ਜਲੰਧਰ ਰੋਡ ਤੇ ਪੈਂਦੀ ਜ਼ਮੀਨ ਦੇ ਕਬਜ਼ੇ ਨੂੰ ਲੈ ਕੇ ਦੋ ਧਿਰਾਂ ਵਿਚ ਚੱਲ ਰਹੇ ਵਿਵਾਦ ਨੂੰ ਹੱਲ ਕਰਕੇ ਸ਼ਹਿਰ ਦਾ ਆਪਸੀ ਭਾਈਚਾਰਾ ਕਾਇਮ ਰੱਖਣ ਦੀ ਕੀਤੀ ਮੰਗ
ਕਪੂਰਥਲਾ, (ਸਮਾਜ ਵੀਕਲੀ) ( ਕੌੜਾ ) – ਵਿਰਾਸਤੀ ਸ਼ਹਿਰ ਕਪੂਰਥਲਾ ਦੇ ਜਲੰਧਰ ਰੋਡ ਤੇ ਪੈਂਦੀ ਜ਼ਮੀਨ ਦੇ ਕਬਜ਼ੇ ਨੂੰ ਲੈ ਕੇ ਦੋ ਧਿਰਾਂ ਵਿਚ ਚੱਲ ਰਹੇ ਵਿਵਾਦ ਨੂੰ ਲੈ ਕੇ ਭਾਜਪਾ ਆਗੂਆਂ ਦਾ ਇੱਕ ਪ੍ਰਤੀਨਿਧਿ ਮੰਡਲ ਭਾਜਪਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਕਪੂਰਥਲਾ ਅਮਿਤ ਕੁਮਾਰ ਪੰਚਾਲ ਨੂੰ ਮਿਲਿਆ।ਇਸ ਦੌਰਾਨ ਪ੍ਰਤੀਨਿਧਿ ਮੰਡਲ ਨੇ ਡਿਪਟੀ ਕਮਿਸ਼ਨਰ ਕਪੂਰਥਲਾ ਅਮਿਤ ਕੁਮਾਰ ਪੰਚਾਲ ਨੂੰ ਇਸ ਮਸਲੇ ਨੂੰ ਜਲਦੀ ਤੋਂ ਹੱਲ ਕਰਵਾਉਣ ਦੀ ਅਪੀਲ ਕੀਤੀ।ਇਸ ਮੌਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਦੱਸਿਆ ਕਿ ਸ਼ਹਿਰ ਵਿੱਚ ਹਰ ਧਰਮ ਦੇ ਮਿਲਜੁਲ ਕੇ ਰਹਿੰਦੇ ਹਨ ਤੇ ਆਪਸੀ ਭਾਈਚਾਰਕ ਸਾਂਝ ਦੀ ਮਿਸਾਲ ਪੇਸ਼ ਕਰਦੇ ਹਨ।ਖੋਜੇਵਾਲ ਨੇ ਸ਼ਹਿਰ ਦੇ ਅੰਦਰ ਆਪਸੀ ਭਾਈਚਾਰਾ ਅਤੇ ਫ਼ਿਰਕੂ ਇਕਸੁਰਤਾ ਹਰ ਹਾਲ ਚ ਕਾਇਮ ਰੱਖਣ ਤੇ ਜ਼ੋਰ ਦਿੰਦਿਆਂ ਆਪਸੀ ਪ੍ਰੇਮ-ਪਿਆਰ,ਇਤਫ਼ਾਕ ਤੇ ਸਦਭਾਵਨਾ ਬਣਾਈ ਰੱਖਣ ਦੀ ਵਚਨਬੱਧਤਾ ਵੀ ਦੁਹਰਾਈ।ਇਸ ਤੋਂ ਇਲਾਵਾ ਇਹ ਵੀ ਯਕੀਨੀ ਬਣਾਉਣ ‘ਤੇ ਜ਼ੋਰ ਦਿੱਤਾ ਗਿਆ ਕਿ ਕਿਸੇ ਵੀ ਵਿਅਕਤੀ ਨੂੰ ਅਮਨ ਸ਼ਾਤੀ ਤੇ ਸਦਭਾਵਨਾ ਨੂੰ ਠੇਸ ਪਹੁੰਚਾਉਣ ਦੀ ਇਜ਼ਾਜਤ ਨਾ ਦਿੱਤੀ ਜਾਵੇ।ਉਨ੍ਹਾਂਨੇ ਦੱਸਿਆ ਕਿ ਇਸ ਮਾਮਲੇ ਵਿੱਚ ਕੁਝ ਲੋਕਾਂ ਵਲੋਂ ਭਾਜਪਾ ਦਾ ਨਾ ਲੈ ਕੇ ਕਿਹਾ ਜਾ ਰਿਹਾ ਹੈ ਕਿ ਭਾਜਪਾ ਦੇ ਆਗੂ ਜਮੀਨਾਂ ਤੇ ਕਬਜੇ ਕਰਵਾ ਰਹੇ ਹਨ।ਉਨ੍ਹਾਂਨੇ ਨੇ ਕਿਹਾ ਕਿ ਭਾਜਪਾ ਦਾ ਇਸ ਮਾਮਲੇ ਵਿਚ ਕੋਈ ਲੈਣਾ ਦੇਣਾ ਨਹੀਂ।ਭਾਜਪਾ ਹਰ ਵਰਗ ਧਰਮ ਦਾ ਸਤਿਕਾਰ ਕਰਦੀ ਹੈ ਤੇ ਸ਼ਹਿਰ ਵਿੱਚ ਭਰਿਚਾਰਕ ਨੂੰ ਮਜਬੂਤ ਕਰਨ ਦੇ ਪੱਖ ਵਿੱਚ ਹੈ।ਇਸ ਮੌਕੇ ਤੇ ਡਿਪਟੀ ਕਮਿਸ਼ਨਰ ਕਪੂਰਥਲਾ ਅਮਿਤ ਕੁਮਾਰ ਪੰਚਾਲ ਨੇ ਪ੍ਰਤੀਨਿਧਿ ਮੰਡਲ ਨੂੰ ਭਰੋਸਾ ਦਿੱਤਾ ਕਿ ਜਲਦੀ ਹੀ ਇਸ ਮਸਲੇ ਬਹੁਤ ਹੀ ਸੂਝਵਾਨ ਤਰੀਕੇ ਨਾਲ ਹੱਲ ਕਰਵਾਇਆ ਜਾਵੇਗਾ ਤਾਂ ਜੋ ਸ਼ਹਿਰ ਦੀ ਆਪਸੀ ਪ੍ਰੇਮ-ਪਿਆਰ, ਇਤਫ਼ਾਕ ਤੇ ਸਦਭਾਵਨਾ ਦੀ ਪਰਮਪਰਾ ਬਾਣੀ ਰਹੇ।ਇਸ ਮੌਕੇ ਤੇ ਭਾਜਪਾ ਸੂਬਾ ਕਾਰਜਕਾਰਣੀ ਦੇ ਮੈਂਬਰ ਉਮੇਸ਼ ਸ਼ਾਰਦਾ, ਸੂਬਾ ਕਾਰਜਕਾਰਣੀ ਦੇ ਮੈਂਬਰ ਯੱਗ ਦੱਤ ਏਰੀ,ਸੂਬਾ ਕਾਰਜਕਾਰਣੀ ਦੇ ਮੈਂਬਰ ਸ਼ਾਮ ਸੁੰਦਰ ਅਗਰਵਾਲ,ਸੂਬਾ ਕਾਰਜਕਾਰਣੀ ਦੇ ਮੈਂਬਰ ਰਾਜੇਸ਼ ਪਾਸੀ,ਭਾਜਪਾ ਮੈਡੀਕਲ ਸੈੱਲ ਦੇ ਸੂਬਾ ਕਨਵੀਨਰ ਡਾ ਰਣਵੀਰ ਕੌਸ਼ਲ,ਪ੍ਰਫੈਸਰ ਅਨੁਰਾਗ ਸ਼ਰਮਾ,ਯੂਥ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਨੀ ਬੈਂਸ,ਜ਼ਿਲ੍ਹਾ ਸਕੱਤਰ ਅਸ਼ਵਨੀ ਤੁਲੀ,ਸਾਬਕਾ ਮੰਡਲ ਪ੍ਰਧਾਨ ਕਪਿਲ ਧੀਰ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly