ਪੰਜਾਬ ਲਿਟ ਫਾਉਂਡੇਸ਼ਨ ਨੇ ਨਸ਼ੇ ਦੇ ਵੱਧਦੇ ਖਤਰੇ ਨਾਲ ਨਿਪਟਣ ਲਈ ’ਮਦਰਸ ਅਗੇਂਸਟ ਡਰੱਗਜ’ ਦੀ ਸ਼ੁਰੂਆਤ ਕੀਤੀ

ਮਾਵਾਂ ਨੂੰ ਆਪਣੇ ਬੱਚਿਆਂ ਨੂੰ ਨਸ਼ਿਆਂ ਦੇ ਖਤਰੇ ਤੋਂ ਬਚਾਉਣ ਲਈ ਸ਼ਕਤੀਕਰਨ ਦੀ ਕੀਤੀ ਪਹਿਲ

ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਪੰਜਾਬ ਵਿਚ ਨਸ਼ਿਆਂ ਦੀ ਸਮੱਸਿਆ ਤੇਜ਼ੀ ਨਾਲ ਵੱਧ ਰਹੀ ਹੈ, ਜਿਸ ਨੂੰ ਧਿਆਨ ਵਿਚ ਰੱਖਦੇ ਹੋਏ ਪੰਜਾਬ ਲਿਟ ਫਾਉਂਡੇਸ਼ਨ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਜ਼ਿਲ੍ਹਾ ਪੁਲਿਸ ਦੇ ਸਹਿਯੋਗ ਨਾਲ ਇਕ ਮਹੱਤਵਪੂਰਨ ਪਹਿਲ ’ਮਦਰਸ ਅਗੇਂਸਟ ਡਰੱਗਜ’ ਦੀ ਸ਼ੁਰੂਆਤ ਕੀਤੀ ਹੈ। ਇਸ ਮੁਹਿੰਮ ਦੀ ਅਗਵਾਈ ਲੇਖਕ ਅਤੇ ਸਾਬਕਾ ਰਾਜ ਸੂਚਨਾ ਕਮਿਸ਼ਨਰ ਖੁਸ਼ਵੰਤ ਸਿੰਘ ਅਤੇ ਰਾਸ਼ਟਰੀ ਮਹਿਲਾ ਆਯੋਗ ਦੀ ਮੀਡੀਆ ਸਲਾਹਕਾਰ ਸਨਾ ਕੌਸ਼ਲ ਦੁਆਰਾ ਕੀਤੀ ਜਾ ਰਹੀ ਹੈ। ਇਸ ਦਾ ਉਦੇਸ਼ ਪੰਜਾਬ ਦੀਆਂ ਮਾਵਾਂ ਨੂੰ ਸੰਗਠਿਤ ਅਤੇ ਸ਼ਕਤੀਕਰਨ ਬਣਾਉਣਾ ਹੈ, ਤਾਂ ਜੋ ਉਹ ਆਪਣੇ ਬੱਚਿਆਂ ਨੂੰ ਨਸ਼ਿਆਂ ਦੀ ਆਦਤ ਤੋਂ ਬਚਾ ਸਕਣ। ਇਸ ਮੁਹਿੰਮ ਦਾ ਉਦਘਾਟਨ ਬੁਲੋਵਾਲ ਕਮਿਊਨਿਟੀ ਸੈਂਟਰ, ਹੁਸ਼ਿਆਰਪੁਰ ਵਿਚ ਹੋਇਆ, ਜਿਥੇ ਵੱਡੀ ਗਿਣਤੀ ਵਿਚ ਮਾਵਾਂ ਨੇ ਹਿੱਸਾ ਲਿਆ। ਇਸ ਪ੍ਰੋਗਰਾਮ ਵਿਚ ਉਨ੍ਹਾਂ ਨੇ ਨਸ਼ਿਆਂ ਦੀ ਸ਼ੁਰੂਆਤ ਦੇ ਸੰਕੇਤਾਂ ਨੂੰ ਪਹਿਚਾਨਣਾ ਅਤੇ ਸਮੇਂ ਰਹਿੰਦੇ ਪ੍ਰਭਾਵਸ਼ਾਲੀ ਦਖਲਅੰਦਾਜੀ ਕਰਨ ਲਈ ਸਿਖਲਾਈ ਅਤੇ ਪ੍ਰੇਰਿਤ ਕੀਤਾ ਗਿਆ। ਦਿੱਲੀ ਦੇ ਬਾਡੀ ਲੈਂਗਵੇਜ ਮਾਹਿਰ ਗੌਰਵ ਗਿੱਲ ਨੇ ਮਾਵਾਂ ਨੂੰ ਨਸ਼ਿਆਂ ਦੀ ਆਦਤ ਦੇ ਸੰਕੇਤਾਂ ਨੂੰ ਪਹਿਚਾਨਣ ਦੇ ਵੱਖ-ਵੱਖ ਤਰੀਕਿਆਂ ’ਤੇ ਇਕ ਪੇਸ਼ਕਾਰੀ ਦਿੱਤੀ। ਗੁਰਦਾਸਪੁਰ ਦੇ ਪੰਕਜ ਮਹਾਜਨ ਨੇ ਆਪਣੇ ਨਸ਼ਿਆਂ ਦੇ ਅਨੁਭਵ ਅਤੇ ਆਪਣੀ ਮਾਂ ਦੀ ਮਦਦ ਨਾਲ ਉਸ ਤੋਂ ਬਾਹਰ ਨਿਕਲਣ ਦੀ ਕਹਾਣੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਇਸ ਸਮੇਂ ਉਹ ਹੈਰੀਇਨ (ਜਿਸ ਨੂੰ ਚਿੱਟਾ ਵੀ ਕਿਹਾ ਜਾਂਦਾ ਹੈ) ਖਰੀਦਣ ਲਈ 2 ਲੱਖ ਰੁਪਏ ਤੱਕ ਖਰਚ ਕਰ ਚੁੱਕਾ ਸੀ। ’ਮਦਰਸ ਅਗੇਂਸਟ ਡਰੱਗਜ’ ਮੁਹਿੰਮ ਤਹਿਤ ਰਾਜ ਭਰ ਵਿਚ ਵਰਕਸ਼ਾਪਾਂ ਦਾ ਆਯੋਜਨ ਕੀਤਾ ਜਾਵੇਗਾ, ਜਿਥੇ ਮਾਵਾਂ ਨੂੰ ਉਨ੍ਹਾਂ ਦੇ ਬੱਚਿਆਂ ਦੇ ਵਿਵਹਾਰ ਵਿਚ ਬਦਆਅ ਨੂੰ ਪਹਿਚਾਨਣ, ਸਮੇਂ ਸਿਰ ਚਿੰਤਾਵਾਂ ਨੂੰ ਦੂਰ ਕਰਨ ਅਤੇ ਇਕ ਸਹਾਇਕ ਘਰੇਲੂ ਮਾਹੌਲ ਬਣਾਉਣ ਲਈ ਵਿਵਹਾਰਕ ਮਰਗਦਰਸ਼ਨ ਪ੍ਰਦਾਨ ਕੀਤਾ ਜਾਵੇਗਾ। ਕਿਉਂਕਿ ਨਸ਼ੇ ਦੀ ਆਦਤ ਦੇ ਮਾਮਲੇ 14 ਤੋਂ 24 ਸਾਲ ਦੀ ਉਮਰ ਦਰਮਿਆਨ ਆਮਤੌਰ ’ਤੇ ਸਾਹਮਣੇ ਆਉਂਦੇ ਹਨ, ਫਾਉਂਡੇਸ਼ਨ 13 ਤੋਂ 18 ਸਾਲ ਦੇ ਬੱਚਿਆਂ ਦੀਆਂ ਮਾਵਾਂ ਨੂੰ ਵਿਸ਼ੇਸ਼ ਸਾਵਧਾਨੀਆਂ ਵਰਤਣ ਲਈ ਉਤਸ਼ਾਹਿਤ ਕਰ ਰਿਹਾ ਹੈ। ਪੁਲਿਸ ਵਲੋਂ ਐਸ.ਪੀ. ਪੀ ਆਈ ਬੀ ਮੇਜਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਭਾਈਚਾਰੇ ਵਿਚ ਨਸ਼ੀਲੇ ਪਦਾਰਥਾਂ ਨਾਲ ਸਬੰਧਤ  ਗਤੀਵਿਧੀਆਂ ਦੀ ਰਿਪੋਰਟ ਕਰਨ ਲਈ ਹੈਲਪਲਾਈਨ ਨੰਬਰ ਉਪਲਬੱਧ ਹੈ, ਜੋ ਨੌਜਵਾਨਾਂ ਦੀ ਸੁਰੱਖਿਆ ਲਈ ਸੁਰੱਖਿਆ ਜਾਲ ਨੂੰ ਹੋਰ ਮਜ਼ਬੂਤ ਕਰਦੇ ਹਨ। ਉਨ੍ਹਾਂ ਅਮਰਜੈਂਸੀ ਨੰਬਰ ਵੀ ਸਾਂਝਾ ਕੀਤਾ, ਜੋ ਕਿ ਮਾਵਾਂ ਨੂੰ ਆਪਣੇ ਇਲਾਕੇ ਵਿਚ ਕਿਸੇ ਦੇ ਡਰੱਗ ਵੇਚਣ ਦੀ ਸ਼ੰਕਾ ਹੋਵੇ, ਤਾਂ ਉਹ ਤੁਰੰਤ ਮਦਦ ਲੈ ਸਕਣ। ਪੰਜਾਬ ਲਿਟ ਫਾਉਂਡੇਸ਼ਨ ਰਾਜ ਭਰ ਦੇ ਵਿਧਾਇਕਾਂ, ਡਿਪਟੀ ਕਮਿਸ਼ਨਰਾਂ ਅਤੇ ਪੁਲਿਸ ਦੇ ਸੀਨੀਅਰ ਅਫ਼ਸਰਾਂ ਨਾਲ ਸੰਪਰਕ ਕਰ ਰਿਹਾ ਹੈ, ਤਾਂ ਜੋ ਉਹ ਇਸ ਪਹਿਲ ਨੂੰ ਆਪਣੇ ਜ਼ਿਲ੍ਹੇ ਵਿਚ ਅਪਨਾਉਣ ਅਤੇ ਇਸ ਦਾ ਪ੍ਰਚਾਰ ਕਰਨ। ਖੁਸ਼ਵੰਤ ਸਿੰਘ ਨੇ ਕਿਹਾ ਕਿ ਇਹ ਸਿਰਫ ਸ਼ੁਰੂਆਤ ਹੈ। ਅਸੀਂ ਚਾਹੁੰਦੇ ਹਾਂ ਕਿ ਇਹ ਅਭਿਆਨ ਇਕ ਲੋਕ ਅੰਦੋਲਨ ਬਣੇ, ਜੋ ਪੂਰੇ ਰਾਜ ਵਿਚ ਫੈਲੇ ਅਤੇ ਪੰਜਾਬ ਦੀ ਹਰ ਮਾਂ ਨੂੰ ਨਸ਼ਿਆਂ ਖਿਲਾਫ਼ ਇਕ ਸਿਪਾਹੀ ਬਣਾਉਣ। ਅਸੀਂ ਹੁਣ ਤੱਕ ਇਸ ਪ੍ਰੋਜੈਕਟ ਦਾ ਖੁਦ ਫੰਡ ਕੀਤਾ ਹੈ, ਪਰੰਤੂ ਸਾਨੂੰ ਆਸ ਹੈ ਕਿ ਹੋਰ ਲੋਕ ਵੀ ਇਸ ਮਹੱਤਵਪੂਰਨ ਮਿਸ਼ਨ ਵਿਚ ਸਾਡੇ ਨਾਲ ਜੋੜਨਗੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਖੇਡਾਂ ਵਤਨ ਪੰਜਾਬ ਦੀਆਂ-2024 ਦੇ ਤਹਿਤ ਅੰਡਰ-14 ਫੁੱਟਬਾਲ ਮੁਕਾਬਲੇ ਕਰਵਾਏ,ਡਿਪਟੀ ਸਪੀਕਰ ਨੇ ਕਰਵਾਈ ਮੁਕਾਬਲਿਆਂ ਦੀ ਸ਼ੁਰੂਆਤ
Next articleਅਰਵਿੰਦ ਕੇਜਰੀਵਾਲ ਨੂੰ ਮਿਲੀ ਜ਼ਮਾਨਤ ਦੀ ਖੁਸ਼ੀ ‘ਚ ਡਾਕਟਰ ਰਾਜਕੁਮਾਰ ਚੱਬੇਵਾਲ ਨੇ ਲੱਡੂ ਵੰਡੇ