ਨਵੇਂ ਸਾਲ ਤੋਂ ਪੰਜਾਬ ਦੇ ਇਕ ਕਰੋੜ ਬਿਜਲੀ ਖਪਤਕਾਰਾਂ ਦੇ ਘਰਾਂ ਵਿੱਚ ਮਾਂ ਬੋਲੀ ਪੰਜਾਬੀ ਦਾ ਦੀਵਾ ਬਲਣਾ ਵੀ ਸ਼ੁਰੂ

ਲੁਧਿਆਣਾ (ਸਮਾਜ ਵੀਕਲੀ) (ਰਮੇਸ਼ਵਰ ਸਿੰਘ) ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਦੀ ਕਨੂੰਨੀ ਟੀਮ ਦੇ ਮੈਂਬਰ ਐਡਵੋਕੇਟ ਨਿਖਲ ਥੰਮਣ ਵੱਲੋਂ ਇੱਕ ਲੋਕ ਹਿੱਤ ਜਾਚਿਕਾ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਦਾਇਰ ਕੀਤੀ ਗਈ ਸੀ ਜਿਸ ਰਾਹੀਂ ਮੰਗ ਕੀਤੀ ਗਈ ਸੀ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ (PSPCL.) ਵੱਲੋਂ ਜਾਰੀ ਕੀਤੇ ਜਾਂਦੇ ਬਿਜਲੀ ਖਪਤ ਬਿੱਲ ਪੰਜਾਬੀ ਵਿੱਚ ਵੀ ਭੇਜੇ ਜਾਣ। ਇਸ ਪਟੀਸ਼ਨ ਦੀ ਮੁੱਢਲੀ ਸੁਣਵਾਈ 16 ਦਸੰਬਰ 2024 ਨੂੰ ਹੋਈ ਸੀ ਅਤੇ ਅਗਲੀ ਸੁਣਵਾਈ 23 ਜਨਵਰੀ 2025 ਨੂੰ ਹੈ।  ਮਾਨਯੋਗ ਹਾਈਕੋਰਟ ਦੇ ਕਿਸੇ ਫ਼ੈਸਲੇ ਤੋਂ ਪਹਿਲਾਂ ਹੀ ਪੀਐਸਪੀਸੀਐਲ ਵੱਲੋਂ  ਬਿਜਲੀ ਖਪਤ ਬਿਲ ਪੰਜਾਬੀ ਵਿੱਚ ਭੇਜਣੇ ਸ਼ੁਰੂ ਕਰ ਦਿੱਤੇ ਗਏ ਹਨ। ਯਾਦ ਰਹੇ ਕਿ ਪੰਜਾਬ ਵਿੱਚ ਬਿਜਲੀ ਖਪਤਕਾਰਾਂ ਦੀ ਗਿਣਤੀ ਇਕ ਕਰੋੜ ਤੋਂ ਵੀ ਵੱਧ ਹੈ। ਇੰਜ ਨਵੇਂ ਸਾਲ ਤੋਂ ਪੰਜਾਬ ਦੇ ਘਰ ਘਰ ਵਿੱਚ ਪੰਜਾਬੀ ਭਾਸ਼ਾ ਦਾ ਦੀਵਾ ਵੀ ਬਲਣਾ ਸ਼ੁਰੂ ਹੋ ਗਿਆ ਹੈ। ਇਹ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ, ਐਡਵੋਕੇਟ ਨਿਖਲ ਥੰਮਣ ਅਤੇ ਸਾਰੇ ਪੰਜਾਬੀ ਪਿਆਰਿਆਂ ਦੇ ਲਗਾਤਾਰ ਕੀਤੇ ਗਏ ਸੰਘਰਸ਼ ਕਾਰਨ ਸੰਭਵ ਹੋ ਸਕਿਆ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਜਗਦੀਸ਼ ਰਾਣਾ ਦੁਆਰਾ ਸੰਪਾਦਿਤ ਸਵਿੰਦਰ ਸੰਧੂ ਦੀਆਂ ਚੋਣਵੀਆਂ ਕਵਿਤਾਵਾਂ ਦਾ ਸੰਗ੍ਰਹਿ ਜ਼ਿੰਦਗੀ ਦਾ ਮੰਚ ਲੋਕ ਅਰਪਣ
Next articleਏਕ ਨੂਰ ਸਪੋਰਟਸ ਐਂਡ ਵੈਲਫੇਅਰ ਕਲੱਬ ਵੱਲੋਂ ਪਿੰਡ ਬਖੋਪੀਰ ਦੇ ਗੁਰੂ ਘਰ ਵਿਖੇ ਮਨਾਇਆ ਗਿਆ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ।