(ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਪੰਜਾਬ ਨਾਲ ਸੰਬੰਧਿਤ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਦੇ ਕਿਰਦਾਰ ਵੱਲ ਜਦੋਂ ਨਜ਼ਰ ਮਾਰਦੇ ਹਾਂ ਤਾਂ ਬਹੁਤ ਕੁਝ ਨਿਰਾਸ਼ਾਜਨਕ ਪੱਲੇ ਪੈਂਦਾ ਹੈ ਅਕਾਲੀ ਦਲ ਜੋ ਪੰਜਾਬੀਆਂ ਦੀ ਮਾਂ ਰਾਜਨੀਤਿਕ ਪਾਰਟੀ ਮੁੱਢ ਤੋਂ ਰਹੀ ਹੈ ਤੇ ਪੰਜਾਬ ਵਾਸੀਆਂ ਨੇ ਅਕਾਲੀ ਦਲ ਲਈ ਕੁਰਬਾਨੀਆਂ ਦਿੱਤੀਆਂ ਪਰ ਅਖੀਰ ਉੱਤੇ ਆ ਕੇ ਅਕਾਲੀ ਦਲ ਉੱਤੇ ਕਾਬਜ ਲੋਕਾਂ ਨੇ ਪੰਜਾਬ ਤੇ ਪੰਜਾਬ ਵਾਸੀਆਂ ਨਾਲ ਵੱਡੀ ਗੱਦਾਰੀ ਕੀਤੀ ਜਿਸ ਕਾਰਨ ਸਭ ਕੁਝ ਹਿਲ ਜੁਲ ਗਿਆ ਤੇ ਅੱਜ ਪੰਜਾਬ ਦੇ ਸਿਆਸੀ ਨਕਸ਼ੇ ਤੋਂ ਅਕਾਲੀ ਦਲ ਖਤਮ ਹੋ ਗਿਆ।
ਇਸੇ ਤਰ੍ਹਾਂ ਹੀ ਕਾਂਗਰਸ ਪਾਰਟੀ ਨਾਲ ਸੰਬੰਧਿਤ ਆਗੂਆਂ ਨੇ ਪੰਜਾਬ ਦੇ ਨਾਲ ਘੱਟ ਨਹੀਂ ਗੁਜ਼ਾਰੀ ਅਨੇਕਾਂ ਆਗੂਆਂ ਦੀ ਗੱਲ ਛੱਡ ਕੇ ਆਪਾਂ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰੀਏ ਜੋ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਉੱਤੇ ਬਿਰਾਜਮਾਨ ਰਹੇ ਰਜਵਾੜਾਸ਼ਾਹੀ ਤੇ ਖਾਨਦਾਨੀ ਅਮੀਰੀ ਨਾਲ ਸੰਬੰਧਿਤ ਕੈਪਟਨ ਅਮਰਿੰਦਰ ਸਿੰਘ ਦੇ ਹੱਥ ਪੰਜਾਬ ਦੀ ਵਾਗਡੋਰ ਪੰਜਾਬ ਦੇ ਲੋਕਾਂ ਨੇ ਸੰਭਾਲੀ ਪਰ ਇਸ ਵਿੱਚ ਕਿੰਨਾ ਕੁ ਖ਼ਰਾ ਉਤਰੇ ਇਹ ਸਭ ਨੂੰ ਪਤਾ ਹੈ। ਪਿਛਲੇ ਕਾਰਜਕਾਲ ਦੌਰਾਨ ਤਿੰਨ ਸਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰਹੇ ਪਰ ਉਹ ਆਪਣੇ ਚਾਹੇ ਪਟਿਆਲਾ ਚਾਹੇ ਸੀਸਵਾ ਵਾਲੇ ਮਹਿਲਾਂ ਤੋਂ ਬਾਹਰ ਨਹੀਂ ਆਏ ਅਨੇਕਾਂ ਸਮਝੌਤੇ ਪੰਜਾਬ ਦੇ ਨਾਲ ਗੱਦਾਰੀ ਕਰਕੇ ਉਹਨਾਂ ਨੇ ਆਪਣੀ ਮਾਂ ਪਾਰਟੀ ਕਾਂਗਰਸ ਨੂੰ ਖੁਸ਼ ਕਰਨ ਲਈ ਕੀਤੇ।ਜਿਹੜਾ ਕਾਂਗਰਸ ਪਾਰਟੀ ਦਾ ਮੁੱਖ ਮੰਤਰੀ ਹੋਵੇ ਮੈਂਬਰ ਪਾਰਲੀਮੈਂਟ ਰਿਹਾ ਹੋਵੇ ਤੇ ਫਿਰ ਉਹ ਇਥੋਂ ਤੱਕ ਡਿੱਗ ਜਾਵੇ ਕਿ ਦੂਜੀ ਪਾਰਟੀ ਭਾਜਪਾ ਵਿੱਚ ਸ਼ਾਮਿਲ ਹੋ ਜਾਵੇ ਇਸ ਤੋਂ ਵੱਡਾ ਦੁਖਾਂਤ ਕੀ ਹੋ ਸਕਦਾ। ਇਹ ਕੁਝ ਗੱਲਾਂ ਕਰਨੀਆਂ ਪਈਆਂ ਕਿਉਂਕਿ ਅੱਜ ਕੈਪਟਨ ਅਮਰਿੰਦਰ ਸਿੰਘ ਖੰਨਾ ਦੀ ਅਨਾਜ ਮੰਡੀ ਦੇ ਵਿੱਚ ਭਲਵਾਨੀ ਗੇੜਾ ਕਹਿ ਲਈਏ ਜਾਂ ਜਾਬਤਾ ਪੂਰਾ ਕਹਿ ਲਈਏ ਜਾਂ ਖੁੰਡ ਵਿੱਚੋਂ ਬਾਹਰ ਨਿਕਲਣਾ ਪਏ ਕਹਿ ਲਈਏ ਉਹ ਖੰਨਾਂ ਦੀ ਅਨਾਜ ਮੰਡੀ ਵਿੱਚ ਦਿਸੇ। ਇਸ ਮੌਕੇ ਪੰਜਾਬ ਵਿੱਚ ਝੋਨੇ ਦੀ ਫਸਲ ਦਾ ਸੀਜ਼ਨ ਚੱਲ ਰਿਹਾ ਹੈ ਸਮੁੱਚੇ ਪੰਜਾਬ ਦੇ ਕਿਸਾਨ ਮੰਡੀਆਂ ਦੇ ਵਿੱਚ ਰੁਲ ਰਹੇ ਹਨ ਹਨ ਪੰਜਾਬ ਸਰਕਾਰ ਇਸ ਧੱਕੇ ਦਾ ਸਿਹਰਾ ਕੇਂਦਰ ਦੀ ਭਾਜਪਾ ਵਿਚਲੀ ਮੋਦੀ ਸਰਕਾਰ ਨੂੰ ਦਿੰਦੀ ਹੈ ਇਹੀ ਕੈਪਟਨ ਅਮਰਿੰਦਰ ਸਿੰਘ ਹਨ ਜੋ ਭਾਜਪਾ ਵਿੱਚ ਸ਼ਾਮਿਲ ਹੋਏ ਤੇ ਬੜਾ ਸਮਾਂ ਅਲੋਪ ਰਹਿਣ ਤੋਂ ਬਾਅਦ ਅੱਜ ਪਤਾ ਨਹੀਂ ਕਿਵੇਂ ਪ੍ਰਗਟ ਹੋ ਗਏ।
ਖੰਨਾਂ ਦੀ ਮੰਡੀ ਵਿੱਚ ਇਹਨਾਂ ਨੂੰ ਦੇਖ ਕੇ ਇੱਕਦਮ ਲੋਕ ਹੈਰਾਨ ਰਹਿ ਗਏ ਕਿਹੜੇ ਮੂੰਹ ਦੇ ਨਾਲ ਲੋਕਾਂ ਵਿੱਚ ਆਏ ਹਨ। ਕੁਝ ਲੋਕ ਇਸ ਮਾਮਲੇ ਨੂੰ ਪੰਜਾਬ ਵਿੱਚ ਹੋਣ ਜਾ ਰਹੀਆਂ ਜ਼ਿਮਨੀ ਚੋਣਾਂ ਨਾਲ ਜੋੜ ਕੇ ਵੀ ਦੇਖਦੇ ਹਨ ਕੁਝ ਵੀ ਹੋਵੇ ਪਰ ਉਹ ਲੋਕਾਂ ਨੂੰ ਇਹਨਾਂ ਨੇ ਸਮੁੱਚੇ ਪੰਜਾਬ ਤੇ ਪੰਜਾਬ ਦੇ ਲੋਕਾਂ ਨਾਲ ਗੱਦਾਰੀ ਕੀਤੀ ਹੈ ਕਿਉਂਕਿ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਮੁੱਖ ਮੰਤਰੀ ਤੇ ਹੋਰ ਅਹੁਦਿਆਂ ਉੱਤੇ ਬਿਠਾਇਆ ਪਰ ਇਹ ਵਿਕਾਊ ਮਾਲ ਬਣ ਕੇ ਹੋਰ ਪਾਸੇ ਨੂੰ ਤੁਰ ਪਏ ਜੋ ਸੱਚਾਈ ਦੇ ਕਾਫੀ ਹੱਦ ਤੱਕ ਨੇੜੇ ਹੈ ਬਾਕੀ ਤੁਸੀਂ ਦੱਸੋ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly