HOME 2027 ਵਿੱਚ ਪੰਜਾਬ ਸੁਖਬੀਰ ਬਾਦਲ ਨੂੰ ਮੁੱਖ ਮੰਤਰੀ ਦੇਖਣਾ ਚਾਹੁੰਦਾ ਹੈ :...

2027 ਵਿੱਚ ਪੰਜਾਬ ਸੁਖਬੀਰ ਬਾਦਲ ਨੂੰ ਮੁੱਖ ਮੰਤਰੀ ਦੇਖਣਾ ਚਾਹੁੰਦਾ ਹੈ : ਮਹਿੰਦੀਪੁਰ

3
ਫੋਟੋ ਅਜਮੇਰ ਦੀਵਾਨਾ

ਸਰਕਲ ਪ੍ਰਧਾਨ ਬਾਗਪੁਰ  ਭੁਪਿੰਦਰ ਸਿੰਘ ਮਹਿੰਦੀਪੁਰ ਨੇ ਸਾਥੀਆਂ ਨਾਲ ਕੀਤੀ ਸੁਖਬੀਰ ਬਾਦਲ ਨਾਲ ਮੁਲਾਕਾਤ।

ਹੁਸ਼ਿਆਰਪੁਰ  (ਸਮਾਜ ਵੀਕਲੀ)  ( ਤਰਸੇਮ ਦੀਵਾਨਾ ) – ਪੰਜਾਬ ਵਿੱਚ ਵਿਗੜ ਰਹੀ ਕਾਨੂੰਨ ਵਿਵਸਥਾ ਅਤੇ ਵਿਕਾਸ ਦੇ ਨਾਂ ਤੇ ਹੋ ਰਹੇ  ਕੋਝੇ ਮਜ਼ਾਕ ਤੋਂ ਦੁਖੀ ਹੋ ਕੇ ਪੰਜਾਬੀਆਂ ਨੇ ਹੁਣ ਮਨ ਬਣਾ ਲਿਆ ਹੈ ਕਿ 2027 ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਹੀ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਜਾਵੇਗਾ ਇਹਨਾਂ ਵਿਚਾਰਾਂ ਦਾ ਬਟਾਂਦਰਾ ਸਰਕਲ ਪ੍ਰਧਾਨ ਬਾਗਪੁਰ ਸਰਦਾਰ ਭੁਪਿੰਦਰ ਸਿੰਘ ਮਹਿਦੀਪੁਰ ਨੇ ਸਾਥੀਆਂ ਸਹਿਤ ਸੁਖਬੀਰ ਬਾਦਲ ਨਾਲ ਮੁਲਾਕਾਤ ਕਰਨ ਉਪਰੰਤ ਪ੍ਰਗਟ ਕੀਤਾ। ਉਹਨਾਂ ਨੇ ਕਿਹਾ ਪੰਜਾਬ ਇਸ ਸਮੇਂ ਭਾਰਤ ਦੇ ਬਾਕੀ ਪ੍ਰਦੇਸ਼ਾਂ ਨਾਲੋਂ ਬਹੁਤ ਪਿਛੜ ਚੁੱਕਾ ਹੈ ਅੱਜ ਹਰ ਇੱਕ ਪੰਜਾਬੀ ਆਪਣੇ ਆਪ ਨੂੰ ਲੁੱਟਿਆ ਹੋਇਆ ਮਹਿਸੂਸ ਕਰ ਰਿਹਾ ਹੈ ਕਿਉਂਕਿ ਪ੍ਰਦੇਸ਼ ਸਰਕਾਰ ਨੇ ਪੰਜਾਬੀਆਂ ਦਾ ਮਾਨ ਅਤੇ ਸਨਮਾਨ ਦਿੱਲੀ ਦੇ ਦਲਾਲਾਂ ਦੇ ਕੋਲ ਗਿਰਵੀ ਰੱਖ ਦਿੱਤਾ ਹੈ । ਉਹਨਾਂ ਕਿਹਾ ਪੰਜਾਬ ਦੇ ਪੁੱਤਰ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਹੜਾਂ ਦੌਰਾਨ ਆਈ ਮੁਸ਼ਕਲ ਦੀ ਘੜੀ ਵਿੱਚ ਜਿਸ ਤਰ੍ਹਾਂ ਪੰਜਾਬੀਆਂ ਦੀ ਬਾਂਹ ਫੜੀ ਹੈ ਉਸ ਤੋਂ ਇਹ ਸਿੱਧ ਹੋ ਜਾਂਦਾ ਹੈ ਕਿ ਕੱਲੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੀ ਮੁਸ਼ਕਿਲ ਸਮੇਂ ਲੋਕਾਂ ਨਾਲ ਖੜਦੀ ਹੈ। ਉਹਨਾਂ ਨੇ ਸਰਕਲ ਦੇ ਵੱਖ ਵੱਖ ਅਹੁਦੇਦਾਰਾਂ ਨੂੰ ਅਪੀਲ ਵੀ ਕੀਤੀ ਕਿ ਜੇਕਰ ਅਸੀਂ ਆਪਣਾ ਘਰ ਦਾ ਬੂਥ ਜਿੱਤਾਂਗੇ ਤਾਂ ਹੀ ਵਿਧਾਨ ਸਭਾ ਜਿੱਤ ਹੋਏਗੀ ਇਸ ਲਈ ਅੱਜ ਤੋਂ ਹੀ ਮੇਰਾ ਬੂਥ ਸਭ ਤੋਂ ਮਜਬੂਤ ਸਕੀਮ ਤਹਿਤ ਕੰਮ ਕਰਨਾ ਸ਼ੁਰੂ ਕਰ ਦਵੋ ਇਸ ਮੌਕੇ ਉਹਨਾਂ ਦੇ ਨਾਲ ਨੰਬਰਦਾਰ ਤੀਰਥ ਸਿੰਘ ਸਤੋਰ, ਐਡਵੋਕੇਟ ਸੂਰਜ ਸਿੰਘ ਬਾਗਪੁਰ,  ਜਸਵਿੰਦਰ ਸਿੰਘ ਜੱਸੀ, ਸੁਖਦੇਵ ਸਿੰਘ ਸਤੌਰ,  ਮਨੋਹਰ ਸਿੰਘ, ਮਨੀਸ਼ ਸੈਣੀ, ਰਮਨਦੀਪ ਸਿੰਘ, ਕਮਲਪ੍ਰੀਤ ਸਿੰਘ, ਅਮਰੀਕ ਸਿੰਘ, ਕੁਲਵਿੰਦਰ ਸਿੰਘ, ਸੁਰਿੰਦਰ ਸਿੰਘ, ਕੁਲਵਿੰਦਰ ਸਿੰਘ ਸਤੌਰ, ਲਖਵਿੰਦਰ ਸਿੰਘ ਲੱਕੀ, ਜਸਵਿੰਦਰ ਸਿੰਘ, ਮਹਿੰਦੀਪੁਰ ਆਦਿ ਵੀ ਹਾਜ਼ਰ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleA Legacy of Revival and Revolution
Next articleਇੰਡੀਆਨ ਵਰਕਰਜ਼ ਐਸੋਸੀਏਸ਼ਨ (ਗ੍ਰੇਟ ਬ੍ਰਿਟੇਨ) ਵੱਲੋਂ ਸ਼ਰਧਾਂਜਲੀ — ਰਾਜਵੀਰ ਜਵੰਦਾ : ਪੰਜਾਬ ਦੀ ਆਵਾਜ਼ ਜੋ ਅਚਾਨਕ ਖਾਮੋਸ਼ ਹੋ ਗਈ