ਨਕੋਦਰ (ਸਮਾਜ ਵੀਕਲੀ) ( ਪੱਤਰ ਪ੍ਰੇਰਕ) -ਕਿਸਾਨੀ ਮੁਸ਼ਕਲਾਂ ਦੇ ਹੱਲ ਲਈ ਸੰਯੁਕਤ ਕਿਸਾਨ ਮੋਰਚੇ ਵੱਲੋਂ 5 ਮਾਰਚ ਨੂੰ ਚੰਡੀਗੜ੍ਹ ਵਿੱਚ ਲੱਗਾਏ ਜਾਣ ਵਾਲੇ ਪੱਕੇ ਮੋਰਚੇ ਦੇ ਸੰਬੰਧ ਵਿੱਚ 3 ਮਾਰਚ ਨੂੰ ਆਪ ਹੀ ਮੋਰਚੇ ਦੇ ਆਗੂਆਂ ਦੀ ਮੀਟਿੰਗ ਸੱਦ ਕੇ ਮੁੱਖ ਮੰਤਰੀ ਵੱਲੋਂ ਆਗੂਆਂ ਨਾਲ ਮਾੜਾ ਵਿਵਹਾਰ ਕਰਨ ਮੀਟਿੰਗ ਵਿੱਚੇ ਛੱਡ ਕੇ ਜਾਣ ਤੇ 5 ਮਾਰਚ ਚੰਡੀਗੜ੍ਹ ਲੱਗਣ ਵਾਲੇ ਪੱਕੇ ਮੋਰਚੇ ਨੂੰ ਫੇਲ ਕਰਨ ਲਈ ਪੰਜਾਬ ਸਰਕਾਰ ਦੇ ਇਸ਼ਾਰੇ ਤੇ ਸੂਬਾ ਪੁਲਿਸ ਵੱਲੋਂ, ਕਿਸਾਨ ਆਗੂਆਂ ਦੀ ਕੀਤੀ ਗਈ ਫੜੋ ਫੜਾਈ ਦੇ ਵਿਰੋਧ ਵਿੱਚ ਅੱਜ 10 ਮਾਰਚ ਨੂੰ ਪੂਰੇ ਪੰਜਾਬ ਦੇ ਮੰਤਰੀਆਂ, ਵਿਧਾਇਕਾਂ ਦੇ ਘਰਾਂ ਮੂਹਰੇ ਦਿੱਤੇ ਜਾਣ ਵਾਲੇ ਧਰਨਿਆਂ ਦੀ ਕੜੀ ਵਜੋਂ ਅੱਜ ਹਲਕਾ ਵਿਧਾਇਕ ਨਕੋਦਰ ਬੀਬੀ ਇੰਦਰਜੀਤ ਕੌਰ ਮਾਨ ਦੇ ਘਰ ਮੂਹਰੇ 11ਤੋ 3 ਵਜੇ ਤੱਕ ਧਰਨਾ ਦਿੱਤਾ ਗਿਆ ਇਸ ਮੌਕੇ ਵੱਖ ਵੱਖ ਪਿੰਡਾਂ ਤੋਂ ਆਏ ਕਿਸਾਨਾਂ ਮਜਦੂਰਾਂ ਤੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਆਲ ਇੰਡੀਆ ਕਿਸਾਨ ਸਭਾ 1936 ਦੇ ਸੂਬਾਈ ਆਗੂ ਸੰਦੀਪ ਅਰੋੜਾ,ਮਨਦੀਪ ਸਿੱਧੂ,ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਆਗੂ ਸੰਤੋਖ ਸੰਧੂ,ਰਜਿੰਦਰ ਮੰਡ, ਜਮਹੂਰੀ ਕਿਸਾਨ ਸਭਾ ਦੇ ਸੂਬਾਈ ਆਗੂ ਮਨੋਹਰ ਸਿੰਘ ਗਿੱਲ,ਜਸਵਿੰਦਰ ਸਿੰਘ ਢੇਸੀ,ਭਾਰਤੀ ਕਿਸਾਨ ਯੂਨੀਅਨ ਉਗਰਾਹਾ ਦੇ ਸੂਬਾਈ ਆਗੂ ਮੋਹਨ ਸਿੰਘ ਬੱਲ,ਨਿਰਮਲ ਸਿੰਘ ਜਹਾਂਗੀਰ,ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਲਖਵੀਰ ਸਿੰਘ ਗੋਬਿੰਦਪੁਰ,ਗੁਰਦੀਪ ਸਿੰਘ,ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜਿਲਾ ਪ੍ਧਾਨ ਅਮਰੀਕ ਸਿੰਘ ਭਾਰ ਸਿੰਘ ਪੁਰ, ਬਾਬਾ ਪਲਵਿੰਦਰ ਸਿੰਘ ਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਬਲਾਕ ਪ੍ਰਧਾਨ ਜਰਨੈਲ ਸਿੰਘ ਆਦਿ ਨੇ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਕਿਸਾਨਾਂ ਨਾਲ ਮਾੜਾ ਵਿਵਹਾਰ ਕਰਕੇ ਹਿਟਲਰ ਸ਼ਾਹੀ ਦਾ ਸਬੂਤ ਦੇ ਰਿਹਾ ਹੈ। ਜਿਸਨੂੰ ਪੰਜਾਬ ਦੇ ਲੋਕ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਨਗੇ।ਇਸ ਲਈ ਸਰਕਾਰ ਨੂੰ ਹੈਂਕੜ ਬਾਜ ਰਵੱਈਆ ਤਿਆਗ ਕੇ ਸੰਯੁਕਤ ਕਿਸਾਨ ਮੋਰਚੇ ਦੀਆਂ ਮੰਗਾ ਨੂੰ ਪਰਵਾਨ ਕਰਨਾ ਚਾਹੀਦਾ ਹੈ। ਆਗੂਆਂ ਨੇ 15 ਮਾਰਚ ਨੂੰ ਕਿਸਾਨ ਭਵਨ ਚੰਡੀਗੜ੍ਹ ਵਿੱਚ ਹੋ ਰਹੀ ਮੀਟਿੰਗ ਵਿੱਚੋਂ ਆਉਣ ਵਾਲੇ ਫੈਸਲੇ ਦੀ ਉਡੀਕ ਕਰਨ ਤੇ ਅਤੇ ਹੇਠਲੇ ਪੱਧਰ ਤੱਕ ਲਾਗੂ ਕਰਨ ਲਈ ਤਿਆਰ ਬਰ ਤਿਆਰ ਰਹਿਣਾ ਚਾਹੀਦਾ ਹੈ। ਇਸ ਮੌਕੇ ਰਜਿੰਦਰ ਸਿੰਘ ਮੰਡ, ਸਤਨਾਮ ਸਿੰਘ ਬਿੱਲੇ, ਮੇਜਰ ਸਿੰਘ ਖੁਰਲਾਪੁਰ, ਨਰਿੰਦਰ ਸਿੰਘ ਬਾਜਵਾ, ਸਰਦੂਲ ਸਿੰਘ, ਗੁਰਚਰਨ ਸਿੰਘ, ਅਤੇ ਮਜਦੂਰ ਆਗੂ ਪਰਮਜੀਤ ਰੰਧਾਵਾ, ਸਤਪਾਲ ਸਹੋਤਾ, ਚਰਨਜੀਤ ਸਿੰਘ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj