ਹੁਸ਼ਿਆਰਪੁਰ (ਸਮਾਜ ਵੀਕਲੀ) ( ਤਰਸੇਮ ਦੀਵਾਨਾ ) ਪੰਜਾਬ ਏਮੇਚਰ ਬਾਡੀ ਬਿਲਡਿੰਗ ਐਸੋਸੀਏਸ਼ਨ (ਰਜਿ.) ਦੀ ਮੀਟਿੰਗ ਔਰਾ ਜਿਮ, ਲੋਧੀ ਕਲੱਬ ਰੋਡ, ਲੁਧਿਆਣਾ ਵਿੱਚ ਆਯੋਜਿਤ ਕੀਤੀ ਗਈ। ਇਸ ਮੀਟਿੰਗ ਵਿੱਚ ਪੰਜਾਬ ਦੇ ਵੱਖ ਵੱਖ ਜ਼ਿਲਿਆਂ ਦੀਆਂ ਐਸੋਸੀਏਸ਼ਨਾਂ ਦੇ ਅਹੁਦੇਦਾਰ ਮੌਜੂਦ ਸਨ। ਇਸ ਮੀਟਿੰਗ ਵਿੱਚ ਪਦਮਸ਼੍ਰੀ ਪ੍ਰੇਮ ਚੰਦ ਡੋਗਰਾ ਜੀ ਉਚੇਚੇ ਤੌਰ `ਤੇ ਪਹੁੰਚੇ। ਅੱਜ ਦੀ ਮੀਟਿੰਗ ਐਸੋਸੀਏਸ਼ਨ ਦੀ ਪਹਿਲੀ ਟੀਮ ਦੇ ਚਾਰ ਸਾਲ ਪੂਰੇ ਹੋਣ `ਤੇ ਨਵੀਂ ਟੀਮ ਦੀ ਨਿਯੁਕਤੀ ਲਈ ਬੁਲਾਈ ਗਈ ਸੀ। ਇਸ ਮੀਟਿੰਗ ਵਿੱਚ ਇੰਡਿਅਨ ਬਾਡੀ ਬਿਲਡਰਸ ਫੈਡਰੇਸ਼ਨ ਵੱਲੋਂ ਚੰਡੀਗੜ੍ਹ ਦੇ ਸੂਰਜ ਭਾਨ ਨੂੰ ਆਬਜ਼ਰਬਰ ਦੇ ਤੌਰ `ਤੇ ਭੇਜਿਆ ਗਿਆ ਸੀ, ਜਿਨ੍ਹਾਂ ਦੀ ਨਿਗਰਾਨੀ ਵਿੱਚ ਇਹ ਚੋਣ ਕੀਤੀ ਗਈ। ਸੂਰਜ ਭਾਨ ਵਲੋਂ ਪੁਰਾਣੀ ਟੀਮ ਨੂੰ ਭੰਗ ਕਰਨ ਤੋਂ ਬਾਅਦ ਸਰਬ ਸਮਤੀ ਨਾਲ ਨਵੀਂ ਟੀਮ ਦੀ ਚੋਣ ਕੀਤੀ ਗਈ। ਅਹੁਦੇਾਦਾਰਾਂ ਦੀ ਚੋਣ ਹੇਠ ਲਿਖਤ ਅਨੁਸਾਰ ਕੀਤੀ ਗਈ – ਪ੍ਰਧਾਨ ਨਵਨੀਤ ਸਿੰਘ, ਕਾਰਜਕਾਰੀ ਮੀਤਪ੍ਰਧਾਨ ਪਦਮਸ਼੍ਰੀ ਪ੍ਰੇਮ ਚੰਦ ਡੋਗਰਾ, ਮੀਤਪ੍ਰਧਾਨ ਡਾ. ਐਮ. ਜਮੀਲ ਬਾਲੀ, ਸੁਖਦੇਵ ਸਿੰਘ ਸੋਢੀ, ਰਾਜਨ ਪਾਲ, ਰਘੁਰਾਜ ਸ਼ਰਮਾ, ਗੁਰਿੰਦਰ ਬੰਸਲ, ਜਨਰਲ ਸਕੱਤਰ ਮੋਨੂ ਸੱਭਰਵਾਲ, ਵਿਤ ਸਕੱਤਰ ਮਦਨ ਲਾਲ ਮਹਾਜਨ, ਵਾਈਸ ਚੇਅਰਮੈਨ ਰਮੇਸ਼ ਬਾਂਗੜ, ਡਾਇਰੈਕਟਰ ਰਣਜੀਤ ਪਾਲ ਪਾਬਲਾ, ਸੰਯੁਕੱਤ ਸਕੱਤਰ ਅਮਰਜੀਤ ਸਿੰਘ, ਪ੍ਰਵੀਣ ਕੁਮਾਰ, ਆਰਗੇਨਾਈਜ਼ਰ ਸਕੱਤਰ ਮੁਹੰਮਦ ਰਮਜ਼ਾਨ, ਕਿਰਣਪ੍ਰੀਤ ਸਿੰਘ, ਕੇ.ਐਸ. ਭਾਂਵਰਾ, ਲਖਵੀਰ ਸਿੰਘ, ਕਾਰਜਕਾਰੀ ਮੈਂਬਰ ਗੁਰਮੀਤ ਕੌਰ, ਪ੍ਰਭਜੋਤ ਕੌਰ, ਅਸ਼ੋਕ ਰਾਣਾ, ਮੈਂਬਰ ਲੋਕੇਸ਼ ਦੱਤ, ਅਮਿਤ ਵਸ਼ਿਸ਼ਟ, ਸੰਦੀਪ ਸ਼ਰਮਾ, ਦਲਜੀਤ ਸਿੰਘ, ਮੋਨਿਕਾ, ਸੁਨੀਲ ਕੁਮਾਰ, ਸ਼ਸ਼ੀ। ਮਹਿਲਾ ਕਮੇਟੀ – ਚੇਅਰਮੈਨ ਪ੍ਰਭਜੋਤ ਕੌਰ, ਪ੍ਰਧਾਨ ਗੁਰਮੀਤ ਕੌਰ, ਮੀਤਪ੍ਰਧਾਨ ਜੂਹੀ ਵਰਮਾ, ਸਕੱਤਰ ਸੁਖੂ ਗਿੱਲ, ਵਾਈਸ ਚੇਅਰਮੈਨ ਅੰਜਨਾ ਰਾਜਲ, ਮੋਨਿਕਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj