ਪੰਜਾਬ ਭਵਨ ਸਰੀ ‘ਚ “ਮਹਿਫ਼ਿਲ ਏ ਮੁਹੱਬਤ” ਪ੍ਰੋਗਰਾਮ ਸਫਲਤਾਪੂਰਵਕ ਸੰਪਨ

ਪ੍ਰੋ. ਬੀ.ਐਸ ਘੁੰਮਣ ਸਾਬਕਾ ਵਾਇਸ ਚਾਂਸਲਰ ਪੰਜਾਬੀ ਯੂਨੀਵਰਸਟੀ ਪਟਿਆਲਾ ਅਤੇ ਪ੍ਰੋ. ਕੁਲਬੀਰ ਸਿੰਘ  ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ

ਪ੍ਰੋ. ਕੁਲਬੀਰ ਸਿੰਘ ਦੀ ਪੁਸਤਕ
“ਮੀਡੀਆ ਆਲੋਚਕ ਦੀ ਆਤਮ ਕਥਾ”
ਸੁੱਖੀ ਬਾਠ ਅਤੇ ਸਾਹਿਤਕ ਸਖਸ਼ੀਅਤਾਂ ਦੀ ਹਾਜਰੀ ‘ਚ ਪੰਜਾਬ ਭਵਨ ਵਿਖੇ ਰਿਲੀਜ਼

ਸਾਡੇ ਬੱਚੇ ਹੀ ਸਾਡੀ ਮਾਂ ਬੋਲੀ ਦੇ ਅਸਲ ਵਾਰਸ , ਇਸ ਲਈ ਬੱਚਿਆਂ ਨੂੰ ਮਾਂ ਬੋਲੀ ਪੰਜਾਬੀ ਨਾਲ ਜੋੜ ਕੇ ਰੱਖਣਾ ਸਾਡਾ ਫਰਜ : ਸੁੱਖੀ ਬਾਠ

ਸਰੀ, (ਸਮਾਜ ਵੀਕਲੀ) (ਕੁਲਦੀਪ ਚੁੰਬਰ)–  ਪੰਜਾਬ ਭਵਨ ਸਰੀ ਕੈਨੇਡਾ ਵੱਲੋਂ ਸੁੱਖੀ ਬਾਠ ਦੀ ਅਗਵਾਈ ਹੇਠ ਪ੍ਰੋਗਰਾਮ “ਮਹਿਫ਼ਿਲ ਏ ਮੁੱਹਬਤ” ਅਮਿੱਟ ਯਾਦਾਂ ਛੱਡਦਾ ਹੋਇਆ ਸਫਲਤਾਪੂਰਵਕ ਸੰਪੰਨ
ਪ੍ਰੋਗਰਾਮ ਵਿੱਚ ਪ੍ਰੋਫੈਸਰ ਬੀ.ਐਸ. ਘੁੰਮਣ ਸੇਵਾਮੁਕਤ ਵਾਇਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਪ੍ਰੋ. ਕੁਲਬੀਰ ਸਿੰਘ ਉੱਘੇ ਮੀਡੀਆ ਆਲੋਚਕ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ , ਜਿਨ੍ਹਾਂ ਦਾ ਸੁੱਖੀ ਬਾਠ ਤੇ ਉਨ੍ਹਾਂ ਦੀ ਟੀਮ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਤੇ ਦੋਵੇਂ ਬੁੱਧੀਜੀਵੀਆਂ ਨੇ ਆਪਣੇ ਖੇਤਰ ਦੇ ਸ਼ਾਨਦਾਰ ਤਜਰਬਿਆਂ ਦੀ ਸਾਂਝ ਪਾਉਂਦਿਆਂ ਬਹੁਤ ਸਾਰੇ ਪਹਿਲੂਆਂ ਤੇ ਗੱਲਵਾਤ ਕੀਤੀ। ਇਸ ਮੌਕੇ ਤੇ ਵੱਖ ਵੱਖ ਬੁਲਾਰਿਆਂ ਨੇ ਮੁੱਖ ਮਹਿਮਾਨਾਂ ਦਾ ਸ਼ਾਨਦਾਰ ਸਵਾਗਤੀ ਲਫ਼ਜ਼ਾਂ ਨਾਲ ਪੰਜਾਬ ਭਵਨ ਪੁੱਜਣ ਤੇ ਜੀ ਆਇਆ ਆਖਿਆ । ਇਸ ਮੌਕੇ ਪ੍ਰੋ. ਕੁਲਬੀਰ ਸਿੰਘ ਦੀ ਪੁਸਤਕ “ਮੀਡੀਆ ਆਲੋਚਕ ਦੀ ਆਤਮ ਕਥਾ” ਉੱਘੀਆਂ ਸਾਹਿਤਕ ਸਖਸ਼ੀਅਤਾਂ ਦੀ ਹਾਜਰੀ ‘ਚ  ਰਿਲੀਜ਼ ਕੀਤੀ ਗਈ।
ਇਸ ਮੌਕੇ ਤੇ ਪੰਜਾਬ ਭਵਨ ਸਰੀ ਦੇ ਸੰਸਥਾਪਕ ਸ਼੍ਰੀ ਸੁੱਖੀ ਬਾਠ ਨੇ ਮੁੱਖ ਮਹਿਮਾਨਾਂ ਸਮੇਤ ਪੰਜਾਬ ਭਵਨ ਪੁੱਜੀਆਂ ਸਾਰੀਆਂ ਸਖਸ਼ੀਅਤਾਂ ਦਾ ਸਵਾਗਤ ਕਰਦਿਆਂ ਇਨ੍ਹਾਂ ਦੋਵੇਂ ਸਖਸ਼ੀਅਤਾਂ ਵਲੋਂ ਪੰਜਾਬ ਭਵਨ ਦੇ ਕਰਜਾਂ ਲਈ ਪਾਏ ਗਏ ਮਹੱਤਵਪੂਰਨ ਯੋਗਦਾਨ ਦਾ ਜਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਸਾਡੇ ਛੋਟੇ ਛੋਟੇ ਬੱਚੇ ਹੀ ਸਾਡੇ ਵਿਰਸੇ ਦੇ ਵਾਰਸ ਹਨ ਇਸ ਲਈ ਅਸੀਂ ਬੱਚਿਆਂ ਨੂੰ ਪੰਜਾਬ ਭਵਨ ਨਾਲ ਜੋੜ ਕੇ ਉਨ੍ਹਾਂ ਨੂੰ ਅੱਗੇ ਵਧਣ ਲਈ ਪ੍ਰੇਰਿਤ ਕਰ ਰਹੇ ਹਾਂ। ਇਸ ਮੌਕੇ ਤੇ ਪੁੱਜੀਆਂ ਸਾਹਿਤਕ ਸਖਸ਼ੀਅਤਾਂ ਚ ਸੁਰਜੀਤ ਮਾਧੋਪੁਰੀ, ਪ੍ਰਿਤਪਾਲ ਸਿੰਘ ਗਿੱਲ , ਕਵਿੰਦਰ ਚਾਂਦ, ਅਮਰੀਕ ਸਿੰਘ ਪਲਾਹੀ, ਪ੍ਰਿਥੀਪਾਲ ਸਿੰਘ ਸੋਹੀ , ਇੰਦਰਜੀਤ ਸਿੰਘ ਧਾਮੀ ਪ੍ਰਿੰਸੀਪਲ , ਮਲੂਕ ਚੰਦ ਕਲੇਰ ,ਨਵੀਆਂ ਕਲਮਾਂ ਨਵੀਂ ਉਡਾਣ ਦੇ ਕੈਨੇਡਾ ਤੋਂ ਸੰਪਾਦਕ ਡਾ. ਕਮਲਜੀਤ ਕੌਰ ਅਤੇ ਸੰਪਾਦਕ ਮਨਪ੍ਰੀਤ ਕੌਰ ਖਿੰਡਾ, ਗਾਇਕ ਕੁਲਦੀਪ ਚੁੰਬਰ ,ਗਾਇਕ ਐਸ ਰਿਸ਼ੀ  , ਸਤੀਸ਼ ਜੌੜਾ , ਰਵੀ ਕਾਂਤ ਸ਼ਰਮਾਂ ਵੀ ਹਾਜ਼ਰ ਸਨ । ਇਸ ਸਮਾਗਮ ਦੌਰਾਨ ਮੰਚ ਸੰਚਾਲਨ ਦੀ ਸੇਵਾ ਕੁਲਦੀਪ ਚੁੰਬਰ ਵਲੋਂ ਨਿਭਾਈ ਗਈ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਿੰਨੀ ਕਹਾਣੀ ‘ ਕਰਵਾ ਚੌਥ ‘
Next article‘ਖਾਲਿਸਤਾਨ ਪੱਖੀ ਕੱਟੜਪੰਥੀ ਕੈਨੇਡਾ ਸਕਿਓਰਿਟੀ ਇੰਟੈਲੀਜੈਂਸ ਸਰਵਿਸ ਲਈ ਕੰਮ ਕਰਦੇ ਹਨ’, ਰਾਜਦੂਤ ਸੰਜੇ ਵਰਮਾ ਨੇ ਕੀਤਾ ਖੁਲਾਸਾ