(ਸਮਾਜ ਵੀਕਲੀ): ਕੇਸ ਦੀ ਸੁਣਵਾਈ ਸ਼ੁਰੂ ਹੁੰਦੇ ਸਾਰ ਹੀ ਪੰਜਾਬ ਸਰਕਾਰ ਵੱਲੋਂ ਪੇਸ਼ ਹੋਏ ਐਡਵੋਕੇਟ ਜਨਰਲ ਅਤੇ ਸੀਨੀਅਰ ਵਕੀਲ ਡੀ ਐੱਸ ਪਟਵਾਲੀਆ ਨੇ ਕਿਹਾ,‘‘ਮੈਨੂੰ ਨਹੀਂ ਲਗਦਾ ਕਿ ਨਿਰਪੱਖ ਸੁਣਵਾਈ ਹੋਵੇਗੀ ਕਿਉਂਕਿ ਇਸ ਪਿੱਛੇ ਕੁਝ ਸਿਆਸਤ ਵੀ ਹੋ ਰਹੀ ਹੈ। ਮੇਰਾ ਖ਼ਦਸ਼ਾ ਸਹੀ ਹੈ ਕਿਉਂਕਿ ਸੂਬੇ ਦੇ ਮੁੱਖ ਸਕੱਤਰ ਤੋਂ ਲੈ ਕੇ ਐੱਸਐੱਸਪੀ ਤੱਕ ਨੂੰ ਕੇਂਦਰ ਸਰਕਾਰ ਦੀ ਕਮੇਟੀ ਨੇ ਦੋਸ਼ੀ ਆਖਦਿਆਂ ਸੱਤ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਹਨ। ਜੇਕਰ ਅਸੀਂ ਦੋਸ਼ੀ ਹੋਏ ਤਾਂ ਮੈਨੂੰ ਅਤੇ ਮੇਰੇ ਅਧਿਕਾਰੀਆਂ ਨੂੰ ਫਾਹੇ ਲਾ ਦੇਣਾ ਪਰ ਬੇਨਤੀ ਹੈ ਕਿ ਬਿਨਾਂ ਸੁਣਵਾਈ ਦੇ ਕਿਸੇ ਨੂੰ ਦੋਸ਼ੀ ਨਾ ਠਹਿਰਾਉ।’’ ਸ੍ਰੀ ਪਟਵਾਲੀਆ ਨੇ ਵੀ ਨਿਰਪੱਖ ਕਮੇਟੀ ਬਣਾਉਣ ਦੀ ਗੱਲ ਆਖਦਿਆਂ ਕਿਹਾ ਕਿ ਪੰਜਾਬ ਦੇ ਅਧਿਕਾਰੀਆਂ ਦੀ ਕੇਂਦਰੀ ਕਮੇਟੀ ਅੱਗੇ ਢੁੱਕਵੀਂ ਸੁਣਵਾਈ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਜੇਕਰ ਕਮੇਟੀਆਂ ਨੂੰ ਜਾਂਚ ਤੋਂ ਰੋਕ ਦਿੱਤਾ ਗਿਆ ਸੀ ਤਾਂ ਫਿਰ ਕਾਰਨ ਦੱਸੋ ਨੋਟਿਸ ਕਿਥੋਂ ਆਏ।
HOME ਪੰਜਾਬ ਨੇ ਅਧਿਕਾਰੀਆਂ ਨੂੰ ਜਾਰੀ ਨੋਟਿਸਾਂ ’ਤੇ ਉਜਰ ਕੀਤਾ