ਪਿੰਡ ਗੋਰਸੀਆ ਖਾਨ ਮਹੁੰਮਦ ਦੇ ਸਰਪੰਚ ਤੇ ਹਮਲਾ ਕਰਨ ਵਾਲਿਆ ਤੇ ਜਲਦੀ ਹੋਵੇਗੀ ਕਾਨੂੰਨੀ ਕਾਰਵਾਈ
ਚੰਡੀਗੜ੍ਹ, (ਸਮਾਜ ਵੀਕਲੀ) ਗੁਰਭਿੰਦਰ ਗੁਰੀ :- ਕੁੱਲ ਹਿੰਦ ਖੇਤ ਮਜਦੂਰ ਯੂਨੀਅਨ ਦੇ ਆਗੂ ਪਿੰਡ ਗੋਰਸੀਆ ਖਾਨ ਮਹੁੰਮਦ ਦੇ ਸਰਪੰਚ ਜਗਦੇਵ ਸਿੰਘ,ਉਨ੍ਹਾ ਦੇ ਸਪੁੱਤਰ ਗੁਰਸਿੱਖ ਗੁਰਦੀਪ ਸਿੰਘ, ਅਤੇ ਉਨ੍ਹਾ ਦੇ ਨਜਦੀਕੀ ਸਾਥੀਆ ਤੇ ਆਮ-ਆਦਮੀ ਪਾਰਟੀ ਦੇ ਵਿਅਕਤੀਆ ਵੱਲੋ ਜਾਨਲੇਵਾ ਹਮਲਾ ਕੀਤਾ ਗਿਆ ਸੀ,ਪਰ ਪੰਜਾਬ ਦੀ ਆਪ ਸਰਕਾਰ ਦੇ ਚਹੇਤੇ ਹੋਣ ਕਰਕੇ ਥਾਣਾ ਸਿੱਧਵਾ ਬੇਟ ਦੀ ਪੁਲਿਸ ਨੇੇ ਹਮਲਾ ਕਰਨ ਵਾਲਿਆ ਖਿਲਾਫ ਕੋਈ ਵੀ ਕਾਰਵਾਈ ਨਹੀ ਕੀਤੀ।ਇਸ ਸਬੰਧੀ ਅੱਜ ਸੀ ਪੀ ਆਈ (ਐਮ) ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਪੁਲਿਸ ਦੇ ਉੱਚ ਅਧਿਕਾਰੀਆ ਨਾਲ ਮੀਟਿੰਗ ਕਰਕੇ ਕਾਨੂੰਨੀ ਕਾਰਵਾਈ ਕਰਵਾਉਣ ਦੀ ਮੰਗ ਕੀਤੀ।ਇਸ ਮੌਕੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਪੱਤਰਕਾਰਾ ਨੂੰ ਸੰਬੋਧਨ ਕਰਦਿਆ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਚੰਦ ਦਿਨਾ ਦੀ ਪ੍ਰਾਉਣੀ ਹੈ ਅਤੇ ਸੂਬੇ ਵਿਚ ਮਨਮਰਜੀ ਕਰ ਰਹੀ ਹੈ।ਉਨ੍ਹਾ ਕਿਹਾ ਕਿ ਅੱਜ ਸੂਬਾ ਸਰਕਾਰ ਦੇ ਚਹੇਤਿਆ ਦਾ ਰੇਤੇ ਤੇ ਕਬਜਾ ਹੈ ਅਤੇ ਪੰਜਾਬ ਵਿਚ ਚਿੱਟਾ ਸਰੇਆਮ ਵਿਕ ਰਿਹਾ ਹੈ।ਉਨ੍ਹਾ ਕਿਹਾ ਕਿ ਰੇਤੇ ਦੀਆ ਖੱਡਾ ਦੀ ਨਿਸਾਨਦੇਹੀ ਨੂੰ ਲੈ ਕੇ ਜੇਕਰ ਮਿਹਨਤਕਸ ਲੋਕ ਆਪਣੇ ਹੱਕ ਦੀ ਗੱਲ ਕਰਦੇ ਹਨ ਤਾਂ ਉਨ੍ਹਾ ਨੂੰ ਆਪ ਆਗੂਆ ਵੱਲੋ ਡਰਾਇਆ-ਧਮਕਾਇਆ ਜਾਦਾ ਹੈ।ਇਸ ਮੌਕੇ ਉਨ੍ਹਾ ਨੂੰ ਪੁਲਿਸ ਦੇ ਉੱਚ ਅਧਿਕਾਰੀਆ ਨੇ ਵਿਸਵਾਸ ਦਿਵਾਇਆ ਕਿ ਜਲਦੀ ਹੀ ਦੋਸੀਆ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਇਸ ਮੌਕੇ ਕੁੱਲ ਹਿੰਦ ਖੇਤ ਮਜਦੂਰ ਯੂਨੀਅਨ ਦੇ ਸੂਬਾ ਕਮੇਟੀ ਮੈਬਰ ਬਲਜੀਤ ਸਿੰਘ ਗੋਰਸੀਆ,ਜਿਲ੍ਹਾ ਸਕੱਤਰ ਬਲਜੀਤ ਸਿੰਘ ਸਾਹੀ ਅਤੇ ਸੂਬਾ ਮੀਤ ਪ੍ਰਧਾਨ ਹਰਪਾਲ ਸਿੰਘ ਭੈਣੀ ਦਰੇੜਾ ਨੇ ਕਿਹਾ ਕਿ ਜੇਕਰ ਦੋਸੀਆ ਖਿਲਾਫ ਦਸ ਦਿਨ ਦੇ ਅੰਦਰ-ਅੰਦਰ ਕਾਰਵਾਈ ਨਹੀ ਹੁੰਦੀ ਤਾਂ ਸੰਘਰਸ ਨੂੰ ਹੋਰ ਤਿੱਖਾ ਕੀਤਾ ਜਾਵੇਗਾ।ਅੰਤ ਵਿਚ ਕਾਮਰੇਡ ਬਲਜੀਤ ਸਿੰਘ ਗੋਰਸੀਆ ਨੇ ਸਮੂਹ ਆਗੂਆ ਅਤੇ ਵਰਕਰਾ ਦਾ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਕਾਮਰੇਡ ਪਾਲ ਸਿੰਘ ਭੰਮੀਪੁਰਾ, ਕਾਮਰੇਡ ਬੂਟਾ ਸਿੰਘ ਹਾਂਸ, ਕਾਮਰੇਡ ਜਗਜੀਤ ਸਿੰਘ ਡਾਗੀਆ, ਸਰਪੰਚ ਜਗਦੇਵ ਸਿੰਘ ਗੋਰਸੀਆ,ਗੁਰਦੀਪ ਸਿੰਘ ਖਾਲਸਾ,ਬਲਵਿੰਦਰ ਸਿੰਘ,ਸਰਪੰਚ ਤੇਜਾ ਸਿੰਘ ਬੜੈਚ,ਸਾਬਕਾ ਪੰਚ ਕੁਲਦੀਪ ਕੌਰ,ਪ੍ਰਕਾਸ ਕੌਰ,ਬਲਵੀਰ ਕੌਰ,ਸੁਰਜੀਤ ਕੌਰ,ਜੋਗਿੰਦਰ ਸਿੰਘ,ਕਰਤਾਰ ਸਿੰਘ ਖੈਹਰਾ ਬੇਟ, ਜਸਵੀਰ ਸਿੰਘ ਆਦਿ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



