ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ) ਬੈਕਿੰਗ ਸੈਕਟਰ ਦੀ ਵੱਡੀ ਬੈਂਕ ਦੀ ਪੰਜਾਬ ਐਂਡ ਸਿੰਧ ਬੈਂਕ ਢਾਹਾਂ ਬ੍ਰਾਂਚ ਦੇ ਸੀਨੀਅਰ ਮਨੈਜਰ ਸ੍ਰੀ ਨਿਸ਼ਾਰ ਅਹਿਮਦ ਖਾਨ ਨੇ ਅੱਜ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਤਹਿਤ ਪਿੰਡ ਸਰਹਾਲ ਕਾਜ਼ੀਆਂ ਦੀ ਰਹਿਣ ਵਾਲੀ ਸਵ: ਪਰਮਜੀਤ ਕੌਰ ਪਤਨੀ ਸ੍ਰੀ ਹੁਸਨ ਲਾਲ ਦੇ ਪਰਿਵਾਰ ਨੂੰ ਦੋ ਲੱਖ ਰੁਪਏ ਦਾ ਚੈੱਕ ਪ੍ਰਦਾਨ ਕੀਤਾ ਹੈ । ਇਸ ਮੌਕੇ ਸ੍ਰੀ ਨਿਸ਼ਾਰ ਅਹਿਮਦ ਖਾਨ ਸੀਨੀਅਰ ਮਨੈਜਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪੰਜਾਬ ਐਂਡ ਸਿੰਧ ਬੈਂਕ ਢਾਹਾਂ ਦੀ ਖਾਤਾ ਧਾਰਕ ਮ੍ਰਿਤਕ ਸਵ: ਪਰਮਜੀਤ ਕੌਰ ਜੋ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੀ ਕਰਮਚਾਰੀ ਸੀ ਦੀ ਬੀਤੀ 02 ਅਕਤੂਬਰ 2024 ਨੂੰ ਘਰ ਵਿਚ ਹੀ ਕੰਰਟ ਲੱਗਣ ਨਾਲ ਮੌਤ ਹੋ ਗਈ ਸੀ । ਇਸ ਸਬੰਧੀ ਮਿਲੀ ਸੂਚਨਾ ਉਪਰੰਤ ਅਗਲੇਰੀ ਕਾਰਵਾਈ ਕਰਦੇ ਹੋਏ ਪੰਜਾਬ ਐਂਡ ਸਿੰਧ ਬੈਂਕ ਵੱਲੋਂ ਭਾਰਤ ਸਰਕਾਰ ਦੀ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਅਧੀਨ ਇਸ ਦੇ ਪਰਿਵਾਰ ਨੂੰ ਦੋ ਲੱਖ ਰੁਪਏ ਦੀ ਰਾਸ਼ੀ ਦਾ ਚੈੱਕ ਦਿੱਤਾ ਗਿਆ ਜੋ ਸਵ: ਪਰਮਜੀਤ ਕੌਰ ਦੇ ਪਤੀ ਸ੍ਰੀ ਹੁਸਨ ਲਾਲ ਨੇ ਪ੍ਰਾਪਤ ਕੀਤਾ। ਇਸ ਮੌਕੇ ਸ੍ਰੀ ਨਿਸ਼ਾਰ ਅਹਿਮਦ ਖਾਨ ਸੀਨੀਅਰ ਮਨੈਜਰ ਨੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਰਕਾਰੀ ਸਕੀਮਾਂ ਜਿਵੇਂ ਪੀ. ਐਮ.ਐਸ. ਬੀ. ਵਾਈ, ਪੀ. ਐਮ. ਜੇ. ਜੇ. ਬੀ. ਵਾਈ. ਅਤੇ ਏ. ਪੀ. ਵਾਈ. ਯੋਜਨਾਵਾਂ ਦਾ ਲਾਭ ਪ੍ਰਾਪਤ ਕਰਨ ਲਈ ਪੰਜਾਬ ਐਂਡ ਸਿੰਧ ਬੈਂਕ ਢਾਹਾਂ ਬ੍ਰਾਂਚ ਵਿਖੇ ਮਿਲ ਸਕਦੇ ਹਨ , ਤਾਂ ਜੋ ਔਖੀ ਘੜੀ ਵਿਚ ਲੋੜਵੰਦ ਪਰਿਵਾਰਾਂ ਦੀ ਵੱਧ ਤੋਂ ਵੱਧ ਮਦੱਦ ਹੋ ਸਕੇ। ਸਵ: ਪਰਮਜੀਤ ਕੌਰ ਦੇ ਪਤੀ ਸ੍ਰੀ ਹੁਸਨ ਲਾਲ ਨੂੰ ਦੋ ਲੱਖ ਰੁਪਏ ਚੈੱਕ ਦੇਣ ਮੌਕੇ ਸ. ਜੀਵਨਵੀਰ ਸਿੰਘ ਸਹਾਇਕ ਮਨੈਜਰ, ਮੈਡਮ ਲਵਲੀਨ ਕੌਰ ਸਹਾਇਕ ਮਨੈਜਰ, ਸ੍ਰੀ ਦੀਪਕ ਕੁਮਾਰ ਕੈਸ਼ੀਅਰ ਅਤੇ ਬੈਂਕ ਸਟਾਫ ਵੀ ਹਾਜ਼ਰ ਸੀ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly