ਨਿਊਜ਼ੀਲੈਂਡ ਸਿੱਖ ਖੇਡਾਂ ” ਦੀਆਂ ਤਰੀਕਾਂ ਦਾ ਐਲਾਨ ਕੀਤਾ ਜਾਵੇਗਾ।

ਨਿਊਜ਼ੀਲੈਂਡ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ)  ਨਿਉਜ਼ੀਲੈਂਡ ਸਿੱਖ ਖੇਡਾਂ ਦਾ ਆਗਾਜ਼ ਨਵੰਬਰ 2019 ਦੇ ਵਿੱਚ ਕੀਤਾ ਗਿਆ ਸੀ। ਇਸ ਸਾਲ ਇਹਨਾਂ ਖੇਡਾਂ ਦਾ ਸਫ਼ਰ ਛੇਵੇਂ ਸਾਲ ਦੇ ਖੇਡ ਮੇਲੇ ਦੇ ਵਿੱਚ ਦਾਖਲ ਹੋ ਰਿਹਾ ਹੈ। ਇਹ ਖੇਡਾਂ ਕਦੋਂ ਅਤੇ ਕਿੱਥੇ ਹੋਣਗੀਆ ? ਇਹਨਾਂ ਖੇਡਾਂ ਦੀ ਰਜਿਸਟਰੇਸ਼ਨ ਕਦੋਂ ਸ਼ੁਰੂ ਹੋਵੇਗੀ? ਅਤੇ ਸੱਭਿਆਚਾਰਕ ਸਟੇਜ ਤੇ ਕਿਹੜੇ ਕਲਾਕਾਰ ਸੰਗੀਤ ਦੀ ਛੇਹਬਰ ਲਾਉਣਗੇ? ਬਾਰੇ ਸਾਰੀ ਜਾਣਕਾਰੀ ਦੇਣ ਦੇ ਲਈ ਰੀਵੀਲ ਈਵੈਂਟ 25 ਅਗਸਤ ਦਿਨ ਐਤਵਾਰ ਨੂੰ ਬਾਅਦ ਦੁਪਹਿਰ 2 ਵਜੇ ਬਰੂਸ ਪੁਲਮਨ ਪਾਰਕ ਟਾਕਾਨੀਨੀ ਵਿਖੇ ਰਖਿਆ ਗਿਆ। ਸਮੂਹ ਖਿਡਾਰੀਆਂ, ਖੇਡ ਕਲੱਬਾਂ , ਵਲੰਟੀਅਰਜ਼, ਸਪਾਂਸਰ ਅਤੇ ਮੀਡੀਆ ਕਰਮੀਆਂ ਅਤੇ ਖੇਡ ਪ੍ਰੇਮੀਆਂ ਨੂੰ ਇਸ ਮੌਕੇ ਹਾਜ਼ਿਰ ਹੋਣ ਦੀ ਬੇਨਤੀ ਕੀਤੀ ਗਈ ਹੈ। ਵਰਨਣਯੋਗ ਹੈ ਕਿ ਇਹ ਖੇਡਾਂ ਸਿੱਖ ਭਾਈਚਾਰੇ ਦੀ ਸਮਰਥਾ ਅਤੇ ਸਾਹਸੀ ਜੋਸ਼ ਨੂੰ ਪ੍ਰਗਟ ਕਰਦੀਆਂ ਹਨ। ਖੇਡਾਂ ਦੇ ਇਸ ਮਹਾਕੁੰਭ ਦੇ ਵਿੱਚ ਪੂਰੇ ਨਿਉਜ਼ੀਲੈਂਡ ਦੇ ਖਿਡਾਰੀਆਂ ਤੋਂ ਇਲਾਵਾ ਆਸਟ੍ਰੇਲੀਆ ਅਤੇ ਇੰਡੀਆ ਤੋਂ ਵੀ ਖਿਡਾਰੀ ਭਾਗ ਲੈਣ ਪਹੁੰਚਦੇ ਹਨ।ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਾਂਦਾ ਹੈ ਦਲਜੀਤ ਸਿੰਘ ਸਿੱਧੂ ਪ੍ਰਧਾਨ ਤਾਰਾ ਸਿੰਘ ਚੇਅਰਮੈਨ ਗੁਰਵਿੰਦਰ ਸਿੰਘ ਔਲਖ ਸੈਕਟਰੀ ਗੁਰਜਿੰਦਰ ਘੁੰਮਣ ਖਜਾਨਚੀ ਇੰਦਰਜੀਤ ਕਲਕਤ ਉੱਪ ਪ੍ਰਧਾਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਪੰਜਾਬ ਸਰਕਾਰ ਵਾਲਿਓ ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ
Next articleਬਜ਼ਮ ਇਸ਼ਤੇਆਕ ਅਸਰ ਪਾਕਿਸਤਾਨ ਫੂਲ ਨਗਰ ਦੀ ਛੱਤਰ ਛਾਵੇਂ ਨਾਅਤੀਆ ਮੁਸ਼ਾਇਰਾ