ਪੰਜਾਬ ਗ੍ਰਾਮੀਣ ਬੈਂਕ ਨੂੰ ਮਿਲਿਆ ਪਹਿਲਾ ਇਨਾਮ

ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.)  ਪੰਜਾਬ ਗ੍ਰਾਮੀਣ ਬੈਂਕ. ਦੇਸ਼ ਦੇ ਪ੍ਰਮੁੱਖ ਖੇਤਰੀ ਗ੍ਰਾਮੀਣ ਬੈਂਕ, ਨੇ ਭਾਰਤ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਦੁਆਰਾ ਸ਼ੁਰੂ ਕੀਤੇ ਗਏ ਐਗਰੀ ਇਨਫਰਾ ਫੰਡ ਮੁਹਿੰਮਾਂ ਦੇ ਤਹਿਤ ਆਯੋਜਿਤ “ਐਗਰੀ ਇਨਫਰਾ ਫੰਡ ਐਵਾਰਡ ਸਮਾਰੋਹ 2023-24” ਵਿੱਚ ਟਾਰਗੇਟ ਅਚੀਵਰਜ਼ ਸ਼੍ਰੇਣੀ ਲਈ ਪਹਿਲਾ ਇਨਾਮ ਜਿੱਤਿਆ।
 ਇਹ ਐਵਾਰਡ ਪੰਜਾਬ ਗ੍ਰਾਮੀਣ ਬੈਂਕ ਦੇ ਚੇਅਰਮੈਨ ਸ਼੍ਰੀ ਗਜੇਂਦਰ ਕੁਮਾਰ ਨੇਗੀ ਨੂੰ ਖੇਤੀਬਾੜੀ ਅਤੇ ਕਿਸਾਨ ਭਲਾਈ ਲਈ ਮਾਨਯੋਗ ਕੇਂਦਰੀ ਕੈਬਨਿਟ ਮੰਤਰੀ ਸ੍ਰੀ ਸ਼ਿਵ ਰਾਜ ਚੌਹਾਨ ਅਤੇ ਹੋਰ ਪਤਵੰਤਿਆਂ ਨੇ ਪ੍ਰਦਾਨ ਕੀਤਾ।ਆਤਮਨਿਰਭਰ ਭਾਰਤ ਪੈਕੇਜ ਦੇ ਤਹਿਤ ਐਗਰੀ ਇਨਫਰਾ ਫੰਡ ਇੱਕ ਸਮਰਪਿਤ ਸਕੀਮ ਹੈ ਜੋ ਵਾਢੀ ਤੋਂ ਬਾਅਦ ਪ੍ਰਬੰਧਨ ਬੁਨਿਆਦੀ ਢਾਂਚੇ ਅਤੇ ਭਾਈਚਾਰਕ ਖੇਤੀ ਸੰਪਤੀਆਂ ਦੀ ਸਿਰਜਣਾ ਲਈ ਇੱਕ ਮੱਧਮ-ਲੰਮੀ ਮਿਆਦ ਦੀ ਕ੍ਰੈਡਿਟ ਸਹੂਲਤ ਪ੍ਰਦਾਨ ਕਰਦੀ ਹੈ। ਹੁਣ ਤੱਕ, 10,131 ਕਰੋੜ ਰੁਪਏ ਦੇ ਕਰਜ਼ੇ ਦੀ ਮਨਜ਼ੂਰੀ ਦੇ ਨਾਲ 13, 700 ਪ੍ਰੋਜੈਕਟਾਂ ਨੂੰ ਮਨਜੂਰੀ ਦਿੱਤੀ ਗਈ ਹੈ। ਇਸ ਮੌਕੇ ‘ ਤੇ ਪਤਵੰਤਿਆਂ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਦੇ ਅਧਿਕਾਰੀਆਂ ਵੱਲੋਂ ਬੈਂਕ ਦੀਆਂ ਪ੍ਰਾਪਤੀਆਂ ਲਈ ਸ਼ਲਾਘਾ ਕੀਤੀ ਗਈ ਅਤੇ ਇੱਕ ਮਜ਼ਬੂਤ ਰਾਸ਼ਟਰ ਦੇ ਨਿਰਮਾਣ ਲਈ ਹੋਰ ਮਿਹਨਤ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਸੁੱਖ ਨੰਦਾਚੌਰੀਆ ਨੇ ‘ਮੇਰੇ ਮਾਲਕਾ’ ਗੀਤ ਦਾ ਕੀਤਾ ਸੋਸ਼ਲ ਮੀਡੀਆ ਤੇ ਪੋਸਟਰ ਰਿਲੀਜ਼ ਕੁਲਦੀਪ ਚੁੰਬਰ ਦੀ ਕਲਮ ਨੇ ਕੀਤੀ ਸਰਬੱਤ ਦੇ ਭਲੇ ਦੀ ਗੀਤ ਰਾਹੀਂ ਕਾਮਨਾ
Next articleਲੇਬਰ ਦਿਵਸ ਤੇ ਕਰਵਾਇਆ ਓਂਟਾਰੀਓ ‘ਚ “ਮੇਲਾ ਕਿਰਤੀਆਂ ਦਾ” ਅਮਿੱਟ ਯਾਦਾਂ ਛੱਡਦਾ ਸੰਪੰਨ