ਲੁਧਿਆਣਾ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਸਮੁੱਚੇ ਪੰਜਾਬ ਵਿੱਚ ਪੰਚਾਇਤੀ ਚੋਣਾਂ ਦਾ ਬਿਗਲ ਵੱਜ ਚੁੱਕਿਆ ਹੈ ਸਰਕਾਰੀ ਹਦਾਇਤਾਂ ਅਨੁਸਾਰ ਕਾਗਜ਼ ਭਰੇ ਜਾ ਚੁੱਕੇ ਹਨ ਜਲਦੀ ਹੀ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਐਲਾਨ ਦਿੱਤੇ ਜਾਣਗੇ ਤੇ ਉਸ ਤੋਂ ਬਾਅਦ ਪੰਚਾਇਤੀ ਚੋਣ ਪ੍ਰਕਿਰਿਆ ਦਾ ਅਖਾੜਾ ਹੋਰ ਮਗੇਗਾ ਪਰ ਇਸ ਵਾਰ ਪੰਜਾਬ ਸਰਕਾਰ ਨੇ ਸਰਕਾਰੀ ਅਧਿਕਾਰੀਆਂ ਨੂੰ ਇਹ ਹੁਕਮ ਕੀਤਾ ਹੋਇਆ ਸੀ ਕਿ ਕਿਸੇ ਵੀ ਵਿਰੋਧੀ ਪਾਰਟੀ ਦੇ ਆਗੂਆਂ ਦੀ ਵੋਟ ਨਹੀਂ ਪੈਣੀ ਚਾਹੀਦੀ ਇਸ ਲਈ ਸਮੁੱਚੇ ਪੰਜਾਬ ਵਿੱਚ ਚੁਣ ਚੁਣ ਕੇ ਅਕਾਲੀ ਦਲ ਕਾਂਗਰਸ ਤੋਂ ਇਲਾਵਾ ਹੋਰ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਦੀਆਂ ਵੋਟਾਂ ਕੱਟੀਆਂ ਗਈਆਂ ਹਨ ਜੋ ਕਿ ਇੱਕ ਵੱਡੀ ਸਾਜਿਸ਼ ਹੈ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਐਸ ਸੀ ਵਿੰਗ ਦੇ ਸੀਨੀਅਰ ਆਗੂ ਇੰਜਨੀਅਰ ਬਲਵਿੰਦਰ ਲਾਲਕਾ ਪਾਂਘਲੀਆ ਨੇ ਦੁੱਖ ਭਰੇ ਲਹਿਜੇ ਵਿੱਚ ਕਿਹਾ ਕਿ ਪੰਜਾਬ ਵਿੱਚ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੁਆਰਾ ਚਲਾਈਆਂ ਜਾ ਰਹੀਆਂ ਸਰਕਾਰਾਂ ਆਪਣੀ ਵਿਰੋਧੀ ਧਿਰ ਦਾ ਖਾਸ ਖਿਆਲ ਰੱਖਦੀਆਂ ਸਨ ਕਿਉਂਕਿ ਵਿਰੋਧੀ ਧਿਰ ਨੇ ਹੀ ਪੰਜਾਬ ਦੇ ਮਸਲੇ ਉਠਾਉਣੇ ਹੁੰਦੇ ਹਨ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਤਾਂ ਵਿਰੋਧੀ ਪਾਰਟੀਆਂ ਦੇ ਆਗੂਆਂ ਦੀਆਂ ਪਿੰਡਾਂ ਦੀਆਂ ਵੋਟਰ ਲਿਸਟਾਂ ਵਿੱਚੋਂ ਵੋਟਾਂ ਹੀ ਕੱਟੀਆਂ ਜਾ ਰਹੀਆਂ ਹਨ।
ਬਲਵਿੰਦਰ ਲਾਲਕਾ ਨੇ ਆਪਣੇ ਪਿੰਡ ਪਾਂਘਲੀਆਂ ਦੀ ਵੋਟਰ ਲਿਸਟ ਦਿਖਾਉਂਦਿਆਂ ਕਿਹਾ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਮੈਂ ਇਸੇ ਪਿੰਡ ਦਾ ਜੰਮਪਲ ਹਾਂ ਤੇ ਇਸੇ ਪਿੰਡ ਦਾ ਵਸਨੀਕ ਹਾਂ ਅਤੇ ਸਾਡਾ ਪਰਿਵਾਰ ਸਰਪੰਚੀ ਵੀ ਕਰ ਚੁੱਕਾ ਹੈ ਤੇ ਮੈਂ ਜ਼ਿਲਾ ਪ੍ਰੀਸ਼ਦ ਤੇ ਅਕਾਲੀ ਦਲ ਵੱਲੋਂ ਹੋਰ ਚੋਣਾਂ ਵਿੱਚ ਭਾਗ ਲੈਂਦਾ ਹਾਂ ਪਰ ਇਸ ਵਾਰ ਮੇਰੀ ਖੁਦ ਦੀ ਆਪਣੀ ਹੀ ਵੋਟ ਕੱਟ ਦਿੱਤੀ ਗਈ ਹੈ ਸੀਰੀਅਲ ਨੰਬਰ 795 ਦੀ ਵੋਟਰ ਸੂਚੀ ਦੀ ਗੱਲ ਕਰਦਿਆਂ ਉਹਨਾਂ ਦੱਸਿਆ ਬਲਵਿੰਦਰ ਸਿੰਘ ਨੀਲਮਰਾਣੀ ਬਲਵਿੰਦਰ ਸਿੰਘ ਅਮਨਦੀਪ ਲਾਲਕਾ ਬਲਵਿੰਦਰ ਸਿੰਘ ਰਮਨਦੀਪ ਕੌਰ ਸਪੁੱਤਰੀ ਬਲਵਿੰਦਰ ਸਿੰਘ ਸਵਰਨ ਦਾਸ ਹਰਪਾਲ ਦਾਸ ਸ਼ਾਨੋ ਦੇਵੀ ਸਵਰਨਾ ਰਾਮ ਅਮਨਦੀਪ ਕੌਰ ਚਰਨਜੀਤ ਸਿੰਘ ਇਹ ਪ੍ਰਮੁੱਖ ਕੋਟਾਂ ਬਲਵਿੰਦਰ ਲਾਲਕਾ ਦੇ ਆਪਣੇ ਆਂਢ ਗੁਆਂਢ ਦੀਆਂ ਹੀ ਨਹੀਂ ਇਸ ਵਿੱਚ ਉਹਨਾਂ ਦੀਆਂ ਪਰਿਵਾਰਕ ਵੋਟਾਂ ਵੀ ਹਨ ਜੋ ਇਹ ਵੋਟਾਂ ਪਾਉਂਦੇ ਆ ਰਹੇ ਹਨ ਪਰ ਅੱਜ ਹੈਰਾਨੀ ਹੋਈ ਕਿ ਇੰਜੀਨੀਅਰ ਲਾਲਕਾ ਜੋ ਕਿ ਸ਼ਰਨਜੀਤ ਸਿੰਘ ਢਿੱਲੋਂ ਦੇ ਨਾਲ ਅਕਾਲੀ ਦਲ ਵਿੱਚ ਸੇਵਾਵਾਂ ਨਿਭਾ ਰਹੇ ਹਨ ਉਹਨਾਂ ਦੀ ਖੁਦ ਦੀ ਵੋਟ ਕੱਟੀ ਗਈ ਤੇ ਇਹ ਪਰੇਸ਼ਾਨੀ ਦਾ ਆਲਮ ਇੰਜੀਨੀਅਰ ਲਾਲਕਾਂ ਨੇ ਆਪਣੇ ਘਰ ਵਿੱਚ ਪੱਤਰਕਾਰਾਂ ਨਾਲ ਸਾਂਝਾ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਖਾਸ ਕਰ ਬਾਜ਼ੀਗਰ ਭਾਈ ਚਾਰੇ ਦੀਆਂ ਵੋਟਾਂ ਕੱਟੇ ਜਾਣ ਕਾਰਨ ਸਮੁੱਚੇ ਪਿੰਡ ਵਿੱਚ ਹੀ ਗੁੱਸਾ ਦੇਖਣ ਨੂੰ ਮਿਲਿਆ ਲੋਕ ਵੀ ਵੱਡੀ ਗਿਣਤੀ ਵਿੱਚ ਸ਼ਾਮਿਲ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly