(ਸਮਾਜ ਵੀਕਲੀ)
ਪਹਿਲੀ ਪੀੜ੍ਹੀ 47 ਖਾ ਗਈ , ਦੂਜੀ 84 , ਤੀਜੀ ਬਾਹਰ ਵਿਦੇਸ਼ਾਂ ਚ ਚਲੀ ਗਈ , ਚੌਥੀ ਨਸ਼ਿਆ ਨੇ ਤੇ ਹੁਣ ਵਾਲੀ ਪੀੜੀ ਹਰ ਉਮਰ ਦਾ ਇਨਸਾਨ ਬੇਰੁਜ਼ਗਾਰੀ ਅਤੇ ਹੌਦ ਦੀ ਲੜਾਈ ਲੜ੍ਹ ਰਿਹਾ ਹੈ !
ਪੰਜਾਬ ਦਾ ਹਰ ਤਬਕਾ ਧਰਨੇ ਤੇ ਰਹਿੰਦਾ ਹੈ , ਅਧਿਆਪਕ ,ਵਕੀਲ , ਡਾਕਟਰ ਨਰਸਾਂ , ਕਿਸਾਨ ਮਜ਼ਦੂਰ ਸੜਕਾਂ ਤੇ ਸਾਲ ਸਾਲ ਭਰ ਅੰਦੋਲਨ ਕਰਦੇ ਹਨ !
ਸਿਆਸਤਾ ਰਾਜ ਕਰਦੀਆਂ ਚਿਹਰੇ ਬਦਲ ਜਾਦੇ ਹਨ ਕੁਰਸੀ ਉਹੀ ਰਹਿੰਦੀ ਹੈ!
ਪ੍ਰਸ਼ਾਸਨ ਪੁਲਿਸ ਕਾਨੂੰਨ ਸਾਰਾ ਅਦਾਰਾ ਰਾਜਨੀਤੀ ਦਾ ਗੁਲਾਮ ਬਣਿਆਂ ਹੋਇਆ ਹੈ ! ਰਾਜਨੀਤੀ 84 ਤੋ ਹਰ ਮੁੱਦੇ ਨੂੰ ਖੰਗਾਲੋ ਰਿੜਕੋ ਸਮਝੋ ਸਰਚ ਕਰਿਓ
ਕਿਸੇ ਵੀ ਦੋਸ਼ੀ ਨੂੰ 37-40 ਸਾਲਾ ਚ ਸਜ਼ਾਵਾਂ ਨਹੀਂ ਹੋਈਆਂ ਕਾਰਨ ਸਮਝ ਸਕਦੇ ਹੋ ! 47ਚ ਦਸ ਹਜ਼ਾਰ ਲੋਕ ਮਰ ਗਿਆ ਸਾਰਾ ਪੰਜਾਬ ਘਰੋਂ ਬੇਘਰ ਹੋ ਗਿਆ ਸੀ !
ਭਾਰਤ ਅਜ਼ਾਦ ਹੋਇਆ ਹੋਣਾ ਪਤਾ ਨਹੀਂ ਕਿਹੜਾ ਤਬਕਾ ਜਿਹੜਾ ਅਜ਼ਾਦੀ ਦਾ ਨਿੱਘ ਮਾਣਦਾ ਹੈ ਸਮਝ ਨਹੀਂ ਆਈ , ਪਰ ਪੰਜਾਬ ਦੇ ਜ਼ਮੀਨੀ ਟੁਕੜੇ ਹੋਏ ਸਨ !
ਹੁਣ ਤੱਕ ਹਰਿਆਣਾ ਹਿਮਾਚਲ ਜੰਮੂ ਗੁਜਰਾਤ ਦੇ ਇਲਾਕੇ ਪੰਜਾਬ ਤੋ ਵੱਖ ਕੀਤੇ ਗਏ … ਗੱਲ ਕਰਦੇ ਹਾਂ ਹਰੀ ਸਿੰਘ ਨਲੂਏ ਦੇ ਰਾਜ ਦੀ ਬੰਦਾ ਸਿੰਘ ਬਹਾਦਰ ਦੀ
ਮਹਾਰਾਜਾ ਰਣਜੀਤ ਸਿੰਘ ਰਾਜ ਦੀ , ਹੋਲੀ ਹੌਲੀ ਖਤਮ ਕਿਵੇ ਹੋ ਗਿਆ ??
ਪੰਜਾਬੀਅਤ ਕੂਕਾਂ ਮਾਰਦੀ ਪਰ ਧਰਮ ਵਿਤਕਰੇ ਜਾਤ ਪਾਤ ਦੇ ਵਿਤਕਰੇ ਵੱਧ ਗਏ ! ਰਣਜੀਤ ਸਿੰਘ ਕਾਲ ਚ ਧਰਮ ਵਿਤਕਰਾ ਨਹੀਂ ਸੀ
ਹੁਣ ਪਾੜੋ ਰਾਜ ਕਰੋ
ਪਿੰਡਾਂ ਚ ਧੜਿਆਬੰਦੀਆ , ਜ਼ਮੀਨਾਂ ਦੇ ਕੇਸ , ਵਿਆਹਾ ਦੀ ਸੋਦੇ ਬਾਜ਼ੀ ਨੇ ਪੰਜਾਬ ਦੀ ਸਮਾਜਿਕ ਆਰਥਿਕ ਮੰਦਹਾਲੀ ਦਾ ਦੋਰ ਸ਼ੁਰੂ ਹੋ ਗਿਆ ਹੈ !
ਪੰਜਾਬ ਦੇ ਕਿੰਨੇ ਲੋਕਾ ਨੂੰ ਧੜਿਆ ਚ ਵੰਡ ਕੇ ਤਾਣਾ ਬਾਣਾ ਸਾਰਾ ਬਦਲ ਦਿੱਤੇ ਹਨ ਇੱਕ ਵੋਟ ਦੀ ਰਾਜਨੀਤੀ ਨੇ ਇਕ ਸਿੱਖ ਧਰਮ ਦੇ ਹਜ਼ਾਰਾ ਧੜ੍ਹੇ ਬਣਾ ਦਿੱਤੇ ਹਨ ਪਰ ਸਾਰੇ ਧੜ੍ਹੇ ਕੇਵਲ ਰਾਜਨੀਤੀਕ ਲਈ ਵੋਟ ਬੈਕਿਗ ਹਨ ! ਹੁਣ ਜਾਤ ਪਾਤ ਧਰਮ ਚ ਵੰਡੇ ਲੋਕ ਕਦੋ ਵਿਕਾਸ ਬਾਰੇ ਸੋਚਣਗੇ ?ਕਦੋ ਰਾਜਨੀਤੀਕ ਸਿਸਟਮ ਬਾਰੇ ਸੋਚਣਗੇ ? ਕਦੋ ਕਿਸਾਨੀ ਮਜ਼ਦੂਰ ਨੂੰ ਦੋ ਸਮੇਂ ਦੀ ਰੋਟੀ ਸਿਹਤ ਅਵਾਜਾਈ ਬਾਰੇ ਸਵਾਲ ਚੁੱਕਣਗੇ ? ਚੁੱਕਣ ਵਾਲੇ ਸਵਾਲ ਚੁੱਕ ਰਹੇ ਹਨ ਸਿਆਸੀ ਦਬਾ ਦਬਾਅ ਇੰਨਾ ਹੈ ਕਿ ਕਮਲ ਤਲਵਾਰ ਤੋ ਤੇਜ ਨਹੀਂ ਚੱਲਦੀ!
ਸਿਆਸਤ ਹਰ ਮੁੱਦੇ ਤੇ ਬੇਅਦਬੀ ਕਾਢ ਚ ਹੁਣ ਕੋਈ ਸਜ਼ਾਵਾਂ ਨਹੀਂ ਹਨ !
ਪ੍ਰਸ਼ਾਸਨ ਕਿਵੇ ਅਜ਼ਾਦ ਕਰੋਗੇ ? ਕਦੋ ਿੲਸ ਤੇ ਚਰਚਾ ਹੋਵੇਗੀ !
ਪੰਜਾਬ ਦੇ ਸਿਆਸੀ ਚਿਹਰੇ ਬਦਲ ਜਾਦੇ ਹਨ ਮੁੱਦੇ ਉਥੇ ਹੀ ਖੜ੍ਹੇ ਹਨ !
ਹਸਪਤਾਲ ਸਿਹਤ ਸੇਵਾਵਾਂ ਕਿਸਾਨ ਮਜ਼ਦੂਰ ਨੂੰ ਕਦੋ ਫ੍ਰੀ ਮਿਲੇਗੀ ? ਵਿੱਦਿਆ ਕਿਤਾਬਾ ਤੇ ਟੈਕਸ ਭਰਨੇ ਪੈਣ ਬਹੁਤ ਹੀ ਮੰਦਭਾਗੀ ਗੱਲ ਹੈ !
ਸੜਕਾਂ ਸੱਤਰ ਸਾਲਾ ਚ ਟੈਕਸ ਮੁਕਤ ਨਹੀਂ ਹੋ ਸਕੀ ਕਿ ਇਹ ਲ਼ੋਕਤੰਤਰ ਪ੍ਰਣਾਲੀ ਹੈ ? ਕਿਸਾਨ ਅੰਦੋਲਨ ਚ 500 ਦੇ ਕਰੀਬ ਲੋਕਾ ਦੀ ਜਾਨ ਚਲ੍ਹੀ ਗਈ ਪਰ ਸ਼ਾਸਕ ਅੱਖਾਂ ਤੇ ਪੱਟੀ ਬੰਨ ਅਪਣਾ ਛਪੰਜਾ ਇੰਚ ਸੀਨਾ ਤਾਨ ਖੜਿਆ ਹੈ !
ਵਿਕਾਸ ਦੇ ਰਾਹ ਪਿੰਡ ਪੱਧਰ ਦੀ ਏਕਤਾ ਹੀ ਬਹਾਲ ਕਰ ਸਕਦੀ ਹੈ !
ਪਿੰਡ ਅਪਣੀ ਰਾਜਨੀਤੀਕ ਲੀਡਰਸ਼ਿਪ ਆਪ ਚੁਣੇ ਆਪ ਮੈਨੀਫੈਸਟੋ ਬਣਾਏ ਅਤੇ ਅਪਣੇ ਮੌਲਿਕ ਨਿੱਜੀ ਅਧਿਕਾਰਾਂ ਨੂੰ ਸੁਤੰਤਰਤਾ ਦੇ ਨਾਲ ਜਿਉਣਾ ਤੇ ਸ਼ਾਹ ਲੈਣਾ ਸਿੱਖੇ !
ਚਰਨਜੀਤ ਕੌਰ ਆਸਟ੍ਰੇਲੀਆ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly