HOME ਪੰਜਾਬ ਸਰਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਐਕਟ 2026 ਨੂੰ ਜਥੇਦਾਰ...

ਪੰਜਾਬ ਸਰਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਐਕਟ 2026 ਨੂੰ ਜਥੇਦਾਰ ਸ਼੍ਰੀ ਅਕਾਲ ਤਖ਼ਤ ਤੇ ਐਸ.ਜੀ.ਪੀ.ਸੀ. ਨਾਲ ਬੈਠ ਕੇ ਸੋਧ ਕਰੇ- ਸੰਤ ਸੁਖਬੀਰ ਸਿੰਘ, ਜੱਥੇ: ਨਿਮਾਣਾ

3

ਪੰਜਾਬ ਸਰਕਾਰ ਵੱਲੋਂ ਬਣਾਏ ਗਏ ਕਾਨੂੰਨ ਮੁਤਾਬਕ ਗ੍ਰੰਥੀ ਸਿੰਘ ਨੂੰ ਕਸਟੋਡੀਅਨ ਤੋਂ ਬਾਹਰ ਕੱਢਿਆ ਜਾਵੇ

ਲੁਧਿਆਣਾ   (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.) ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਐਕਟ 2026 ਬਣਾਇਆ ਗਿਆ ਹੈ, ਸਿੱਖ ਜਗਤ ਵਿੱਚ ਚਿੰਤਾ ਦਾ ਵਿਸ਼ਾ ਹੈ । ਜਿਸ ਵਿੱਚ ਕੋਈ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰ ਜਾਵੇ ਉਸ ਵਿੱਚ ਸਿੱਧਾ ਹੀ ਗ੍ਰੰਥੀ ਸਿੰਘ ਨੂੰ ਕਸੂਰਵਾਰ ਮੰਨਿਆ ਜਾਵੇਗਾ। ਗੁਰੂ ਗ੍ਰੰਥ ਸਾਹਿਬ ਜੀ ਸੰਸਾਰ ਦੇ ਸਾਰੇ ਧਰਮਾਂ ਦੇ ਸਾਂਝੀਵਾਲਤਾ ਦੇ ਗ੍ਰੰਥ ਹਨ ਅਤੇ ਗ੍ਰੰਥੀ ਸਿੰਘ ਦੀ ਪਦਵੀ ਬਾਬਾ ਬੁੱਢਾ ਜੀ ਦੇ ਵਾਰਿਸ ਵਾਲੀ ਮਹਾਨ ਪਦਵੀ ਹੈ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸੰਤ ਬਾਬਾ ਸੁਖਬੀਰ ਸਿੰਘ ਜੀ ਖਾਲਸਾ ਸਰਪ੍ਰਸਤ ਗੁਰੂ ਨਾਨਕ ਸਿਮਰਨ ਕੇਂਦਰ ਨੇੜੇ ਗਰੀਨ ਸਿਟੀ,ਫਿਰੋਜਪੁਰ ਰੋਡ, ਲੁਧਿਆਣਾ ਵਿਖੇ ਨੇ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਹਰੇਕ ਸਿੱਖ ਦਾ ਸੀਸ ਝੁਕਦਾ ਹੈ ਅਤੇ ਹਰੇਕ ਸਿੱਖ ਦਾ ਇਹ ਫ਼ਰਜ਼ ਵੀ ਬਣਦਾ ਹੈ ਕਿ ਜੋ ਵੀ ਸ਼੍ਰੀ ਅਕਾਲ ਤਖਤ ਤੋਂ ਆਦੇਸ਼ ਜਾਰੀ ਹੁੰਦਾ ਹੈ ਸੋ ਹਰੇਕ ਸਿੱਖ ਆਦੇਸ਼ ਦੀ ਪਾਲਣਾ ਕਰਦਾ ਹੈ । ਸੰਤ ਬਾਬਾ ਸੁਖਬੀਰ ਸਿੰਘ ਖਾਲਸਾ ਜੀ, ਜਥੇਦਾਰ ਤਰਨਜੀਤ ਸਿੰਘ ਨਿਮਾਣਾ, ਬਾਬਾ ਬਲਵਿੰਦਰ ਸਿੰਘ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਬਣਾਏ ਗਏ ਕਾਨੂੰਨ ਮੁਤਾਬਕ ਗ੍ਰੰਥੀ ਸਿੰਘ ਕਸਟੋਡੀਅਨ ਤੋਂ ਬਾਹਰ ਕੱਢਿਆ ਜਾਵੇ, ਸਰਕਾਰ ਨੂੰ ਸਿੱਖਾਂ ਦੀਆਂ ਭਾਵਨਾਵਾਂ ਦਾ ਖਿਆਲ ਰੱਖਣਾ ਚਾਹੀਦਾ ਹੈ ਅਤੇ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਐਕਟ 2026 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਤੇ ਐਸ.ਜੀ.ਪੀ.ਸੀ. ਨਾਲ ਬੈਠ ਕੇ ਇਸ ਨੂੰ ਸੋਧ ਕਰਨਾ ਚਾਹੀਦਾ ਹੈ ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਰੈਮਂਪ ਸਕੀਮ ਅਧੀਨ ਉਦਯੋਗਿਕ ਐਕਸਪੋਜ਼ਰ ਵਿਜ਼ਿਟ ਦਾ ਹੋਇਆ ਆਯੋਜਨ
Next articleਅਰੋੜਾ ਮਹਾਂਸਭਾ ਕਪੂਰਥਲਾ ਵੱਲੋਂ ਸ੍ਰੀ ਅਰੂਟ ਮਹਾਰਾਜ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਰਮਣੀਕ ਚੌਂਕ ਵਿਖੇ ਆਯੋਜਿਤ