“ਬੁੱਢਾ ਅੱਜ ਮਰੇ ਜਲਾਬ ਕੱਤੇ ਨੂੰ” ਵਾਲੀ ਕਹਾਵਤ ਸੱਚ ਕਰ ਰਹੀ ਪੰਜਾਬ ਸਰਕਾਰ
ਧਰਮਕੋਟ (ਸਮਾਜ ਵੀਕਲੀ) (ਚੰਦੀ)-ਅੱਜ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਨ ਮੌਕੇ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਜਥੇਬੰਦੀ ਦੇ ਸੂਬਾ ਪ੍ਰਧਾਨ ਸੁੱਖ ਗਿੱਲ ਮੋਗਾ ਨੇ ਕਿਹਾ ਕੇ ਪੰਜਾਬ ਸਰਕਾਰ “ਬੁੱਢਾ ਅੱਜ ਮਰੇ ਜਲਾਬ ਕੱਤੇ ਨੂੰ” ਵਾਲੀ ਕਹਾਵਤ ਸੱਚ ਕਰ ਰਹੀ ਕਿਉਂਕਿ ਝੋਨਾਂ ਲੱਗੇ ਨੂੰ ਤਕਰੀਬਨ 10 ਤੋਂ 15 ਦਿਨ ਹੋ ਗਏ ਹਨ ਅਤੇ ਪੰਜਾਬ ਸਰਕਾਰ ਕਿਸਾਨਾਂ ਨੂੰ ਬਦਲਮੀ ਫਸਲ ਬੀਜਣ ਦੀ ਸਲਾਹ ਦੇ ਰਹੇ ਹਨ ਅਤੇ ਉਹਨਾਂ ਨੂੰ ਪ੍ਰਤੀ ਏਕੜ 7 ਹਜਾਰ ਰੁਪੈ ਅਤੇ ਪ੍ਰਤੀ ਹੈਕਟੇਅਰ 17500/ ਰੁਪੈ ਇਨਾਮ ਵਜੋਂ ਦੇਣ ਦਾ ਐਲਾਨ ਕਰ ਰਹੀ ਹੈ,ਸੁੱਖ ਗਿੱਲ ਮੋਗਾ ਨੇ ਕਿਹਾ ਕੇ ਕੁਝ ਦਿਨ ਪਹਿਲਾਂ ਗੁਰਮੀਤ ਸਿੰਘ ਖੁੱਡੀਆਂ ਖੇਤੀਬਾੜੀ ਮੰਤਰੀ ਨੇ ਪੰਜਾਬ ਸਰਕਾਰ ਵੱਲੋਂ ਮੂੰਗੀ ਤੇ ਐਮ ਐਸ ਪੀ ਹਟਾਉਣ ਬਾਰੇ ਬਿਆਨ ਦਿੱਤਾ ਸੀ ਅਤੇ ਨਾਲ ਹੀ ਇਹ ਹਵਾਲਾ ਦਿੱਤਾ ਸੀ ਕੇ ਮੂੰਗੀ ਦੀ ਫਸਲ ਲਈ ਪਾਣੀ ਜਿਆਦਾ ਵਰਤਿਆ ਗਿਆ ਤੇ ਪੰਜਾਬ ਸਰਕਾਰ ਨੂੰ ਕਿਸਾਨਾਂ ਲਈ ਖੇਤੀ ਬਿਜਲੀ ਵੀ ਵੱਧ ਦੇਣੀ ਪਈ ਹੈ ਸੋ ਖੁੱਡੀਆਂ ਸਾਬ ਨੇ ਕਿਹਾ ਕੇ ਮੂੰਗੀ ਤੇ ਐਮ ਐਸ ਪੀ ਦੇਣ ਦਾ ਸਾਡਾ ਫੈਸਲਾ ਗਲਤ ਸੀ ਪੰਜਾਬ ਸਰਕਾਰ ਆਪਣਾ ਫੈਸਲਾ ਵਾਪਸ ਲੈਂਦੀ ਹੈ ਜਿਕਰਯੋਗ ਹੈ ਕੇ ਇਹ ਪਹਿਲੀਵਾਰ ਨਹੀਂ ਹੋਇਆ ਜਦੋਂ ਕੇ ਪੰਜਾਬ ਸਰਕਾਰ ਨੇ ਆਪਣਾ ਫੈਸਲਾ ਲੈਕੇ ਯੂ-ਟਰਨ ਨਾ ਮਾਰਿਆ ਹੋਵੇ,ਕਿਸਾਨ ਆਗੂ ਨੇ ਕਿਹਾ ਕੇ ਕਿਸਾਨਾਂ ਵਿੱਚ ਤਾਂ ਮੂੰਗੀ ਦੀ ਫਸਲ ਦੀ ਐਮ ਐਸ ਪੀ ਖਤਮ ਕਰਨ ਨੂੰ ਲੈਕੇ ਪਹਿਲਾਂ ਹੀ ਨਿਰਾਸ਼ਾ ਪਾਈ ਜਾ ਰਹੀ ਸੀ ਉੱਤੋਂ ਝੋਨੇ ਦੀ ਫਸਲ ਦੀ ਲਗਾਈ ਪੂਰੀ ਹੋਣ ਮਗਰੋਂ ਕੀਤੇ ਐਲਾਨ ਤੋਂ ਕਿਸਾਨ ਆਪਣੇ ਆਪ ਨੂੰ ਠੱਗਿਆ-ਠੱਗਿਆ ਮਹਿਸੂਸ ਕਰਨ ਲੱਗੇ ਹਨ,ਉਹਨਾਂ ਕਿਹਾ ਕੇ ਪੰਜਾਬ ਸਰਕਾਰ ਨੇ ਇਸ ਐਲਾਨ ਵਿੱਚ 289 ਕਰੋੜ ਰੁਪੈ ਦਾ ਬਜਟ ਰੱਖਿਆ ਹੈ ਜੋ ਕੇ ਹੁਣ ਉਹ ਪੈਸਾ ਖੁਰਦ-ਬੁਰਦ ਹੋਣ ਦਾ ਵੀ ਖਤਰਾ ਹੈ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly