ਸ. ਨਛੱਤਰ ਸਿੰਘ ਯੂ.ਕੇ. ਵਲੋਂ ਛੱਪੜ ਦੇ ਗੰਦੇ ਪਾਣੀ ਦੇ ਨਿਕਾਸ ਲਈ ਪਾਇਪ ਲਾਈਨ ਪਾਉਣ ਦਾ ਕੰਮ ਸ਼ੁਰੂ ਕਰਵਾਇਆ

ਫਿਲੌਰ/ਅੱਪਰਾ (ਸਮਾਜ ਵੀਕਲੀ)  (ਦੀਪਾ)-ਬਿਨਾਂ ਸਰਕਾਰੀ ਗ੍ਰਾਂਟ ਤੋਂ ਨਗਰ ਨਿਵਾਸੀਆਂ ਅਤੇ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਪਿੰਡ ਛੋਕਰਾਂ ਦੀ ਗ੍ਰਾਮ ਪੰਚਾਇਤ ਵਲੋਂ ਲਗਾਤਾਰ ਵਿਕਾਸ ਕਾਰਜ ਕੀਤੇ ਜਾ ਰਹੇ ਹਨ ਇਸੇ ਤਹਿਤ ਬੀਤੇ ਦਿਨੀਂ ਸਰਦਾਰ ਨਛੱਤਰ ਸਿੰਘ ਯੂ.ਕੇ. ਵਲੋਂ  ਛੱਪੜ ਦੇ ਗੰਦੇ ਪਾਣੀ ਦੇ ਨਿਕਾਸ ਲਈ ਪਾਇਪ ਲਾਈਨ ਪਾਉਣ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ। ਜਿਸਦਾ ਨੀੰਹ ਪੱਥਰ  ਸਰਦਾਰ ਨਛੱਤਰ ਸਿੰਘ ਯੂ.ਕੇ. ਅਤੇ ਉਹਨਾਂ ਦੀ ਧਰਮਪਤਨੀ ਵਲੋਂ ਰੱਖਿਆ ਗਿਆ।ਇਸ ਮੌਕੇ ਸਮੁੱਚੀ ਪੰਚਾਇਤ ਸਰਪੰਚ ਕਿਰਪਾਲ ਸਿੰਘ ਪਾਲੀ, ਪੰਚ ਮਨਜੀਤ ਸਿੰਘ ਖਾਲਸਾ,ਪੰਚ ਰਣਜੀਤ ਸਿੰਘ ਖਾਲਸਾ,ਪੰਚ ਮੁਖਤਿਆਰ ਰਾਮ,ਪੰਚ ਤਿਲਕ ਰਾਜ,ਪੰਚ ਸੁਰਿੰਦਰ ਕੁਮਾਰ ਬਾਟਾ,ਪੰਚ ਛਿੰਦੋ,ਪੰਚ ਕਿਰਨਦੀਪ ਕੌਰ,ਪੰਚ ਜਤਿੰਦਰਜੀਤ ਕੌਰ,ਪੰਚਾਇਤ ਸਕੱਤਰ ਪਰਮਿੰਦਰ ਸਿੰਘ,ਸੈਕਟਰੀ ਜਗਰੂਪ ਸਿੰਘ, ਜੇ.ਈ. ਮੁਹੰਮਦ ਜੈਈਦ,ਜਗਤਾਰ ਸਿੰਘ ਤਾਰੀ,ਸਾਬਕਾ ਪੰਚ ਦੀਪਾ,ਅਵਤਾਰ ਸਿੰਘ,ਅਮਰਜੀਤ ਕਾਲਾ,ਗੁਰਪਾਲ ਸਿੰਘ ਸਹੋਤਾ,ਪਵਿੱਤਰ ਸਿੰਘ ਪਿੱਤਾ, ਬਲਵੀਰ ਸਿੰਘ, ਮੈਡਮ ਉਰਮਿਲਾ ਆਦਿ ਪਿੰਡ ਮੋਹਤਵਰ ਹਾਜ਼ਰ ਸਨ। ਇਸ ਮੌਕੇ ਗ੍ਰਾਮ ਪੰਚਾਇਤ ਵਲੋਂ ਸਰਦਾਰ ਨਛੱਤਰ ਸਿੰਘ ਯੂ.ਕੇ. ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਅੱਪਰਾ ਦੇ 5ਵੀਂ ਕਲਾਸ ਦੇ ਵਿਦਿਆਰਥੀ ਦੀ ਨਵੋਦਿਆ ਵਿਦਿਆਲਾ ਲਈ ਹੋਈ ਚੋਣ
Next articleਅਣਪਛਾਤੇ ਲੁਟੇਰਿਆਂ ਨੇ ਦਾਤਰ ਦੀ ਨੋਕ ‘ਤੇ ਪ੍ਰਵਾਸੀ ਮਜ਼ਦੂਰ ਦਾ ਮੋਬਾਈਲ ਫੋਨ ਲੁੱਟਿਆ