HOME ਜਨਤਕ, ਜਮਹੂਰੀ ਜਥੇਬੰਦੀਆਂ ਵੱਲੋਂ ਅਮਰੀਕਾ ਅਤੇ ਇਜ਼ਰਾਇਲ ਵੱਲੋਂ ਇਰਾਨ ਉੱਤੇ ਮਜ਼ਾਈਲੀ ਹਮਲੇ...

ਜਨਤਕ, ਜਮਹੂਰੀ ਜਥੇਬੰਦੀਆਂ ਵੱਲੋਂ ਅਮਰੀਕਾ ਅਤੇ ਇਜ਼ਰਾਇਲ ਵੱਲੋਂ ਇਰਾਨ ਉੱਤੇ ਮਜ਼ਾਈਲੀ ਹਮਲੇ ਖਿਲਾਫ ਕਨਵੈਂਨਸ਼ਨ ਅਤੇ ਰੋਹ ਭਰਪੂਰ ਮੁਜ਼ਾਹਰਾ।

8

ਅਮਰੀਕੀ ਤੇ ਇਜ਼ਰਾਇਲੀ ਧਾੜਵੀਆਂ ਵੱਲੋਂ ਇਰਾਨ ਖਿਲਾਫ ਵਿੱਡੀ ਜੰਗ ਖਤਮ ਕਰੋ-ਜਥੇਬੰਦੀਆਂ

ਸੰਗਰੂਰ    (ਸਮਾਜ ਵੀਕਲੀ)   ਜਗਜੀਤ ਭੂਟਾਲ  :- ਜਮਹੂਰੀ ਅਧਿਕਾਰ ਸਭਾ ਪੰਜਾਬ ਦੀ ਇਕਾਈ ਸੰਗਰੂਰ ਅਤੇ ਇਲਾਕੇ ਦੀਆਂ ਜਨਤਕ, ਜਮਹੂਰੀ, ਲੋਕ ਪੱਖੀ ਜਥੇਬੰਦੀਆਂ ਵੱਲੋਂ ਦੂਜੇ ਦੇਸ਼ ਦੇ ਅੰਦੂਰਨੀ ਮਸਲਿਆਂ ਵਿੱਚ ਧੱਕੇ ਨਾਲ ਬੇਲੋੜੀ ਦਖਲਅੰਦਾਜ਼ੀ ਕਰਕੇ ਆਪਣੀ ਚੌਧਰ ਰਾਹੀਂ ਸਾਮਰਾਜੀ ਨੀਤੀਆਂ ਥੋਪਣ ਅਤੇ ਲਾਗੂ ਕਰਕੇ ਉੱਥੇ ਦੇ ਕੁਦਰਤੀ ਵਸੀਲਿਆਂ ਤੇ ਕਬਜ਼ਾ ਕਰਨ ਲਈ ਮਸ਼ਹੂਰ ਸਾਮਰਾਜੀ ਮੁਲਕ ਅਮਰੀਕਾ ਅਤੇ ਇਜ਼ਰਾਇਲ ਵੱਲੋਂ ਇਰਾਨ ਤੇ ਜੰਗੀ ਹਮਲੇ ਰਾਹੀਂ ਇਰਾਨ ਦੀ ਅਵਾਮ, ਸਕੂਲੀ ਵਿਦਿਆਰਥੀਆਂ, ਔਰਤਾਂ ਦਾ ਖੂਨ ਵਹਾਉਣ ਖਿਲਾਫ ਕਨਵੈਂਨਸ਼ਨ ਦਾ ਆਯੋਜਨ ਕੀਤਾ ਗਿਆ।ਕਾਮਰੇਡ ਤੇਜਾ ਸਿੰਘ ਸੁਤੰਤਰ ਭਵਨ ਵਿਖੇ ਆਯੋਜਤ ਕਨਵੈਨਸ਼ਨ ਵਿੱਚ ਮੁੱਖ ਬੁਲਾਰੇ ਪ੍ਰੋ: ਬਾਵਾ ਸਿੰਘ ਪਟਿਆਲਾ,ਕਰਨੈਲ ਜਖੇਪਲ, ਮਾਸਟਰ ਪਰਮਵੇਦ, ਜੁਝਾਰ ਬਡਰੁੱਖਾਂ, ਗੁਰਮੀਤ ਭੱਟੀਵਾਲ, ਕਾਮਰੇਡ ਸੁਖਦੇਵ ਸ਼ਰਮਾ, ਜਗਜੀਤ ਭੁਟਾਲ, ਕਾਮਰੇਡ ਹਰਦੇਵ ਸਿੰਘ ਬਖਸ਼ੀਵਾਲਾ, ਕਾਮਰੇਡ ਸੰਪੂਰਨ ਸਿੰਘ ਛਾਜਲੀ ਤੇ ਬਲਜੀਤ ਨਮੋਲ ਵੱਲੋਂ ਸਮਾਗਮ ਦੀ ਪ੍ਰਧਾਨਗੀ ਕੀਤੀ ਗਈ।ਇਸ ਮੌਕੇ ਵਿਛੜ ਚੁੱਕੇ ਜਮਹੂਰੀ ਆਗੂਆਂ ਨੂੰ ਸਰਧਾਂਜਲੀ ਦਿੰਦਿਆਂ ਦੋ ਮਿੰਟ ਦਾ ਮੋਨ ਧਾਰਿਆ ਗਿਆ ਉਪਰੰਤ ਪ੍ਰੋ:ਬਾਵਾ ਸਿੰਘ ਪਟਿਆਲਾ ਵੱਲੋਂ ਅਮਰੀਕਾ ਵੱਲੋਂ ਇਰਾਨ ਵਰਗੇ ਮੁਲਕ ਤੇ ਜਬਰੀ ਥੋਪੀਆਂ ਜਾ ਰਹੀਆਂ ਜੰਗਾਂ, ਹੀਰੋ ਸੀਮਾ ਨਾਗਾਸਾਕੀ ਦੇ ਬੇਰਹਿਮ ਵਰਕੇ ਨੂੰ ਫਰੋਲਦਿਆਂ ਅਤੇ ਭਾਰਤੀ ਅਵਾਮ ਦੇ ਲੋਕਤੰਤਰਿਕ ਅਧਿਕਾਰਾਂ ਨੂੰ ਬਚਾਉਣ, ਮਾਨ ਸਰਕਾਰ ਦੇ ਇਸ਼ਾਰੇ ਤੇ ਪੁਲਿਸ ਵੱਲੋਂ ਵੱਖ ਵੱਖ ਵਰਗਾਂ ਦੇ ਹੱਕੀ ਸੰਘਰਸ਼ਾਂ ਨੂੰ ਦਬਾਉਣ ਲਈ ਕੀਤੇ ਜਾ ਰਹੇ ਅਣ- ਮਨੁੱਖੀ ਜਬਰ, ਝੂਠੇ ਪੁਲਿਸ ਮੁਕਾਬਲਿਆਂ, ਬੁਲਡੋਜ਼ਰ ਕਲਚਰ ਤੇ ਚਰਚਾ ਕਰਦਿਆਂ ਇਸ ਖਿਲਾਫ ਲਾਮਬੰਦੀ ਕਰਨ ਦਾ ਸੁਨੇਹਾ ਦਿੱਤਾ ਗਿਆ।ਇਕਾਈ ਪ੍ਰਧਾਨ ਜਗਜੀਤ ਸਿੰਘ ਭੁਟਾਲ ਵੱਲੋਂ ਸਾਰੇ ਪਹੁੰਚੇ ਜਮਹੂਰੀ ਕਾਰਕੁਨ੍ਹਾਂ, ਜਥੇਬੰਦੀਆਂ ਦੇ ਆਗੂਆਂ ਅਤੇ ਕਾਰਕੁਨ੍ਹਾਂ ਨੂੰ ਜੀ ਆਇਆ ਕਿਹਾ, ਓਹਨਾਂ ਮੁਲਕ ਵਿੱਚ ਮਨੁੱਖੀ ਅਧਿਕਾਰਾਂ ਦੇ ਹੋ ਰਹੇ ਘਾਣ ਅਤੇ ਅਮਰੀਕਾ ਵੱਲੋਂ ਭਾਜਪਾਈ ਭਾਰਤੀ ਹਾਕਮਾਂ ਨਾਲ ਮਿਲ ਕੇ ਖੇਤੀ ਸੈਕਟਰ ਅਤੇ ਮੁਲਕ ਦੀ ਪੂਰੀ ਮੰਡੀ ਤੇ ਕਬਜਾ ਕਰਨ ਦੇ ਸੌੜੇ ਮਨਸੂਬਿਆ ਤੇ ਗੱਲਬਾਤ ਸਾਂਝੀ ਕੀਤੀ। ਮੰਚ ਸੰਚਾਲਨ ਵੈਸਾਖਾ ਸਿੰਘ ਵੱਲੋਂ ਕੀਤਾ ਗਿਆ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਰਣਜੀਤ ਸਿੰਘ , ਕਿਰਤੀ ਕਿਸਾਨ ਯੂਨੀਅਨ ਦੇ ਦਰਸ਼ਨ ਕੂਨਰ , ਕ੍ਰਾਂਤੀਕਾਰੀ ਪੇਂਡੂ ਮਜਦੂਰ ਯੂਨੀਅਨ ਦੇ ਬਲਜੀਤ ਨਮੋਲ , ਡੇਮੋਕ੍ਰੇਟਿਕ ਟੀਚਰਜ਼ ਫ਼ਰੰਟ ਦੇ , ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਰੋਹੀ ਸਿੰਘ ਮੰਗਵਾਲ , ਭਾਰਤੀ ਕਿਸਾਨ ਯੂਨੀਅਨ ਆਜ਼ਾਦ ਦੇ ਸਿੰਦਰਪਾਲ ਸਿੰਘ , ਭਾਰਤੀ ਕਿਸਾਨ ਯੂਨੀਅਨ ਡਕਾਉਂਦਾ ਦੇ , ਤਰਕਸ਼ੀਲ ਸੁਸਾਈਟੀ ਦੇ ਸੀਤਾ ਰਾਮ, ਦੇਸ਼ ਭਗਤ ਯਾਦਗਾਰ ਲੌਂਗੋਵਾਲ ਦੇ ਗੁਰਮੇਲ ਸਿੰਘ, ਆਈ ਡੀ ਪੀ ਦੇ ਫਲਜੀਤ ਸਿੰਘ,ਇਨਕਲਾਬੀ ਵਿਰਾਸਤ ਪ੍ਰਚਾਰ ਮੰਚ ਦੇ ਪਵਨ ਛਾਜਲਾ ਖੇਤ ਮਜ਼ਦੂਰ ਦੇ ਕਾ ਨਿਰੰਜਨ ਸਿੰਘ ਚਨਾਗਰਾ, ਟੈਕਨੀਕਲ ਇੰਪਲਾਈਜ ਯੂਨੀਅਨ ਦੇ ਬਲਜੀਤ ਬਾਲੀਆ ਆਗੂ ਹਾਜ਼ਰ ਸਨ।ਸਭਾ ਦੇ ਵਿੱਤ ਸਕੱਤਰ ਮਨਧੀਰ ਸਿੰਘ ਰਾਜੋਮਾਜਰਾ ਵੱਲੋਂ ਵੱਖ ਵੱਖ ਮਤੇ ਪ੍ਰਵਾਨਗੀ ਲਈ ਪੇਸ਼ ਕੀਤੇ ਗਏ ਜਿਨ੍ਹਾਂ ਵਿੱਚ ਅਮਰੀਕਾ ਇਜਰਾਇਲ ਵੱਲੋਂ ਥੋਪੀ ਸਾਮਰਾਜੀ ਜੰਗ ਤੁਰੰਤ ਬੰਦ ਕਰਨ, ਨੁਕਸਾਨ ਦੀ ਭਰਪਾਈ ਕਰਨ, ਜਿਉਂਦ ਪਿੰਡ ਵਰਗੇ ਅਣਮਨੁੱਖੀ ਜਬਰ ਦੀ ਨਿਖੇਧੀ ਅਤੇ ਜਿੰਮੇਵਾਰ ਅਧਿਕਾਰੀਆਂ ਤੇ ਪਰਚੇ ਦਰਜ਼ ਕਰਨ, ਚੰਡੀਗੜ੍ਹ ਅਤੇ ਮੁਹਾਲੀ ਵਿੱਚ ਹੱਕੀ ਮੰਗਾਂ ਲਈ ਸੰਘਰਸ਼ ਕਰਦੇ ਮੁਲਾਜ਼ਮ ਵਰਗ ਤੇ ਪੁਲਿਸ ਤਸੱਦਦ ਦੀ ਨਿਖੇਧੀ,ਬਸਤਰ ਦੇ ਇਲਾਕੇ ਵਿੱਚ ਆਦਿ ਵਾਸੀਆਂ ਅਤੇ ਮਾਓਵਾਦੀਆਂ ਨੂੰ ਮਾਰਨ ਅਤੇ ਅਧਿਕਾਰਾਂ ਨੂੰ ਖੋਹਣ ਦੀ ਨਿਖੇਧੀ, ਉਮਰ ਖਾਲਿਦ, ਸਰਜ਼ੀਲ ਇਮਾਮ ਵਰਗੇ ਅਤੇ ਹੋਰ ਅਨੇਕਾਂ ਸਿਆਸੀ ਕੈਦੀਆਂ ਜੋ ਬਿਨ ਮੁਕੱਦਮਾ ਚੱਲਿਆ ਜੇਲ੍ਹਾਂ ਵਿੱਚ ਨਜ਼ਰ ਬੰਦ ਹਨ ਨੂੰ ਰਿਹਾ ਕਰਨ, ਬਿਜਲੀ ਸੋਧ ਅਤੇ ਬੀਜ ਸੋਧ ਬਿਲ ਵਾਪਿਸ ਲੈਣ, ਵਕਫ ਸੋਧ ਬਿੱਲ ਜਿਸ ਰਾਹੀਂ ਘੱਟ ਗਿਣਤੀਆਂ ਵਿਸ਼ੇਸ ਕਰਕੇ ਮੁਸਲਮਾਨਾਂ ਨੂੰ ਰਾਜਕੀ ਪ੍ਰਬੰਧ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਨੂੰ ਤੁਰੰਤ ਰੱਦ, ਜੀ ਰ ਰਾਮ ਜੀ ਸਕੀਮ ਬੰਦ ਕਰਕੇ ਦਵਾਰਾ ਮਨਰੇਗਾ ਸ਼ੁਰੂ ਕਰਨ ਅਤੇ ਗੈਂਗਸਟਰਾਂ ਨੂੰ ਖਤਮ ਕਰਨ ਦੇ ਨਾਂ ਪੰਜਾਬ ਵਿੱਚ ਝੂਠੇ ਮੁਕਾਬਲਿਆਂ ਵਿੱਚ ਨੌਜਵਾਨਾਂ ਨੂੰ ਮਾਰਨ ,ਬਲਡੋਦਰ ਕਲਚਰ ਖਤਮ ਕਰਨਾ ਸ਼ਾਮਿਲ ਹਨ ਜਿਨ੍ਹਾਂ ਨੂੰ ਹਾਊਸ ਵੱਲੋਂ ਹੱਥ ਖੜੇ ਕਰਕੇ ਪ੍ਰਵਾਨਗੀ ਦਿੱਤੀ ਗਈ। ਕਨਵੈਂਨਸ਼ਨ ਉਪਰੰਤ ਸ਼ਹਿਰ ਵਿੱਚ ਰੋਹ ਭਰਭੂਰ ਮੁਜ਼ਾਹਰਾ ਕੀਤਾ ਗਿਆ,ਅਮਰੀਕਾ ਅਤੇ ਇਜਰਾਇਲ ਵੱਲੋਂ ਥੋਪੀਆਂ ਜਾ ਰਹੀਆਂ ਜੰਗਾਂ, ਇਰਾਨੀ ਅਵਾਮ ਦੇ ਕਤਲੇਆਮ ਨੂੰ ਤੁਰੰਤ ਬੰਦ ਕਰਨ ਦੇ ਰੋਹ ਭਰਭੂਰ ਨਾਹਰੇ ਲਗਾਏ ਗਏ। ਅੰਤ ਤੇ ਸਭਾ ਦੇ ਮੀਤ ਪ੍ਰਧਾਨ ਵੱਲੋਂ ਸਾਰੀਆਂ ਜਥੇਬੰਦੀਆਂ ਦੇ ਕਾਰਕੁਨ੍ਹਾਂ ਦਾ ਧੰਨਵਾਦ ਕੀਤਾ ਗਿਆ।ਇਸ ਮੌਕੇ ਕੁਲਵਿੰਦਰ ਬੰਟੀ , ਜੁਝਾਰ ਲੌਂਗੋਵਾਲ, ਜਗਜੀਤ ਭੁਟਾਲ, ਕਾ ਨਿਰਮਲ ਸਿੰਘ, ਚਰਨਜੀਤ ਮੀਮਸਾ ਵੱਲੋਂ ਇਨਕਲਾਬੀ ਅਤੇ ਅਗਾਂਹਵਧੂ ਰਚਨਾਵਾਂ ਵੀ ਪੇਸ਼ ਕੀਤੀਆਂ ਗਈਆਂ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਪੰਜਾਬ ਦੇ ਬੀ ਸੀ ਕਮਿਸ਼ਨਰ ਨਾਲ ਬਿਗ੍ਰੇਡੀਅਰ ਰਾਜ ਕੁਮਾਰ ਨੇ ਕੀਤੀ ਮੁਲਾਕਾਤ, ਗੁੱਜਰ ਸਮਾਜ ਦੀ ਸਮੱਸਿਆਵਾਂ ਸਬੰਧੀ ਕੀਤਾ ਵਿਚਾਰ ਵਟਾਂਦਰਾ
Next articleਸਬ ਡਵੀਜਨ ਸੰਗਤ ਵਿੱਚ ਬਜਟ ਦੀਆਂ ਕਾਪੀਆਂ ਸਾੜਕੇ ਠੇਕਾ ਮੁਲਾਜ਼ਮ ਨੇ ਕੀਤਾ ਵਿਰੋਧ ਪ੍ਰਦਰਸ਼ਨ