ਕਪੂਰਥਲਾ , (ਸਮਾਜ ਵੀਕਲੀ) (ਕੌੜਾ)– ਪੰਜਾਬ ਗ੍ਰਾਮੀਣ ਬੈਂਕ ਭੁਲਾਣਾ ਦੇ ਮੈਨੇਜਰ ਖਰੈਤ ਸਿੰਘ ਦੀ ਅਗਵਾਈ ਹੇਠ ਬੈਂਕ ਦਾ ਸਥਾਪਨਾ ਦਿਵਸ ਮਨਾਇਆ ਗਿਆ।ਬੈਂਕ ਵਲੋਂ ਕਰਵਾਏ ਗਏ ਸਮਾਗਮ ਵਿਚ ਨੇੜਲੇ ਪਿੰਡਾਂ ਦੇ ਗਾਹਕਾਂ ਨੇ ਸ਼ਿਰਕਤ ਕੀਤੀ।
ਸਮਾਗਮ ਵਿੱਚ ਵਾਤਾਵਰਨ ਪ੍ਰੇਮੀ ਬੈਪਟਿਸਟ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਵਿਸ਼ੇਸ਼ ਤੌਰ ਤੇ ਪੁੱਜੇ।ਲੋਨ ਅਫਸਰ ਮੈਡਮ ਪੂਜਾ ਭਾਟੀਵਾਲ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ।
ਬੈਂਕ ਮੈਨੇਜਰ ਖਰੈਤ ਸਿੰਘ ਨੇ ਹਾਜਰਿਨ ਨੂੰ ਸੰਬੋਧਨ ਕਰਦਿਆਂ ਕਿਹਾ ਕੇ ਬੈਂਕ ਕੋਲ ਕਿਸਾਨਾਂ ਦੀ ਭਲਾਈ ਵਾਸਤੇ ਬਹੁਤ ਸਾਰੀਆਂ ਸਕੀਮਾਂ ਹਨ।ਜਿਵੇਂ ਹੈਪੀਸੀਡਰ,ਮਲਚਰ,ਰੋਟਾਵੇਟਰ,ਟਰੈਕਟਰ,
ਕੰਬਾਇਨ ਆਦਿ ਖੇਤੀ ਸੰਦਾਂ ਦੀ ਖਰੀਦ ਲਈ ਸਬਸਿਡੀ ਵਾਲੇ ਲੋਨ ਪ੍ਰਾਪਤ ਕੀਤੇ ਜਾ ਸਕਦੇ ਹਨ।
ਇਸ ਤੋਂ ਇਲਾਵਾ ਬਰ੍ਰਾਂਚ ਮੈਨੇਜਰ ਵਲੋਂ ਏਪੀਵਾਈ,ਪੀਐਮਐਸਬੀਵਾਈ,
ਪੀਐਮਜੇਜੇਵਾਈ,ਤੋਂ ਇਲਾਵਾ ਅਟਲ ਪੈਨਸ਼ਨ ਯੋਜਨਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ।
ਬੈਪਟਿਸਟ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਨੇ ਇਸ ਮੌਕੇ ਤੇ ਸਵੈ ਸਹਾਈ ਗਰੁੱਪ,ਸਾਂਝੀ ਜਿੰਮੇਵਾਰੀ ਵਾਲੇ ਗਰੁੱਪਾਂ ਦੇ ਗਠਨ ਦੀ ਜਾਣਕਾਰੀ ਦਿੱਤੀ ।ਇਸ ਮੌਕੇ ਉਨਾਂ ਲੋਕਾਂ ਨੂੰ ਬੈਂਕ ਨਾਲ ਜੁੜ ਕੇ ਬੈਂਕ ਦੀਆਂ ਸਕੀਮਾਂ ਦਾ ਲਾਭ ਉਠਾਉਣ ਅਤੇ ਵਾਤਾਵਰਨ ਨੂੰ ਬਚਾਉਣ ਦੀ ਅਪੀਲ ਕੀਤੀ।ਬੈਂਕ ਵਲੋਂ ਬੈਂਕ ਦੇ ਕੁਝ ਗਾਹਕਾਂ ਨੂੰ ਟ੍ਰਾਫੀਆਂ ਅਤੇ ਜੂਟ ਦੇ ਬੈਗ ਦੇ ਕੇ ਸਨਮਾਨਿਤ ਕੀਤਾ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly