HOME ਪੰਜਾਬ ਬੁੱਧਿਸਟ ਸੁਸਾਇਟੀ (ਰਜਿ) ਪੰਜਾਬ ਦੀ ਅਹਿਮ ਮੀਟਿੰਗ ਹੋਈ *ਤਕਸ਼ਿਲਾ ਬੁੱਧ ਵਿਹਾਰ...

ਪੰਜਾਬ ਬੁੱਧਿਸਟ ਸੁਸਾਇਟੀ (ਰਜਿ) ਪੰਜਾਬ ਦੀ ਅਹਿਮ ਮੀਟਿੰਗ ਹੋਈ *ਤਕਸ਼ਿਲਾ ਬੁੱਧ ਵਿਹਾਰ ‘ਚ ਡਾ. ਅੰਬੇਡਕਰ ਜੈਅੰਤੀ 14 ਅਪ੍ਰੈਲ ਨੂੰ ਮਨਾਈ ਜਾਵੇਗੀ

4

 ਜਲੰਧਰ,   (ਸਮਾਜ ਵੀਕਲੀ)   (ਪਰਮਜੀਤ ਜੱਸਲ)-ਪੰਜਾਬ ਬੁੱਧਿਸਟ ਸੋਸਾਇਟੀ (ਰਜਿ) ਪੰਜਾਬ ਦੇ ਪ੍ਰਧਾਨ ਐਡਵੋਕੇਟ ਹਰਭਜਨ ਸਾਂਪਲਾ ਦੀ ਅਗਵਾਈ ਵਿੱਚ ਇੱਕ ਵਿਸ਼ੇਸ਼ ਮੀਟਿੰਗ ਤਕਸ਼ਿਲਾ ਮਹਾਂ ਬੁੱਧ ਵਿਹਾਰ ਲੁਧਿਆਣਾ ਵਿਖੇ ਹੋਈ। ਇਸ ਮੌਕੇ ਅਹਿਮ ਮੁੱਦਿਆਂ ‘ਤੇ ਵਿਚਾਰ ਵਿਟਾਂਦਰਾ ਕੀਤਾ ਗਿਆ। ਜਿਸ ‘ਚ ਸਰਬਸੰਮਤੀ ਨਾਲ ਮਤੇ ਪਾਸ ਕੀਤੇ ਗਏ। ਜਿਨਾਂ ਵਿੱਚ ਬੌਧ ਗਯਾ ਮੁਕਤੀ ਅੰਦੋਲਨ ਦੇ 400 ਦਿਨ ਪੂਰੇ ਹੋਣ ‘ਤੇ ਸੁਸਾਇਟੀ ਵੱਲੋਂ ਭਿਖਸ਼ੂ ਸੰਘ, ਆਕਾਸ਼ ਲਾਮਾ ਅਤੇ ਅੰਦੋਲਨਕਾਰੀਆਂ ਦਾ ਧੰਨਵਾਦ ਕੀਤਾ ਗਿਆ ਅਤੇ ਸਫਲਤਾ ਪੂਰਵਕ ਅੰਦੋਲਨ ਚਾਲੂ ਰੱਖਣ ਦੀ ਵਧਾਈ ਵੀ ਦਿੱਤੀ ਗਈ। ਬੋਧੀ ਆਗੂਆਂ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਬੁੱਧ ਪੂਰਨਿਮਾ ਦੀ ਗਜ਼ਟਿਡ ਛੁੱਟੀ ਦੀ ਮੰਗ, ਘੱਟ ਗਿਣਤੀ ਕਮਿਸ਼ਨ ਪੰਜਾਬ ‘ਚ ਬੋਧੀਆਂ ਨੂੰ ਨੁਮਾਇੰਦਗੀ ਦੇਣ ਬਾਰੇ ਅਤੇ 14 ਅਪ੍ਰੈਲ 26 ਨੂੰ ਬਾਬਾ ਸਾਹਿਬ ਡਾ. ਅੰਬੇਡਕਰ ਜੀ ਦਾ 135 ਵਾਂ ਆਗਮਨ ਦਿਵਸ ਤਕਸ਼ਿਲਾ ਮਹਾਂ ਬੁੱਧ ਵਿਹਾਰ ਵਿਖੇ ਮਨਾਉਣ ਦਾ ਫੈਸਲਾ ਕੀਤਾ। ਮੀਟਿੰਗ ‘ਚ ਰਾਮਦਾਸ ਗੁਰੂ , ਰਾਮ ਨਰਾਇਣ ਬੌਧ, ਸੁਰਿੰਦਰ ਸਿੰਘ, ਵਿਜੇ ਕੁਮਾਰ ਮੌਰੀਆ, ਮੇਹਰ ਚੰਦ,ਹੰਸ ਰਾਜ ਸਮਰਾ, ਸਤੀਸ਼ ਕੁਮਾਰ,ਪਰਗਣ ਬਿਲਗਾ, ਗੁਰੂ ਪ੍ਰਸਾਦ ਆਦਿ ਸ਼ਾਮਿਲ ਸਨ। ਭਿਖਸ਼ੂ ਪ੍ਰਗਿਆ ਬੋਧੀ ਨੇ ਸਭ ਨੂੰ ਅਸ਼ੀਰਵਾਦ ਦਿੱਤਾ ਅਤੇ ਕਿਹਾ ਕਿ ਸਾਨੂੰ ਤਥਾਗਤ ਬੁੱਧ, ਬਾਬਾ ਸਾਹਿਬ ਡਾ. ਅੰਬੇਡਕਰ ਜੀ ਦੇ ਉਪਦੇਸ਼ਾਂ ਅਤੇ ਵਿਚਾਰਧਾਰਾ ‘ਤੇ ਚੱਲਣਾ ਚਾਹੀਦਾ ਹੈ। ਅੰਤ ਵਿੱਚ ਐਡਵੋਕੇਟ ਹਰਭਜਨ ਸਾਂਪਲਾ ਨੇ ਧੰਨਵਾਦ ਕਰਦਿਆਂ ਕਿਹਾ ਕਿ ਬੌਧ ਗਯਾ ਮੁਕਤੀ ਅੰਦੋਲਨ ‘ਚ ਸਾਨੂੰ ਵੱਧ ਤੋਂ ਵੱਧ ਯੋਗਦਾਨ ਪਾਉਣਾ ਚਾਹੀਦਾ ਹੈ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਨਿਊਯਾਰਕ ਦੇ ਲਾਗਾਰਡੀਆ ਏਅਰਪੋਰਟ ‘ਤੇ ਏਅਰ ਕੈਨੇਡਾ ਜਹਾਜ਼ ਦੀ ਫਾਇਰ ਟਰੱਕ ਨਾਲ ਟੱਕਰ, 2 ਪਾਇਲਟਾਂ ਦੀ ਮੌਤ
Next article40 ਸਾਲਾਂ ਬਾਅਦ ਪੰਜਾਬ ਵਿੱਚ ਹੋਵੇਗੀ ਰਾਸ਼ਟਰੀ ਬੈਡਮਿੰਟਨ ਚੈਂਪੀਅਨਸ਼ਿਪ