ਨਵੀਂ ਦਿੱਲੀ (ਸਮਾਜ ਵੀਕਲੀ): ਕਾਂਗਰਸ ਦੇ ਸੀਨੀਅਰ ਆਗੂ ਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੀ ਸਟਾਰ ਪ੍ਰਚਾਰਕਾਂ ਦੀ ਸੂਚੀ ’ਚ ਆਪਣਾ ਨਾਂ ਨਾ ਹੋਣ ’ਤੇ ਪਾਰਟੀ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦਾ ਨਾਂ ਸੂਚੀ ’ਚ ਹੁੰਦਾ ਤਾਂ ਉਨ੍ਹਾਂ ਨੂੰ ਹੈਰਾਨੀ ਹੋਣੀ ਸੀ। ਸ੍ਰੀ ਤਿਵਾੜੀ ਨੇ ਟਵੀਟ ਕੀਤਾ, ‘ਮੈਨੂੰ ਹੈਰਾਨੀ ਹੁੰਦੀ ਜੇਕਰ ਵਿੱਚ ਮੇਰਾ ਨਾਮ ਹੁੰਦਾ। ਹੁਣ ਦੇ ਕਾਰਨ ਵੀ ਕਿਸੇ ਤੋਂ ਲੁਕੇ ਨਹੀਂ ਹਨ।’ ਉਨ੍ਹਾਂ ਨੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੇ ਬੇਟੇ ਅਤੇ ਤ੍ਰਿਣਮੂਲ ਕਾਂਗਰਸ ਨੇਤਾ ਅਭਿਜੀਤ ਮੁਖਰਜੀ ਦੇ ਟਵੀਟ ਨੂੰ ਵੀ ਰੀਟਵੀਟ ਕੀਤਾ, ਜਿਸ ਵਿਚ ਅਭਿਜੀਤ ਮੁਖਰਜੀ ਨੇ ਕਿਹਾ ਕਿ ਸਟਾਰ ਪ੍ਰਚਾਰਕਾਂ ਦੀ ਸੂਚੀ ਵਿਚ ਤਿਵਾੜੀ ਦਾ ਨਾਂ ਸ਼ਾਮਲ ਨਾ ਹੋਣਾ ਕਾਂਗਰਸ ਲਈ ਦੁਖਦਾਈ ਸਥਿਤੀ ਹੈ। ਤਿਵਾੜੀ, ਜੋ ਪੰਜਾਬ ਦੇ ਰਹਿਣ ਵਾਲੇ ਹਨ ਅਤੇ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਸਾਬਕਾ ਨੇਤਾ ਗੁਲਾਮ ਨਬੀ ਆਜ਼ਾਦ ਨੂੰ ਇਸ ਸੂਚੀ ਵਿੱਚ ਜਗ੍ਹਾ ਨਹੀਂ ਮਿਲੀ ਹੈ। ਆਜ਼ਾਦ ਅਤੇ ਤਿਵਾੜੀ ਕਾਂਗਰਸ ਦੇ ‘ਜੀ 23’ ਸਮੂਹ ਦੇ ਆਗੂ ਹਨ, ਜਿਨ੍ਹਾਂ ਨੇ ਅਗਸਤ 2020 ਵਿੱਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਪੱਤਰ ਲਿਖ ਕੇ ਪਾਰਟੀ ਦੇ ਸੰਗਠਨ ਵਿੱਚ ਬੁਨਿਆਦੀ ਤਬਦੀਲੀ ਅਤੇ ਸਰਗਰਮ ਪ੍ਰਧਾਨ ਦੀ ਮੰਗ ਕੀਤੀ ਸੀ। ਹਾਲਾਂਕਿ ਇਸ ਗਰੁੱਪ ਦੇ ਇੱਕ ਹੋਰ ਸੀਨੀਅਰ ਆਗੂ ਆਨੰਦ ਸ਼ਰਮਾ ਨੂੰ ਪੰਜਾਬ ਚੋਣਾਂ ਨਾਲ ਸਬੰਧਤ ਸਟਾਰ ਪ੍ਰਚਾਰਕਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly