ਪੰਜਾਬ ਦੀਆਂ ਪੰਚਾਇਤੀ ਚੋਣਾਂ ਵਿੱਚ ਖੜਕਾ ਦੜਕਾ ਹੋਣ ਲੱਗਿਆ, ਆਪਸੀ ਲੜਾਈ ਵਿੱਚ ਇੱਟਾਂ ਰੋੜੇ ਤੇ ਗੋਲੀਆਂ ਚੱਲਣ ਦੀਆਂ ਖਬਰਾਂ

(ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਸਮੁੱਚੇ ਪੰਜਾਬ ਵਿੱਚ ਹੀ ਇਸ ਵੇਲੇ ਪੰਚਾਇਤੀ ਚੋਣਾਂ ਦਾ ਰਾਮ ਰੌਲਾ ਚੱਲ ਰਿਹਾ ਹੈ ਪਿੰਡਾਂ ਨਾਲ ਸਬੰਧਤ ਲੋਕ ਪੰਚੀ ਸਰਪੰਚੀ ਦੇ ਲਈ ਆਪਣੇ ਨੇੜਲੇ ਸਰਕਾਰੀ ਦਫਤਰਾਂ ਵਿੱਚ ਜਾ ਕੇ ਕਾਗਜ਼ਾਤ ਆਦਿ ਤਿਆਗ ਕਰ ਰਹੇ ਹਨ ਭਰ ਰਹੇ ਹਨ ਬੇਸ਼ਕ ਹਾਲੇ ਕਾਗਜ ਪੱਤਰ ਹੀ ਭਰੇ ਜਾ ਰਹੇ ਹਨ ਜਾਂਚ ਪੜਤਾਲ ਹੋ ਕੇ ਸਹੀ ਤਰੀਕੇ ਦੇ ਨਾਲ ਵੋਟਾਂ ਦਾ ਕੰਮ ਪੰਜ ਤਰੀਕ ਤੋਂ ਬਾਅਦ ਹੀ ਚੱਲਣਾ ਹੈ ਪਰ ਸ਼ੁਰੂਆਤ ਦੇ ਸਮੇਂ ਵਿੱਚ ਹੀ ਪੰਜਾਬ ਦੇ ਅਨੇਕਾਂ ਇਲਾਕਿਆਂ ਵਿੱਚੋਂ ਪੰਚ ਸਰਪੰਚ ਚਾਹਵਾਨ ਇੱਕ ਦੂਜੇ ਦੇ ਵਿਰੋਧੀ ਧਿਰ ਆਪਸੀ ਲੜਾਈਆਂ ਝਗੜਿਆਂ ਵਿੱਚ ਉਲਝੇ ਹੋਏ ਨਜ਼ਰ ਆਉਂਦੇ ਹਨ ਗੱਲ ਇਥੋਂ ਤੱਕ ਹੀ ਨਹੀਂ ਕਿ ਇੱਕ ਦੂਜੇ ਪਾਰਟੀਆਂ ਦੇ ਲੋਕ ਹੀ ਸਰਪੰਚ ਜੀ ਲਈ ਲੜ ਰਹੇ ਹਨ।
    ਪਟਿਆਲਾ ਜਿਲੇ ਦੇ ਬਲਾਕ ਭੁੰਨਰਹੇੜੀ ਤੋਂ ਇੱਕ ਘਟਨਾ ਸਾਹਮਣੇ ਆਈ ਹੈ ਜਿਸ ਵਿੱਚ ਉਥੋਂ ਦੇ ਪੰਚਾਇਤੀ ਵਿਭਾਗ ਨਾਲ ਸੰਬੰਧਿਤ ਸਰਕਾਰੀ ਅਧਿਕਾਰੀ ਦੀ ਇੱਕ ਸਰਪੰਚ ਦੇ ਉਮੀਦਵਾਰ ਦੇ ਕਾਗਜਾਤ ਸਮੇਂ ਹੋਈ ਬਹਿਸ ਗਾਲੀ ਗਲੋਚ ਗਲੋਚ ਵਿੱਚ ਬਦਲ ਗਈ ਸਰਕਾਰੀ ਅਧਿਕਾਰੀ ਤੇ ਸਰਪੰਚੀ ਲਈ ਉਮੀਦਵਾਰ ਆਪਸ ਵਿੱਚ ਕਾਫੀ ਉਲਝੇ ਤੇ ਇੱਕ ਦੂਜੇ ਨੂੰ ਮੰਦੀ ਸ਼ਬਦਾਂਵਲੀ ਬੋਲਦਿਆਂ ਹੋਇਆਂ ਗੱਲ ਇਥੋਂ ਤੱਕ ਵਿਗੜ ਗਈ ਕਿ ਸਰਕਾਰੀ ਅਧਿਕਾਰੀ ਨੇ ਇਹ ਕਹਿ ਦਿੱਤਾ ਕਿ ਮੈਂ ਤੈਨੂੰ ਚੁੱਕ ਕੇ ਥਾਣੇ ਵਿੱਚ ਬੰਦ ਕਰ ਦਿਆਂਗਾ। ਇਸ ਤੋਂ ਇਲਾਵਾ ਹੋਰ ਵੀ ਕਈ ਥਾਈ ਅਜਿਹੇ ਝਗੜੇ ਹੋਏ ਹਨ।
    ਉਸ ਵੇਲੇ ਤਾਂ ਹੱਦ ਹੀ ਹੋ ਗਈ ਜਦੋਂ ਜਿਲਾ ਫਿਰੋਜ਼ਪੁਰ ਦੇ ਜ਼ੀਰਾ ਸ਼ਹਿਰ ਦੇ ਵਿੱਚ ਕਾਂਗਰਸੀ ਆਗੂ ਕੁਲਬੀਰ ਸਿੰਘ ਜੀਰਾ ਦੀ ਅਗਵਾਈ ਵਿੱਚ ਕਾਂਗਰਸੀਆਂ ਦਾ ਇੱਕ ਵੱਡਾ ਕਾਫਲਾ ਪੰਚੀ ਸਰਪੰਚੀ ਦੇ ਕਾਗਜਾਤ ਭਰਨ ਲਈ ਜਦੋਂ ਸਰਕਾਰੀ ਦਫਤਰ ਵਿੱਚ ਨਾਅਰੇ ਮਾਰਦਾ ਜਾਂਦਾ ਹੈ ਤਾਂ ਉੱਥੇ ਵੀ ਵਿਰੋਧੀ ਧਿਰ ਵੱਲੋਂ ਜਿੱਥੇ ਝਗੜਾ ਸ਼ੁਰੂ ਹੋਇਆ ਉੱਤੇ ਹੀ ਇੱਟਾਂ ਰੋੜੇ ਚੱਲਣ ਤੋਂ ਬਾਅਦ ਗੋਲੀਆਂ ਤੱਕ ਵੀ ਚੱਲੀਆਂ। ਪੁਲਿਸ ਵੱਲੋਂ ਪਾਣੀ ਦੀਆਂ ਬੁਛਾੜਾਂ ਦੀ ਛੱਡੀਆਂ ਗਈਆਂ। ਇਥੋਂ ਤੱਕ ਕਿ ਕਾਂਗਰਸੀ ਆਗੂ ਕੁਲਬੀਰ ਸਿੰਘ ਜ਼ੀਰਾ ਦੇ ਜਖਮੀ ਹੋਣ ਦੀ ਖਬਰ ਵੀ ਸਾਹਮਣੇ ਆਈ ਹੈ। ਇਸ ਮੌਕੇ ਕਾਂਗਰਸ ਨਾਲ ਸੰਬੰਧਿਤ ਵੱਡੀ ਗਿਣਤੀ ਵਿੱਚ ਜੁੜੇ ਹੋਏ ਵਰਕਰਾਂ ਨੇ ਕਿਹਾ ਕਿ ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਆਪਣੇ ਕਾਗ਼ਜ਼ਾਤ ਭਰਨ ਲਈ ਜਾ ਰਹੇ ਸੀ ਤੇ ਹਲਕਾ ਵਿਧਾਇਕ ਦੀ ਸਹਿ ਉਤੇ ਉਸਦੇ ਗੁੰਡਿਆਂ ਨੇ ਸਾਡੇ ਇਕੱਠ ਨੂੰ ਬਰਦਾਸ਼ਤ ਨਾ ਕਰਦਿਆਂ ਹੋਇਆ ਘਟੀਆ ਹਰਕਤਾਂ ਦਿਖਾਉਂਦੇ ਹੋਏ ਪਹਿਲਾਂ ਸਾਡੇ ਵਰਕਰਾਂ ਦੇ ਨਾਲ ਲੜਾਈ ਕੀਤੀ ਤੇ ਉਸ ਤੋਂ ਬਾਅਦ ਗੋਲੀ ਤੱਕ ਚਲਾ ਦਿੱਤੀ ਇਹ ਸਭ ਕੁਝ ਸੋਸ਼ਲ ਮੀਡੀਆ ਉੱਪਰ ਚੱਲ ਰਹੀ ਵੀਡੀਓ ਵਿੱਚ ਵੀ ਕਾਫੀ ਵਾਇਰਲ ਹੋ ਰਿਹਾ ਹੈ।
    ਹੁਣ ਕਿੱਥੇ ਦੇਖਣਾ ਬਣਦਾ ਹੈ ਕਿ ਜਦੋਂ ਕਾਗਜ ਭਰਨ ਦੇ ਸ਼ੁਰੂਆਤੀ ਸਮੇਂ ਵਿੱਚ ਹੀ ਇਹੋ ਜਿਹੇ ਲੜਾਈ ਝਗੜੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ ਤਾਂ ਹਾਲੇ 15 ਤਰੀਕ ਤੱਕ ਜਦੋਂ ਵੋਟਾਂ ਪੈਣੀਆਂ ਹਨ ਤਾਂ ਫਿਰ ਇਸ ਤਰ੍ਹਾਂ ਦੇ ਕੇਸ ਹੋਰ ਵੀ ਸਾਹਮਣੇ ਆਉਣਗੇ। ਸੋ ਲੋਕਾਂ ਨੂੰ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਹੈ ਕਿ ਅਸੀਂ ਪੰਚਾਇਤੀ ਰਾਜ ਨੂੰ ਸਥਾਪਿਤ ਕਰਨ ਲਈ ਪੰਚਾਇਤੀ ਚੋਣਾਂ ਲੜਨ ਜਾ ਰਹੇ ਹਾਂ ਇਹਨਾਂ ਪੰਚਾਇਤੀ ਚੋਣਾਂ ਨੂੰ ਜੰਗ ਦਾ ਅਖਾੜਾ ਨਾ ਬਣਾਈਏ ਤੇ ਆਪਸੀ ਕੜੱਤਣ ਹੋਰ ਨਾ ਵਧਾਈ ਜਾਵੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਝੋਨੇ ਦੇ ਨਾੜ ਨੂੰ ਅੱਗ ਨਾ ਲਗਾ ਕਿ ਕਿਸਾਨ ਖੇਤ ਦੇ ਲਾਭਕਾਰੀ ਜੀਵਾਣੂੰ ਅਤੇ ਅਹਿਮ ਖੁਰਾਕੀ ਤੱਤਾ ਨੂੰ ਨਸ਼ਟ ਹੋਣ ਤੋ ਬਚਾ ਸਕਦੇ ਹਨ: ਸਨਦੀਪ ਸਿੰਘ ਖੇਤੀਬਾੜੀ ਵਿਕਾਸ ਅਫਸਰ
Next articleਬੁਢਾਪਾ ਇੰਜ ਬਿਤਾਈਏ!