HOME ਜਨ-ਜਾਗ੍ਰਿਤੀ ਸਮਾਗਮ ਮਿਤੀ 26 ਅਪ੍ਰੈਲ 2026 ਦਿਨ ਐਤਵਾਰ ਨੂੰ ਪਿੰਡ ਢੇਸੀਆਂ ਕਾਹਨਾਂ...

ਜਨ-ਜਾਗ੍ਰਿਤੀ ਸਮਾਗਮ ਮਿਤੀ 26 ਅਪ੍ਰੈਲ 2026 ਦਿਨ ਐਤਵਾਰ ਨੂੰ ਪਿੰਡ ਢੇਸੀਆਂ ਕਾਹਨਾਂ ਵਿਖੇ ਹੋਵੇਗਾ

5

ਫਿਲੌਰ   (ਸਮਾਜ ਵੀਕਲੀ)   (ਚਰਨਜੀਤ ਸੱਲ੍ਹਾਂ, ਗੋਰਾ ਢੇਸੀ) ਭਾਰਤੀ ਸੰਵਿਧਾਨ ਨਿਰਮਾਤਾ ਭਾਰਤ ਰਤਨ ਬਾਬਾ ਸਾਹਿਬ ਡਾ ਅੰਬੇਡਕਰ ਜੀ ਦੇ ਜਨਮ ਦਿਨ ਨੂੰ ਸਮਰਪਿਤ ਜਨ -ਜਾਗ੍ਰਿਤੀ ਸਮਾਗਮ ਮਿਤੀ 26 ਅਪ੍ਰੈਲ 2026 ਦਿਨ ਐਤਵਾਰ ਨੂੰ ਡਾ ਬੀ ਆਰ ਅੰਬੇਡਕਰ ਭਵਨ ਢੇਸੀਆਂ ਕਾਹਨਾਂ ਤਹਿ ਫਿਲੌਰ ਜ਼ਿਲ੍ਹਾ ਜਲੰਧਰ ਵਿਖੇ ਮਨਾਇਆ ਜਾਵੇਗਾ। ਜਿਸ ਵਿੱਚ ਪੰਜਾਬ ਸੰਭਾਲੋ ਮੁਹਿੰਮ ਤਹਿਤ ਮੁੱਖ ਮਹਿਮਾਨ ਸਰਦਾਰ ਅਵਤਾਰ ਸਿੰਘ ਕਰੀਮਪੁਰੀ ਪ੍ਰਧਾਨ ਬਸਪਾ ਪੰਜਾਬ ਇਸ ਪ੍ਰੋਗਰਾਮ ਨੂੰ ਸੰਬੋਧਨ ਕਰਨਗੇ। ਮਿਤੀ 26 ਅਪ੍ਰੈਲ 2026 ਦਿਨ ਐਤਵਾਰ ਨੂੰ ਚੇਤਨਾ ਮਾਰਚ ਦੁਪਿਹਰੇ 3 ਵਜੇ ਤੋਂ 4 ਵਜੇ ਤੱਕ ਕੱਢਿਆ ਜਾਵੇਗਾ। ਮਾਨਵਤਾ ਕਲਾਂ ਮੰਚ ਨਗਰ ਵਲੋਂ ਮਿਸ਼ਨਰੀ ਨਾਟਕ ਖੇਡੇ ਜਾਣਗੇ। ਇਸ ਮੌਕੇ ਤੇ ਮਿਸ਼ਨ ਦਾ ਪਾਠ ਪੜ੍ਹਾਉਣ ਵਾਲੇ ਵਿੱਕੀ ਬਹਾਦਰਕੇ ਮਿਸ਼ਨਰੀ ਗੀਤਾਂ ਰਾਹੀਂ ਸਮਾਜ ਦੇ ਭੁੱਲੇ ਭਟਕੇ ਲੋਕਾਂ ਨੂੰ ਸਿੱਧੇ ਰਾਸਤੇ ਪਾਉਣ ਦੀ ਕੋਸ਼ਿਸ਼ ਕਰਨਗੇ। ਡਾ ਬੀ ਆਰ ਅੰਬੇਡਕਰ ਮਿਸ਼ਨ ਸੁਸਾਇਟੀ ਹਰਜੀਤ ਮਹੇ, ਬਲਜਿੰਦਰ ਕੁਮਾਰ ਰਾਜੂ (ਬਲਾਕ ਸੰਮਤੀ ਮੈਬਰ) ਸਦਾ ਰਾਮ ਜੱਖੂ, ਧਰਮਪਾਲ ਸਰੋਏ, ਰਣਜੀਤ ਸਰੋਏ, ਨਰਿੰਦਰ ਸਰੋਏ, ਯੋਗ ਰਾਜ ਮਹੇ, ਪੱਤਰਕਾਰ ਗੋਰਾ ਢੇਸੀ, ਸਨੀ ਮਹੇ, ਮਨੋਜ ਕੁਮਾਰ ਰੋਮੀ, ਗੁਰਚੇਤਨ, ਪ੍ਰਦੀਪ ਕੁਮਾਰ ਦੀਪਾ ਜੱਖੂ, ਜਰਨੈਲ ਸਿੰਘ, ਮੁਲਖ ਰਾਜ ਜੱਖੂ (ਨੇਤਾ ਜੀ) ਨਿਰਮਲ ਪੱਪੂ ਜੀ ਅਤੇ ਬਹੁਜਨ ਸਮਾਜ ਪਾਰਟੀ ਯੂਨਿਟ ਪਿੰਡ ਢੇਸੀਆਂ ਕਾਹਨਾਂ ਪੰਜਾਬ ਸੰਭਾਲੋ ਮੁਹਿੰਮ ਦੇ ਮੈਬਰ ਇੰਜ: ਸੁਸੀਲ ਵਿਰਦੀ, ਸਨੀ ਕੁਮਾਰ (ਬੀ ਵੀ ਐਫ) ਧਰਮ ਚੰਦ ਪਾਲੂ, ਪਰਮਜੀਤ ਮਿੱਠੂ, ਜਸਵਿੰਦਰ ਜੱਸਾ, ਸਾਹਿਲ ਸੰਧੂ, ਹਰਜਿੰਦਰ ਕੁਮਾਰ, ਆਦਿ ਵਲੋਂ ਨਿਮਰਤਾ ਸਾਹਿਤ ਬੇਨਤੀ ਹੈ ਕਿ ਪ੍ਰੋਗਰਾਮ ਵਿੱਚ ਪਹੁੰਚੋ ਅਤੇ ਆਏ ਹੋਏ ਬੁਲਾਰਿਆਂ ਦੇ ਵਿਚਾਰ ਸੁਣੋ ਇਸ ਮੌਕੇ ਲੰਗਰ ਦਾ ਖ਼ਾਸ ਪ੍ਰਬੰਧ ਹੋਵੇਗਾ। ਪ੍ਰੋਗਰਾਮ ਦਾ ਲਾਈਵ ਟੈਲੀਕਾਸਟ ਗੁਰਾਇਆ ਲਾਈਵ ਚੈਨਲ ਤੇ ਪ੍ਸਾਰਣ ਕੀਤਾ ਜਾਵੇਗਾ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਅਣਗਿਣਤ ਤਾਰਿਆਂ ਅਤੇ ਸੂਰਜਾਂ ਦੇ ਬਾਵਜੂਦ, ਪੁਲਾੜ ਹਨੇਰਾ ਕਿਉਂ ਦਿਖਾਈ ਦਿੰਦਾ ਹੈ? ਜਾਣੋ ਕਿ ਦਿਨ ਵੇਲੇ ਅਸਮਾਨ ਨੀਲਾ ਅਤੇ ਰਾਤ ਨੂੰ ਕਾਲਾ ਕਿਉਂ ਹੁੰਦਾ ਹੈ।
Next articleਗੁਰਦੁਆਰਾ ਰਾਮਗੜ੍ਹੀਆ ਜੀ ਬੜਾ ਪਿੰਡ ਵਿਖ਼ੇ ਖਾਲਸਾ ਸਾਜਨਾ ਦਿਵਸ ਮਨਾਇਆ