ਧਰਮ ਪਰਿਵਰਤਨ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ’ਚ ਈਡੀ ਵੱਲੋਂ ਛਾਪੇ

ਨਵੀਂ ਦਿੱਲੀ (ਸਮਾਜ ਵੀਕਲੀ): ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਉੱਤਰ ਪ੍ਰਦੇਸ਼ ਵਿੱਚ ਬੋਲੇ (ਬਹਿਰੇ) ਵਿਦਿਆਰਥੀਆਂ ਅਤੇ ਗਰੀਬ ਲੋਕਾਂ ਦੇ ਕਥਿਤ ਧਰਮ ਤਬਦੀਲ ਕਰਵਾਉਣ ਅਤੇ ਵਿਦੇਸ਼ ਤੋਂ ਪੈਸਾ ਮਿਲਣ ਨਾਲ ਜੁੜੇ ਕਾਲਾ ਧਨ ਸਫ਼ੇਦ ਕਰਨ ਦੇ ਮਾਮਲੇ ’ਚ ਅੱਜ ਦਿੱਲੀ ਅਤੇ ਉੱਤਰ ਪ੍ਰਦੇਸ਼ ’ਚ ਛਾਪੇ ਮਾਰੇ।

ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਇਹ ਛਾਪੇ ਇਸਲਾਮ ਦਾਵਾ ਕੇਂਦਰ (ਆਈਡੀਸੀ) ਦੇ ਦਫ਼ਤਰ, ਮਾਮਲੇ ਦੇ ਮੁੱਖ ਮੁਲਜ਼ਮ ਮੁਹੰਮਦ ਉਮਰ ਗੌਤਮ ਉਸ ਦੇ ਸਹਿਯੋਗੀ ਮੁਫ਼ਤੀ ਕਾਜ਼ੀ ਜਹਾਂਗੀਰ ਆਲਮ ਕਾਸਮੀ ਦੇ ਦੱਖਣੀ ਦਿੱਲੀ ਜਾਮੀਆ ਨਗਰ ਇਲਾਕੇ ’ਚ ਸਥਿਤ ਘਰ ’ਤੇ ਮਾਰੇ ਜਾ ਰਹੇ ਹਨ। ਜਦਕਿ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਸਥਿਤ ‘ਅਲ ਹਸਨ ਐਜੂਕੇਸ਼ਨ ਐਂਡ ਵੈੱਲਫੇਅਰ ਫਾਊਂਡੇਸ਼ਨ ਐਂਡ ਗਾਈਡੈਂਸ ਐਜੂੁਕੇਸ਼ਨ ਐਂਡ ਵੈੱਲਫੇਅਰ ਸੁਸਾਇਟੀ’ ਦੇ ਦਫ਼ਤਰਾਂ ’ਤੇ ਛਾਪੇ ਮਾਰੇ ਜਾ ਰਹੇ ਹਨ।

ਕੇਂਦਰੀ ਜਾਂਚ ੲੇਜੰਸੀ ਨੇ ਉੱਤਰ ਪ੍ਰਦੇਸ਼ ਪੁਲੀਸ ਦੇ ਅਤਿਵਾਦ ਵਿਰੋਧੀ ਦਸਤੇ (ਏਟੀਐੱਸ) ਵੱਲੋਂ ਨਸ਼ਰ ਕੀਤੇ ਇਸ ਮਾਮਲੇ ਦੀ ਜਾਂਚ ਲਈ ਪਿਛਲੇ ਮਹੀਨੇ ਪ੍ਰੀਵੈਂਸ਼ਨ ਆਫ਼ ਮਨੀ ਲਾਂਡਰਿੰਗ ਐਕਟ (ਪੀਐੱਮਐੱਲਏ) ਤਹਿਤ ਅਪਰਾਧਿਕ ਕੇਸ ਦਰਜ ਕੀਤਾ ਸੀ। ਈਡੀ ਅਧਿਕਾਰੀਆਂ ਨੇ ਦੱਸਿਆ ਕਿ ਛਾਪਿਆਂ ਦੌਰਾਨ ਕਈ ‘ਇਤਰਾਜ਼ਯੋਗ ਦਸਤਾਵੇਜ਼’ ਜ਼ਬਤ ਕੀਤੇ ਗਏ ਹਨ, ਜੋ ਉਮਰ ਗੌਤਮ ਤੇ ਸੰਗਠਨਾਂ ਵੱਲੋਂ ਕਥਿਤ ਤੌਰ ’ਤੇ ਦੇਸ਼ ਭਰ ਵਿੱਚ ‘ਵੱਡੇ ਪੈਮਾਨੇ ’ਤੇ ਕਰਵਾਏ ਗੲੇ ‘ਧਰਮ ਪਰਿਵਰਤਨ’ ਦਾ ਖੁਲਾਸਾ ਕਰਦੇ ਹਨ। ਉਨ੍ਹਾਂ ਦੱਸਿਆ ਕਿ ਦਸਤਾਵੇਜ਼ਾਂ ਤੋਂ ਗ਼ੈਰਕਾਨੂੰਨੀ ਧਰਮ ਪਰਿਵਰਤਨ ਦੇ ਮਕਸਦ ਨਾਲ ਮੁਲਜ਼ਮ ਸੰਗਠਨਾਂ ਵੱਲੋਂ ਪ੍ਰਾਪਤ ਕਈ ਕਰੋੜ ਰੁਪਏ ਦੇ ਵਿਦੇਸ਼ੀ ਧਨ ਦਾ ਵੀ ਪਤਾ ਲੱਗਾ ਹੈ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਹਿਲਾ ਦਾ ਧਰਮ ਪਰਿਵਰਤਨ ਕਰਵਾਉਣ ਦੇ ਦੋਸ਼ ਹੇਠ ਇੱਕ ਗ੍ਰਿਫ਼ਤਾਰ
Next articleਵਪਾਰੀ ਵਰਗ ਦੀ ਮਜ਼ਬੂਤੀ ਲਈ ਸਰਕਾਰ ਵਚਨਬੱਧ: ਮੋਦੀ