(ਸਮਾਜ ਵੀਕਲੀ)
ਆਖਿਰ ਕਿੰਨੀਆਂ ਕੁ ਸਜ਼ਾਵਾਂ ਅਜੇ ਹੋਰ ਮਿਲਣੀਆਂ ਨੇ,
ਨਰਮ ਪਿੰਡੇ ਤੇ ਛਮਕਾਂ ਹਰ ਰੋਜ਼ ਮਿਲਦੀਆਂ ਨੇ।
ਰੋ ਰੋ ਕੇ ਮੁੱਕ ਚੱਲੇ ਅੱਥਰੂ ਵੀ ਹੁਣ ਤਾਂ,
ਦੱਸ ਬੇਵਜਾ ਸਜ਼ਾਵਾਂ ਕਦੋਂ ਮਿਲਦੀਆਂ ਨੇ।
ਤੈਨੂੰ ਪੁਕਾਰ ਪੁਕਾਰ ਥੱਕ ਚੁੱਕੀ ਜ਼ੁਬਾਨ ਵੀ ਮੇਰੀ,
ਗੱਲ ਤੇਰੇ ਤੱਕ ਨਾ ਪੁੱਜੇ ਰਾਹਾਂ ਕਿਹੜੀਆਂ ਮੱਲੀਆਂ ਨੇ।
ਹਰ ਵਕਤ ਅਹਿਸਾਸ ਤੇਰਾ ਕਦੋਂ ਛੱਡੂ ਮੈਨੂੰ,
ਇਹਨਾਂ ਹਵਾਵਾਂ ਚ ਯਾਦਾਂ ਤੇਰੀਆਂ ਅਜੇ ਅੱਲੀਆਂ ਨੇ।
ਬੜੀ ਡੂੰਘੀ ਚੀਸ ਦਿਲ ਵਿੱਚ ਘਰ ਕਰ ਗਈ,
ਰੱਬਾ ਭੁਲਾ ਦੇ ਸਭ ਦੁਆਵਾਂ ਇਹੋ ਮੰਗੀਆਂ ਨੇ।
ਲੱਖਾਂ ਹੀ ਲੋਕਾਂ ਨੇ ਰੋਲੇ ਅਰਮਾਨ ਮੇਰੇ,
ਹਰਕਤਾਂ ਸਭ ਦੀਆਂ ਤੇਰੇ ਨਾਲ ਮਿਲਦੀਆਂ ਨੇ।
ਹਰ ਵਕਤ ਨੈਣਾਂ ਵਿੱਚ ਤਾਂਘ ਯਾਰ ਦੀ,
ਤਾਹੀਉਂ ਅੱਖੀਆਂ ਦਰਵਾਜੇ ਵੱਲ ਮੱਲੀਆਂ ਨੇ।
ਬੜੇ ਸਿਤਮ ਢਾਹੇ ਵਕਤ ਨੇ SP ਤੇ, ਪਤਾ ਨਹੀਂ,
ਓਹਦੀਆਂ ਨਜ਼ਰਾਂ ਕਦੋਂ ਹੋਣੀਆਂ ਸਵੱਲੀਆਂ ਨੇ।
ਐੱਸ ਪੀ ਸਿੰਘ
ਲੈਕਚਰਾਰ ਫਿਜਿਕਸ
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly