ਪੰਜਾਬ ਸਰਕਾਰ ਦੀ ਵੱਡੀ ਕਾਰਵਾਈ ਬੀ ਡੀ ਪੀ ਓ ਸੁਲਤਾਨਪੁਰ ਲੋਧੀ ਅਵਤਾਰ ਸਿੰਘ ਤੋਂ ਚਾਰਜ ਲਿਆ ਵਾਪਸ

ਸੁਲਤਾਨਪੁਰ ਲੋਧੀ ਦੀ ਨਵੀਂ ਬੀ ਡੀ ਪੀ ਓ ਮਨਜੀਤ ਕੌਰ ਦੀ ਤਸਵੀਰ
ਪ੍ਰਬੰਧਕੀ ਸਕੱਤਰ , ਪੇਂਡੂ ਵਿਕਾਸ ਵਿਭਾਗ ਨੇ ਜਾਰੀ ਕੀਤੇ ਹੁਕਮ ਬੀ ਡੀ ਪੀ ਓ ਢਿਲਵਾਂ ਮਨਜੀਤ ਕੌਰ ਨੂੰ ਦਿੱਤਾ ਵਾਧੂ ਚਾਰਜ 
ਕਪੂਰਥਲਾ/ਸੁਲਤਾਨਪੁਰ ਲੋਧੀ ,(ਸਮਾਜ ਵੀਕਲੀ)  (ਕੌੜਾ)– ਪੰਜਾਬ ਸਰਕਾਰ ਵੱਲੋਂ ਬੀ ਡੀ ਪੀ ਓ ਸੁਲਤਾਨਪੁਰ ਲੋਧੀ ਅਵਤਾਰ ਸਿੰਘ ਤੋਂ ਬੀ ਡੀ ਪੀ ਓ ਦਾ ਚਾਰਜ ਵਾਪਸ ਲੈ ਲਿਆ ਗਿਆ ਹੈ।  ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਪ੍ਰਬੰਧਕੀ ਸਕੱਤਰ ਸ੍ਰੀ ਅਜੀਤ ਬਾਲਾਜੀ ਜੋਸ਼ੀ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਬੀ ਡੀ ਪੀ ਓ ਅਵਤਾਰ ਤੋਂ ਚਾਰਜ ਵਾਪਸ ਲੈ ਕੇ ਬੀ ਡੀ ਪੀ ਓ ਢਿਲਵਾਂ ਮਨਜੀਤ ਕੌਰ ਨੂੰ ਸੁਲਤਾਨਪੁਰ ਲੋਧੀ ਦਾ ਚਾਰਜ ਦਿੱਤਾ ਗਿਆ ਹੈ । ਅਵਤਾਰ ਸਿੰਘ ਜੋ ਕਿ ਸੀਨੀਅਰ ਸਹਾਇਕ (ਲੇਖਾ ) ਹਨ , ਨੂੰ ਤੁਰੰਤ ਪ੍ਰਭਾਵ ਨਾਲ ਮੁੱਖ ਦਫਤਰ ਵਿਖੇ ਹਾਜ਼ਰ ਹੋਣ ਦੇ ਹੁਕਮ ਦਿੱਤੇ ਗਏ ਹਨ । ਦੱਸਣਯੋਗ ਹੈ ਕਿ ਸੁਲਤਾਨਪੁਰ ਲੋਧੀ ਤੋਂ ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਵੱਲੋਂ ਪ੍ਰੈੱਸ ਕਾਨਫਰੰਸ ਕਰਕੇ ਅਵਤਾਰ ਸਿੰਘ ਉੱਪਰ ਰਿਸ਼ਵਤਖੋਰੀ ਦੇ ਕਥਿਤ ਇਲਜ਼ਾਮ ਲਗਾਏ ਗਏ ਸਨ । ਇਸ ਤੋਂ ਇਲਾਵਾ ਹਲਕੇ ਦੇ ਅਨੇਕਾਂ ਸਰਪੰਚਾਂ ਵੱਲੋਂ ਵੀ ਅਵਤਾਰ ਸਿੰਘ ਉੱਪਰ ਕਥਿਤ ਭ੍ਰਿਸ਼ਟਾਚਾਰ ਦੇ ਦੋਸ਼ ਲਾਉਣ ਦੇ ਨਾਲ – ਨਾਲ ਉੱਚ ਅਧਿਕਾਰੀਆਂ ਨੂੰ ਸ਼ਿਕਾਇਤਾਂ ਦਿੱਤੀਆਂ ਗਈਆਂ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਬਾਬਾ ਸਾਹਿਬ ਅੰਬੇਡਕਰ ਜ ਦੇ ਬੁੱਤ ਨਾਲ ਕੀਤੀ ਗਈ ਛੇੜਛਾੜ ਦੀ ਡਾ ਅੰਬੇਡਕਰ ਸੋਸਾਇਟੀ ਆਰ ਸੀ ਐੱਫ ਵੱਲੋਂ ਨਿੰਦਾ
Next articleਚੀਨ ‘ਤੇ 34% ਟੈਕਸ, ਪਾਕਿਸਤਾਨ-ਬੰਗਲਾਦੇਸ਼ ਨੂੰ ਵੀ ਵੱਡਾ ਝਟਕਾ; ਇਹ ਦੇਸ਼ ਟਰੰਪ ਦੀ ਨੀਤੀ ਤੋਂ ਭਾਰਤ ਨਾਲੋਂ ਜ਼ਿਆਦਾ ਪ੍ਰਭਾਵਿਤ ਹੋਣਗੇ