ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਅੱਜ ਅੱਪਰਾ ਵਿਖੇ ਗੱਲਬਾਤ ਕਰਦਿਆਂ ਸ. ਸੁਖਦੀਪ ਸਿੰਘ ਅੱਪਰਾ ਚੇਅਰਮੈਨ ਮਾਰਕੀਟ ਕਮੇਟੀ ਫਿਲੌਰ ਤੇ ਆਮ ਆਦਮੀ ਪਾਰਟੀ ਦੀ ਸੀਨੀਅਰ ਆਗੂ ਨੇ ਕਿਹਾ ਕਿ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ, ਇਸ ਲਈ ਸਾਡੇ ਕੋਲ ਇੱਕ ਵੀ ਬੂੰਦ ਵਾਧੂ ਪਾਣੀ ਦੀ ਨਹੀਂ ਹੈ | ਉਨਾਂ ਅੱਗੇ ਕਿਹਾ ਕਿ ਬੀ. ਬੀ. ਐੱਮ. ਵੀ ਵਲੋਂ 4000 ਕਿਉਸਿਕ ਪਾਣੀ ਗੁਆਂਢੀ ਰਾਜ ਹਰਿਆਣੇ ਨੂੰ ਦੇਣ ਦੀ ਕਾਣੀ ਵੰਡ ਨਾ ਸਹਿਣਯੋਗ ਹੈ | ਬੀ. ਬੀ. ਐੱਮ. ਬੀ ਵਲੋਂ 4000 ਕਿਉਸਿਕ ਪਾਣੀ ਵੱਧ ਦੇਣ ਦਾ ਧੱਕਾ ਕਦੇ ਵੀ ਸਹਿਣ ਨਹੀਂ ਕੀਤਾ ਜਾਵੇਗਾ | ਉਨਾਂ ਅੱਗੇ ਕਿਹਾ ਕਿ ਪੰਜਾਬ ਪਹਿਲਾਂ ਫਸਲਾਂ ਦੀ ਸਿੰਚਾਈ ਲਈ ਨਹਿਰੀ ਪਾਣੀ ‘ਤੇ 27 ਪ੍ਰਤੀਸ਼ਤ ਨਿਰਭਰ ਕਰਦਾ ਸੀ, ਪਰੰਤੂ ਭਗਵੰਤ ਮਾਨ ਦੀ ਸਰਕਾਰ ਵਲੋਂ ਨਹਿਰਾਂ ਤੋਂ ਲੈ ਕੇ ਦੂਰ ਦੂਰ ਖੇਤਾਂ ਤੱਕ ਪੱਕੇ ਖਾਲੇ ਬਣਾ ਦਿੱਤੇ ਗਏ ਹਨ, ਜਿਸ ਕਾਰਣ ਹੁਣ ਸਾਡੀ ਮੰਗ ਵੀ ਵਧ ਗਈ ਹੈ ਤੇ 57 ਪ੍ਰਤੀਸ਼ਤ ਨਹਿਰੀ ਪਾਣੀ ਖੇਤਾਂ ਨੂੰ ਲੱਗਣਾ ਹੈ | ਪੰਜਾਬ ‘ਚ ਜ਼ਮੀਨੀ ਪਾਣੀ ਦਾ ਪੱਧਰ ਕਾਫੀ ਹੇਠਾਂ ਜਾ ਰਿਹਾ ਹੈ | ਇਸ ਲਈ ਆਉਣ ਵਾਲੇ ਸਮੇਂ ‘ਚ ਝੋਨੇ ਦੀ ਫ਼ਸਲ ਦੀ ਬਿਜਾਈ ਵੀ ਹੋਣੀ ਹੈ, ਜੋ ਇਸ ਵਾਰ ਪੰਜਾਬ ਨੂੰ ਵਾਧੂ ਪਾਣੀ ਦਿੱਤਾ ਜਾਵੇ, ਨਾ ਕਿ ਗੁਆਂਢੀ ਰਾਜਾਂ ਨੂੰ ਵਾਧੂ ਪਾਣੀ ਦਿੱਤਾ ਜਾਵੇ | ਇਸ ਲਈ ਪੰਜਾਬ ਕੋਲ ਇੱਕ ਵੀ ਬੂੰਦ ਵਾਧੂ ਪਾਣੀ ਨਹੀਂ ਹੈ | ਇਸ ਲਈ ਆਮ ਆਦਮੀ ਪਾਰਟੀ ਦਾ ਪੰਜਾਬ ਦੇ ਜ਼ਮੀਨੀ ਪਾਣੀ ਨੂੰ ਬਚਾਉਣ ਲਈ ਲਿਆ ਗਿਆ ਸਟੈਂਡ ਸਾਫ਼, ਸਪੱਸ਼ਟ ਤੇ ਪੰਜਾਬ ਦੇ ਹਿੱਤ ‘ਚ ਹੈ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



