HOME ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਭਗਤਾ ਭਾਈ ਕਾ ਵੱਲੋਂ ਮਾਸਿਕ ਇਕੱਤਰਤਾ ਵਿੱਚ ਮਈ...

ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਭਗਤਾ ਭਾਈ ਕਾ ਵੱਲੋਂ ਮਾਸਿਕ ਇਕੱਤਰਤਾ ਵਿੱਚ ਮਈ ਦਿਵਸ ਦੇ ਸ਼ਿਕਾਗੋ ਮਜ਼ਦੂਰ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ

2

ਲੁਧਿਆਣਾ   (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.) ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਬਲਾਕ ਭਗਤਾ ਭਾਈ ਕਾ ਦੀ ਮਾਸਿਕ ਇਕੱਤਰਤਾ ਪੰਚਾਇਤ ਸੰਮਤੀ ਦਫ਼ਤਰ ਵਿੱਚ ਹੋਈ। ਆਰੰਭ ਵਿੱਚ ਮਈ ਦਿਵਸ ਦੇ ਸ਼ਿਕਾਗੋ ਮਜ਼ਦੂਰ ਸ਼ਹੀਦਾਂ ਨੂੰ ਅਤੇ ਪਿਛਲੇ ਦਿਨੀਂ ਵਿਛੁੜ ਚੁੱਕੀ ਆਤਮਾ ਮਾਸਟਰ ਜਲੌਰ ਸਿੰਘ ਕਲਿਆਣ ਮੱਲਕਾ ਨੂੰ ਦੋ ਮਿੰਟ ਦਾ ਮੋਨ ਧਾਰਨ ਕਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਉਪਰੰਤ ਬੋਲਾਰਿਆਂ ਵਿੱਚੋਂ — ਮਾਸਟਰ ਸੁਲੱਖਣ ਸਿੰਘ ਭਗਤਾ ਭਾਈ, ਸੋਢੀ ਬਲਵਿੰਦਰ ਸਿੰਘ ਸਿਹਤ ਵਿਭਾਗ, ਮਾਸਟਰ ਨਰਿੰਦਰ ਪਾਲ ਭਗਤਾ ਭਾਈ ਕਾ ਸਟੇਟ ਵਿਤ ਸਕੱਤਰ, ਭਾਈ ਕੌਰ ਸਿੰਘ ਕੋਠਾ ਗੁਰੂ ਪ੍ਰੈਸ ਸਕੱਤਰ, ਗੁਰਜੀਤ ਸਿੰਘ ਭਗਤਾ ਭਾਈ ਜਨਰਲ ਸਕੱਤਰ ਆਦਿਕ ਨੇ ਜਿੱਥੇ ਪਿਛਲੇ ਦਿਨੀਂ 29 ਅਪ੍ਰੈਲ ਨੂੰ ਜਲੰਧਰ ਦੇ ਦੇਸ਼ ਭਗਤ ਯਾਦਗਾਰ ਹਾਲ ਵਿੱਚ ਪੈਨਸ਼ਨਰ ਐਸੋਸ਼ੀਏਸ਼ਨ ਦੀ ਨਵੀਂ ਸਟੇਟ ਜਨਰਲ ਬਾਡੀ ਦੀ ਕਰਵਾਈ ਗਈ ਚੋਣ ਸੰਬੰਧੀ ਜਾਣਕਾਰੀ ਸਾਂਝੀ ਕੀਤੀ, ਉੱਥੇ ਨਾਲ ਹੀ ਸ਼ਿਕਾਗੋ ਮਜ਼ਦੂਰ ਸੰਘਰਸ਼ ਉੱਪਰ ਚਾਨਣਾ ਪਾਉਂਦਿਆਂ,ਪੈਨਸ਼ਨਰ ਸਮੱਸਿਆਵਾਂ ਦੀ ਗੱਲ ਕਰਦਿਆਂ 2.59 ਗੁਣਾਂਕ ਰਾਹੀਂ ਪੈਨਸ਼ਨ ਸ਼ੋਧ ਕਰਨ ਅਤੇ 18% ਡੀ.ਏ. ਦੀਆਂ ਕਿਸ਼ਤਾਂ ਸਮੇਤ ਬਣਦਾ ਬਕਾਇਆ/ਏਰੀਅਲ ਕੋਰਟ ਹੁਕਮਾਂ ਅਨੁਸਾਰ ਰਿਲੀਜ਼ ਕਰਨ ਲਈ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ। ਮਾਸਟਰ ਲਾਭ ਸਿੰਘ ਡੋਡ ਨੇ ਦੇਸ਼ ਦੇ ਚਾਲੰਤ ਹਾਲਾਤਾਂ/ਭਖ਼ਦੇ ਮਸਲਿਆਂ ਸੰਬੰਧੀ ਆਪਣੇ ਵੱਲੋਂ ਲਿਖੀ ਗਈ ਕਵਿਤਾ ਰਾਹੀਂ ਹਾਜ਼ਰੀ ਲਵਾਈ। ਐਸੋਸੀਏਸ਼ਨ ਪ੍ਰਧਾਨ ਮਾਸਟਰ ਆਤਮ ਤੇਜ ਸ਼ਰਮਾ ਨੇ ਅਪ੍ਰੈਲ ਮਹੀਨੇ ਦੀਆਂ ਪੈਨਸ਼ਨਾਂ ਲੇਟ ਹੋ ਜਾਣ ਦੀ ਵਜ੍ਹਾ ਖ਼ਜ਼ਾਨਾ ਵਿਭਾਗ ਅਤੇ ਬੈਂਕ ਹੈਡ ਦਫ਼ਤਰਾਂ ਵਿੱਚ ਪੈਦਾ ਹੋਏ ਮੱਤ – ਭੇਦ ਬਾਰੇ ਜਾਣਕਾਰੀ ਮੁਹੱਈਆ ਕਰਵਾਉਂਦਿਆਂ ਦੱਸਿਆ ਕਿ ਕੱਲ੍ਹ ਤੱਕ ਪੈਨਸ਼ਨ ਖਾਤਿਆਂ ਵਿੱਚ ਪੈ ਜਾਣ ਦੀ ਸੰਭਾਵਨਾ ਹੈ। ਉਨ੍ਹਾਂ ਸਟੇਟ ਜਨਰਲ ਬਾਡੀ ਦੀ ਚੋਣ ਸੰਬੰਧੀ ਬਣਾਏ ਗਏ ਕਾਇਦੇ – ਕਾਨੂੰਨ ਦੀ ਜਾਣਕਾਰੀ ਮੁਹੱਈਆ ਕਰਵਾਉਂਦਿਆਂ ਇਹ ਵੀ ਪ੍ਰਸੰਨਤਾ ਪ੍ਰਗਟ ਕੀਤੀ ਕਿ ਨਵੀਂ ਚੁਣੀ ਜਨਰਲ ਬਾਡੀ ਦੇ ਪ੍ਰਧਾਨ ਭਜਨ ਸਿੰਘ ਗਿੱਲ ਅਤੇ ਜਨਰਲ ਸਕੱਤਰ ਸੁਰਿੰਦਰ ਰਾਮ ਕੁੱਸਾ ਨੇ ਮੌਕੇ ‘ਤੇ ਹੀ ਹਾਜ਼ਰ ਹਾਊਸ ਦੀ ਸਹਿਮਤੀ ਲੈਂਦਿਆ ਬਲਾਕ ਭਗਤਾ ਭਾਈ ਦੀਆਂ ਸਰਗਰਮੀਆਂ ਨੂੰ ਦੇਖਦੇ ਹੋਏ ਇਸ ਦੇ ਸਰਗਰਮ/ਕਾਨੂੰਨੀ ਮਾਹਿਰ ਪੈਨਸ਼ਨਰ ਸਾਥੀ ਮਾਸਟਰ ਨਰਿੰਦਰ ਪਾਲ ਭਗਤਾ ਭਾਈ ਨੂੰ ਸਟੇਟ ਵਿੱਤ ਸਕੱਤਰ ਦੇ ਅਹੁਦੇ ਨਾਲ ਨਿਵਾਜ਼ ਕੇ, ਸਟੇਟ ਜੱਥੇਬੰਦੀ ਵਿੱਚ ਯੋਗ ਸਥਾਨ ਦੇ ਕੇ ਬਲਾਕ ਭਗਤਾ ਭਾਈ ਕਾ (ਜ਼ਿਲ੍ਹਾ ਬਠਿੰਡਾ) ਦੀ ਪੈਨਸ਼ਨਰ ਐਸੋਸ਼ੀਏਸ਼ਨ ਨੂੰ ਮਾਣ ਬਖਸ਼ਿਆ ਹੈ ਜਿਸ ਕਰਕੇ ਉਨ੍ਹਾਂ ਸੂਬਾ ਜਨਰਲ ਬਾਡੀ ਦਾ ਜਿੱਥੇ ਧੰਨਵਾਦ ਕੀਤਾ ਉੱਥੇ ਪੈਨਸ਼ਨਰ ਸਾਥੀਆਂ ਨੂੰ ਵੀ ਪਹਿਲਾਂ ਦੀ ਤਰ੍ਹਾਂ ਵਧ – ਚੜ੍ਹ ਕੇ ਸਟੇਟ ਬਾਡੀ ਦੇ ਮਿਥੇ ਪ੍ਰੋਗਰਾਮਾਂ ਅਤੇ ਸੱਦੇ ਨੂੰ ਧਿਆਨ ਵਿੱਚ ਰੱਖਦੇ ਹੋਏ ਭਵਿੱਖ ਵਿੱਚ ਹਰ ਤਰ੍ਹਾਂ ਨਾਲ ਸਹਿਯੋਗ ਦੇਣ ਲਈ ਪ੍ਰੇਰਿਤ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਮਾਸਟਰ ਸੁਲੱਖਣ ਸਿੰਘ ਭਗਤਾ ਭਾਈ ਵੱਲੋਂ ਯੋਗਤਾ ਨਾਲ ਨਿਭਾਈ ਗਈ। ਇਸ ਸਮੇਂ ਹੋਰਨਾਂ ਤੋਂ ਇਲਾਵਾ ਮਾਸਟਰ ਅਮਰਜੀਤ ਸਿੰਘ ਭਗਤਾ ਭਾਈ ਵਿੱਤ ਸਕੱਤਰ, ਮਾਸਟਰ ਗੁਰਦੀਪ ਸਿੰਘ, ਦਰਸ਼ਨ ਸਿੰਘ ਪਟਵਾਰੀ, ਮਾਸਟਰ ਸੁਰਜੀਤ ਸਿੰਘ, ਸੁਰਜਨ ਸਿੰਘ, ਹਾਕਮ ਸਿੰਘ ਕੋਆਪਰੇਟਿਵ ਵਿਭਾਗ, ਮਾਸਟਰ ਰਣਜੋਧ ਸਿੰਘ, ਰੇਸ਼ਮ ਸਿੰਘ, ਬੀਬੀ ਸੱਤਪਾਲ ਕੌਰ (ਸਾਰੇ ਭਗਤਾ ਭਾਈ), ਮਾਸਟਰ ਕਰਨੈਲ ਸਿੰਘ, ਮਾਸਟਰ ਜੋਰਾ ਸਿੰਘ, ਗੁਰਦੀਪ ਸਿੰਘ (ਸਾਰੇ ਬੁਰਜ ਥਰੋੜ), ਮਾਸਟਰ ਸਵਰਨ ਸਿੰਘ, ਗੁਰਦੀਪ ਸਿੰਘ ਏ.ਐਸ.ਆਈ.(ਦੋਵੇਂ ਕੇਸਰ ਸਿੰਘ ਵਾਲਾ), ਮਾਸਟਰ ਬਾਵਾ ਸਿੰਘ ਕੋਠਾ ਗੁਰੂ, ਹਰਮੇਲ ਸਿੰਘ, ਜਗਸੀਰ ਸਿੰਘ, ਰਛਪਾਲ ਸਿੰਘ ਗੁਰੂਸਰ ਅਤੇ ਮਾਸਟਰ ਦਰਬਾਰਾ ਸਿੰਘ ਮਲੂਕਾ ਆਦਿਕ ਪੈਨਸ਼ਨਰ ਸਖ਼ਸ਼ੀਅਤਾਂ ਹਾਜ਼ਰ ਸਨ। ਅਖੀਰ ਚਾਹ-ਪਾਣੀ ਦੀ ਪਾਰਟੀ ਦ੍ਵਾਰਾ ਮਾਸਿਕ ਇਕੱਤਰਤਾ ਸੰਪੰਨ ਕੀਤੀ ਗਈ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਨੌਜਵਾਨਾਂ ਦੀ ਪਹਿਲੀ ਪਸੰਦ ਬਣਿਆ ਸ਼੍ਰੋਮਣੀ ਅਕਾਲੀ ਦਲ : ਅਮਿਤ ਗੋਸਾਈਂ
Next articleਕਿਸਾਨੀ ਮੰਗਾਂ ਨੂੰ ਲੈ ਕੇ ਲਾਡੋਵਾਲ ਟੋਲ ਪਲਾਜ਼ਾ ਜੱਥੇ: ਨਿਮਾਣਾ ਦੀ ਅਗਵਾਈ ਹੇਠ 3 ਘੰਟੇ ਫ਼ਰੀ ਰੱਖਿਆ ਗਿਆ