰਡਾ ਤੋਂ ਇਲਾਵਾ ਸਕੂਲ ਅਧਿਆਪਕ ਵਿਸ਼ਵ ਦੀਪਕ ਕਾਲੀਆ, ਜਸਵਿੰਦਰ ਸਿੰਘ ਵਾਇਸ ਪ੍ਰਧਾਨ ,ਐਵਰਗਰੀਨ ਸਟੂਡਿਓ ਗੁਰਪ੍ਰੀਤ ਸਿੰਘ ਮਨ ਸਟੂਡੀਓ ਸੈਕਟਰੀ, ਸੁਰਿੰਦਰ ਸਿੰਘ ਸਨਮ ਸਟੂਡਿਓ ਕੈਸ਼ੀਅਰ, ਜਸਵੰਤ ਸਿੰਘ ਨਿਊ ਖਿੰਡਾ ਸਟੂਡਿਓ, ਜਸਵੀਰ ਸਿੰਘ ਮੱਲ੍ਹੀ ਸਟੂਡੀਓ ਪੀ. ਆਰ. ਓ, ਦਲਜੀਤ ਸਿੰਘ ਬੰਟੀ ਸਟੂਡੀਓ, ਜਤਿੰਦਰ ਸਿੰਘ ਰਿੰਪੂ ਗਰੀਨ ਸਟੂਡੀਓ, ਕੁਨਾਲ ਸੂਦ ਸੂਦ ਸਟੂਡੀਓ, ਰਾਜਾ ਨਈਅਰ ਨਈਅਰ ਸਟੂਡਿਓ, ਸਤਨਾਮ ਸਿੰਘ ਨੂਰ ਸਟੂਡੀਓ, ਰਜਵੰਤ ਸਿੰਘ ਸਮਾਰਟੀ ਸਟੂਡੀਓ, ਹਰਪਿੰਦਰਾ ਸਿੰਘ ਸੋਡੀ ਸਟੂਡੀਓ, ਚਰਨਜੀਤ ਸਿੰਘ ਢਿੱਲੋਂ ਹਾਲੀਵੁੱਡ ਸਟੂਡਿਓ ਸੁਲਤਾਨਪੁਰ ਲੋਧੀ ਵੀ ਹਾਜ਼ਰ ਸਨ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਇੰਜੀ ਸਵਰਨ ਸਿੰਘ ਨੂੰ ਟਿਕਟ ਮਿਲਣ ਦੀਆਂ ਸੰਭਾਵਨਾਵਾਂ ਵਧੀਆਂ, ਸਾਬਕਾ ਮੰਤਰੀ ਡਾ. ਉਪਿੰਦਰਜੀਤ ਕੌਰ ਨੇ ਦਿੱਤਾ ਥਾਪੜਾ
Next articleडॉ. बी. आर अंबेडकर सोसायटी की ओर से डॉ. अंबेडकर मिशन ट्रस्ट को अलग अलग कलासें की किताबें व 25 हज़ार की राशी भेंट