HOME ਪੰਜਾਬ ਸਰਕਾਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਨਾਲ  “ਸ਼ਾਂਤੀ, ਸ਼ਕਤੀ, ਜਾਗਰੂਕਤਾ, ਬਦਲਾਅ,...

ਪੰਜਾਬ ਸਰਕਾਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਨਾਲ  “ਸ਼ਾਂਤੀ, ਸ਼ਕਤੀ, ਜਾਗਰੂਕਤਾ, ਬਦਲਾਅ, ਊਰਜਾ ਤੇ ਸ਼ਾਂਤੀ ਵਾਰਤਾਲਾਪ” ਪ੍ਰੋਗਰਾਮ ਸ਼ੁਰੂ ਕਰੇ-ਸੁਲਤਾਨੀ 

2
ਸਲੀਮ ਸੁਲਤਾਨੀ
ਫਿਲੌਰ/ਅੱਪਰਾ  (ਸਮਾਜ ਵੀਕਲੀ)   (ਦੀਪਾ)-ਅੱਜ ਸਟੇਟ ਐਵਾਰਡੀ ਪੀਸ ਐਬੰਸਡਰ ਸਲੀਮ ਸੁਲਤਾਨੀ ਪ੍ਰਧਾਨ ਮੈਸੰਜਰ ਆਫ਼ ਪੀਸ ਮਿਸ਼ਨ ਇੰਡੀਆ ਵੱਲੋਂ ਬਿਆਨ ਜਾਰੀ ਕਰਕੇ ਕਿਹਾ ਕਿ ਉਹ ਤੇ ਉੱਨਾਂ ਦੀ ਸਮੁੱਚੀ ਟੀਮ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿੰਮ *ਯੁੱਧ ਨਸ਼ਿਆਂ ਵਿਰੁੱਧ* ਦਾ ਸਮਰਥਨ ਕਰਦੇ ਹਨ ਤੇ ਮਾਣਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਤੇ ਡੀ ਜੀ ਪੀ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਦਾ ਇਸ ਮੁਹਿੰਮ ਚਲਾਉਣ ਸੰਬੰਧੀ ਕੀਤੀ ਗਈ ਪਹਿਲਕਦਮੀ ਦੀ ਸ਼ਲਾਘਾ ਕਰਦੇ ਹਨ, ਨਾਲ ਉੱਨਾਂ ਨੇ ਸਰਕਾਰ ਨਾਲ ਸੁਝਾਅ ਸਾਂਝਾ ਕੀਤਾ ਕਿ ਜਿਵੇਂ  ਨਸ਼ੇ ਦੀ ਸਮੱਸਿਆ ਜਿਵੇਂ ਚਿੱਟੇ, ਕੈਮੀਕਲ ਆਦਿ ਅਤੇ ਹੋਰ ਘਾਤਕ ਨਸ਼ੇ ਜੋ ਪੰਜਾਬ ਦੀ ਧਰਤੀ ਤੇ ਇੱਕ ਨਾਮੁਰਾਦ ਬੀਮਾਰੀ ਦੀ ਤਰਾਂ ਪੰਜਾਬ ਦੀ ਨੌਜਵਾਨੀ ਨੂੰ ਜਾਨੀ ਮਾਲੀ ਤੇ ਮਾਨਸਿਕ ਤੌਰ ਤੇ ਨੁਕਸਾਨ ਪਹੁੰਚਾਇਆ ਹੈ ਤੇ  ਜਿਸ ਤਰਾਂ ਮੌਜੂਦਾ ਸਰਕਾਰ ਵੱਲੋਂ ਨਸ਼ੇ ਦੀ ਮਾਰ ਨਾਲ ਪੀੜਤ ਵਿਅਕਤੀਆਂ ਦਾ ਇਲਾਜ ਕਰਵਾਇਆ ਜਾ ਰਹੇ ਹੈ ਉਸਦੇ ਨਾਲ ਪੰਜਾਬ ਦੀਆਂ ਜੇਲਾ ਅਤੇ ਰੀਹੇਬਲੀਟੇਸ਼ਨ ਸੈਂਟਰਾ ਵਿਚ ਪੀੜਤ ਨੌਜਵਾਨਾਂ ਲਈ “ਸ਼ਾਂਤੀ, ਸ਼ਕਤੀ, ਜਾਗਰੂਕਤਾ, ਬਦਲਾਅ, ਊਰਜਾ ਤੇ ਸ਼ਾਂਤੀ ਵਾਰਤਾਲਾਪ” ਸੰਵਾਦ ਪ੍ਰੋਗਰਾਮ ਵੀ ਚਲਾਇਆ ਜਾਣਾ ਚਾਹੀਦਾ ਹੈ ਤਾਂ ਕੋ ਉਹ ਮਾਨਸਿਕ ਤੌਰ ਤੇ ਇਹੋ ਜਿਹੀਆਂ ਘਾਤਕ ਸਮਾਜਿਕ ਬੀਮਾਰੀ ਨਾਲ ਲੜ ਸਕਣ ਤੇ ਸਮਾਜ ਦੀ ਮੁੱਖ ਧਾਰਾ ਵਿੱਚ ਆ ਸਕਣ! ਅਤੇ ਮੈਸੰਜਰ ਆਫ ਪੀਸ ਮਿਸ਼ਨ ਵੱਲੋਂ ਇਸਦੇ ਲਈ ਇੱਕ ਪਰਸਤਾਵ ਸਰਕਾਰ ਨੂੰ ਪਹਿਲਾਂ ਹੀ ਭੇਜਿਆ ਜਾ ਚੁੱਕਾ ਹੈ ਜੇਕਰ ਸਰਕਾਰ ਚਾਹੇ ਤਾਂ ਮੈਸੰਜਰ ਆਫ਼ ਪੀਸ ਮਿਸ਼ਨ ਇਸਤੇ ਕੰਮ ਕਰਨ ਨੂੰ  ਤਿਆਰ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਜਾਗਣਗੇ ਲੋਕ ਵੀ ਫਿਰ ਕਦੋਂ, ਸਾਡੇ ਤੁਰ ਜਾਣ ਤੋਂ ਮਗਰੋਂ….”,
Next articleਸੂਬੇ ਨੂੰ ਇੱਕ ਵਾਰ ਫੇਰ ਚਾਹੀਦੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ-ਐਡਵੋਕੇਟ ਘੁੰਮਣ