HOME ਪੰਜਾਬ ਨੈਸ਼ਨਲ ਬੈਂਕ ਬ੍ਰਾਂਚ ਰੈਲਮਾਜਰਾ ਦੀ ਨਵੀਂ ਬਣੀ ਇਮਾਰਤ ਦੀ ਸ਼ੁਰੂਆਤ ਜੋਨਲ...

ਪੰਜਾਬ ਨੈਸ਼ਨਲ ਬੈਂਕ ਬ੍ਰਾਂਚ ਰੈਲਮਾਜਰਾ ਦੀ ਨਵੀਂ ਬਣੀ ਇਮਾਰਤ ਦੀ ਸ਼ੁਰੂਆਤ ਜੋਨਲ ਮੈਨੇਜਰ ਅਮ੍ਰਿਤਾਵ ਆਨੰਦ ਵਲੋਂ ਕੀਤੀ ਗਈ

3
ਉਦਘਾਟਨ ਸਮਾਰੋਹ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਭੋਗ ਪਵਾਏ ਗਏ 
ਨਵਾਸ਼ਹਿਰ /ਕਾਠਗੜ੍ਹ  (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ ) ਪੰਜਾਬ ਨੈਸ਼ਨਲ ਬੈਂਕ ਬ੍ਰਾਂਚ ਰੈਲਮਾਜਰਾ ਦੀ ਨਵੀਂ ਬਣੀ ਇਮਾਰਤ ਦਾ ਸ਼ੁੱਭ ਉਦਘਾਟਨ ਪੰਜਾਬ ਨੈਸ਼ਨਲ ਬੈਂਕ ਜੋਨਲ ਦਫਤਰ ਅੰਮ੍ਰਿਤਸਰ ਦੇ ਜੋਨਲ ਮੈਨੇਜਰ  ਅਮ੍ਰਿਤਾਵ ਆਨੰਦ ਤੇ ਸਰਕਲ ਹੈੱਡ ਕਪੂਰਥਲਾ ਦੇ ਸਰਕਲ ਹੈੱਡ ਹਰਿੰਦਰਪਾਲ ਸਿੰਘ ਚਾਵਲਾ ਦੇ ਵਲੋਂ ਸਮੁੱਚੀ ਪੰਜਾਬ ਨੈਸ਼ਨਲ ਬੈਂਕ ਦੀ ਟੀਮ ਵਲੋਂ ਔ ਸ੍ਰੀ ਸੁਖਮਨੀ ਸਾਹਿਬ ਦੇ ਪਾਠ  ਦੇ  ਭੋਗ ਪਵਾਏ ਗਏ। ਇਸ ਮੌਕੇ ਮੁੱਖ ਮਹਿਮਾਨ ਦੇ ਵਜੋਂ ਉਦਘਾਟਨ ਸਮਾਰੋਹ ਤੇ ਪਹੁੰਚੇ ਪੰਜਾਬ ਨੈਸ਼ਨਲ ਬੈਂਕ ਦੇ ਜੋਨਲ ਮੈਨੇਜਰ ਅਮ੍ਰਿਤਾਵ ਆਨੰਦ ਦੇ ਵਲੋਂ ਬੈਂਕ ਦੇ ਸਮਾਰੋਹ ਦੇ ਦੋਰਾਨ ਸ਼ਾਮਿਲ ਹੋਏ ਸਮੁੱਚੇ ਇਲਾਕੇ ਦੇ ਗ੍ਰਾਹਕਾਂ ਤੇ ਲੋਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਨੈਸ਼ਨਲ ਬੈਂਕ ਇੱਕ ਅਜਿਹਾ ਬੈਂਕ ਹੈ ਜੋ ਹਰ ਗ੍ਰਾਹਕ ਦੀ ਹਰ ਸਮੇਂ ਮਦਦ ਕਰਦਾ ਹੈ ਜਿਸ ਦੀਆਂ ਵੱਧ ਤੋਂ ਵੱਧ ਸਰਕਾਰੀ ਸਕੀਮਾਂ ਤੇ ਡਿਜੀਟਲ ਸਕੀਮਾਂ ਦਾ ਹਰ ਕਾਰੋਬਾਰੀ ਤੇ ਗ੍ਰਾਹਕ ਨੂੰ ਲਾਭ ਪ੍ਰਦਾਨ ਕਰਨਾ ਚਾਹੀਦਾ ਹੈ ਉਨ੍ਹਾਂ ਨੇ ਕਿਹਾ ਪੰਜਾਬ ਨੈਸ਼ਨਲ ਬੈਂਕ ਦੀ ਪੰਜਾਬ ਦੀ ਕਿਸੇ ਵੀ ਬ੍ਰਾਂਚ ਵਿੱਚ ਜਾਂ ਕਿ ਤੁਸੀ ਆਪਣਾ ਖਾਤਾ ਖਲਵਾ ਸਕਦੇ ਹੋ ਜਿਸ ਦੇ ਨਾਲ ਸਾਨੂੰ ਵੱਖ ਵੱਖ ਸਕੀਮਾਂ ਦਾ ਲਾਭ ਪ੍ਰਾਪਤ ਹੋਵੇਗਾ ਇਸ ਮੌਕੇ ਉਨ੍ਹਾਂ ਦੇ ਵਲੋਂ ਸਮੂਹ ਦੇ ਨਾਲ ਸਮੁੱਚੀ ਪੰਜਾਬ ਨੈਸ਼ਨਲ ਬੈਂਕ ਦੀ ਟੀਮ ਦੇ ਉੱਚ ਅਧਿਕਾਰੀ ਤੇ ਸਟਾਫ ਮੈਂਬਰ ਮੌਕੇ ਤੇ ਹਾਜ਼ਰ ਸਨ ਇਸ ਮੋਕੇ ਬ੍ਰਾਂਚ ਰੈਲਮਾਜਰਾ ਦੇ ਮੈਨੇਜਰ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਬ੍ਰਾਂਚ ਦੀ ਮੰਗ ਕੀਤੀ ਜਾ ਰਹੀ ਸੀ ਜੋ ਕਿ ਪੰਜਾਬ ਨੈਸ਼ਨਲ ਬੈਂਕ ਰੈਲਮਾਜਰਾ ਨੂੰ ਆਪਣੀ ਅੱਜ ਨਵੀਂ ਬ੍ਰਾਂਚ ਮਿਲ ਗਈ ਹੈ ਪੰਜਾਬ ਨੈਸ਼ਨਲ ਬ੍ਰਾਂਚ ਸਮੁੱਚੇ ਸਟਾਫ ਦੇ ਵਲੋਂ ਉਦਘਾਟਨ ਸਮਾਰੋਹ ਦੇ ਦੋਰਾਨ ਪਹੁੰਚੇ ਸਮੁੱਚੇ ਉੱਚ ਅਧਿਕਾਰੀਆਂ ਦਾ ਸਨਮਾਨ ਵੀ ਕੀਤਾ ਗਿਆ ਇਸ ਮੌਕੇ ਸਰਕਲ ਹੈੱਡ ਕਪੂਰਥਲਾ  ਹਰਿੰਦਰਪਾਲ ਸਿੰਘ ਚਾਵਲਾ,ਡਿਪਟੀ ਸਰਕਲ ਹੈੱਡ ਗੁਰਪ੍ਰੀਤ ਸਿੰਘ ਹੀਰਾ,ਜ਼ਿਲ੍ਹਾਂ ਲੀਡ ਬੈਂਕ ਮੈਨੇਜਰ  ਰਾਜੇਸ਼ ਮੋਹਣ ਭਗਤ,ਬ੍ਰਾਂਚ ਮੈਨੇਜਰ ਰੈਲਮਾਜਰਾ ਯੋਗੇਸ਼ ਸੁਮਨ, ਰਿਸ਼ੀ ਪ੍ਰਕਾਸ਼ ਯਾਦਵ,ਸੁੰਦਰ ਸਿੰਘ ਬ੍ਰਾਂਚ ਹੈੱਡ ਉਧਨੋਵਾਲ ,ਬ੍ਰਾਂਚ ਹੈੱਡ ਬਲਾਚੌਰ ਕਰਨਵੀਰ ਭੂੰਬਲਾ ਆਦਿ ਵੱਖ ਵੱਖ ਬ੍ਰਾਂਚਾਂ ਦੇ ਅਧਿਕਾਰੀ ਪਿੰਡਾਂ ਦੇ ਪੰਚ ਸਰਪੰਚ ਸਮੂਹ ਆਹੁਦੇਦਾਰ ਮੋਕੇ ਤੇ ਸ਼ਾਮਿਲ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleSAMAJ WEEKLY = 24/12/2025
Next articleਤਰਕਸ਼ੀਲਾਂ ਵੱਲੋਂ ਸੁਚਾਰੂ, ਸਕਾਰਾਤਮਿਕ ਸੋਚ ਦਾ ਸੁਨੇਹਾ