ਹੁਸ਼ਿਆਰੁਪਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਸੀਨੀਅਰ ਸਿਟੀਜ਼ਨ ਭਲਾਈ ਕਮੇਟੀ ਦੇ ਜ਼ਰਨਲ ਸਕਤਰ ਸਾਬਕਾ ਪ੍ਰਿੰਸੀਪਲ ਜਮਨਾ ਦਾਸ ਨੇ ਇੱਕ ਪ੍ਰੈਸ ਬਿਆਨ ਰਾਹੀ ਦਸਿਆ ਕਿ ਪੰਜਾਬ ਮੈਂਟੀਨੈਸ ਐਂਡ ਵੇਲਫੇਅਰ ਆਫ ਪੇਰੈਂਟਸ ਐਡ ਸੀਨੀਅਰ ਸਿਟੀਜ਼ਨ ਹੁਸ਼ਿਆਰਪੁਰ ਦੇ ਜਿਲ੍ਹਾਂ ਪਧੱਰੀ ਕਮੇਟੀ ਮੈਂਬਰਾਂ ਦਾ ਇੱਕ ਪ੍ਰਤੀਨਿਧੀ ਮੰਡਲ ਜਰਨੈਲ ਸਿੰਘ ਧੀਰ ਸਟੇਟ ਅਵਾਰਡੀ ਦੀ ਅਗਵਾਈ ਵਿੱਚ ਜਿਲ੍ਹਾਂ ਸਮਾਜਿਕ ਸੁਰਖਿਆ ਅਫ਼ਰਸ ਮਨਪ੍ਰੀਤ ਸਿੰਘ ਨੂੰ ਮਿਲਿਆ ਅਤੇ ਉਨ੍ਹਾਂ ਨੂੰ ਸੀਨੀਅਰ ਸਿਟੀਜ਼ਨ ਵਿਅਕਤੀਆਂ ਦੀਆਂ ਸਮੱਸਿਆਵਾਂ ਤੋ ਜਾਣੂ ਕਰਵਾਇਆ ਗਿਆ। ਜਿਲ੍ਹਾਂ ਸਮਾਜਿਕ ਸੁਰਖਿਆ ਅਫਸਰ ਨੇ ਸੀਨੀਅਰ ਸਿਟੀਜ਼ਨ ਦੀਆਂ ਸੱਮਸਿਆਵਾਂ ਨੂੰ ਜਿਲ੍ਹਾਂ ਪਧੱਰੀ ਕਮੇਟੀ ਦੇ ਸਹਯੋਗ ਨਾਲ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ । ਇਸ ਮੌਕੇ ਤੇ ਜਿਲ੍ਹਾਂ ਪਧੱਰੀ ਕਮੇਟੀ ਮੈਂਬਰ ਜਰਨੈਲ ਸਿੰਘ ਧੀਰ ਸਟੇਟਵਾਰਡੀ, ਕੁਲਦੀਪ ਸਿੰਘ ਪੱਤੀ ਸਟੇਟਵਾਰਡੀ, ਮੱਧੂ ਸ਼ਰਮਾ, ਤਜਿੰਦਰ ਕੌਰ, ਸੁਰਿੰਦਰ ਕੁਮਾਰ, ਸੁਖਵਿੰਦਰ ਸਿੰਘ ਤੋਂ ਇਲਾਵਾ ਸੀਨੀਅਰ ਸਿਟੀਜ਼ਨ ਭਲਾਈ ਕਮੇਟੀ ਦੇ ਮੈਂਬਰ ਹਾਜਰ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



