ਪੀ .ਟੀ .ਆਈ ਅਤੇ ਆਰਟ ਐਂਡ ਕਰਾਫਟ ਅਧਿਆਪਕਾਂ ਵਿੱਚ ਬੇਚੈਨੀ ਪੈਦਾ ਕਰਨ ਵਾਲਾ ਪੱਤਰ ਵਾਪਸ ਲਿਆ ਜਾਵੇ – ਅਧਿਆਪਕ ਦਲ ਪੰਜਾਬ

 ਕਪੂਰਥਲਾ, (ਸਮਾਜ ਵੀਕਲੀ) (ਕੌੜਾ)- ਡਾਇਰੈਕਟਰ ਸਕੂਲ ਐਜੂਕੇਸ਼ਨ ਸੈਕੰਡਰੀ ਪੰਜਾਬ ਵੱਲੋਂ ਮਿਤੀ 8/11/24 ਨੂੰ ਪੰਜਾਬ ਰਾਜ ਦੇ ਸਕੂਲਾਂ ਵਿੱਚ ਕੰਮ ਕਰਦੇ ਪੀਟੀਆਈ ਅਤੇ ਆਰਟ ਐਂਡ ਕਰਾਫਟ ਟੀਚਰਾਂ ਦੇ ਪੇ ਸਕੇਲ  ਸਬੰਧੀ ਜਾਰੀ ਕੀਤੇ ਗਏ । ਪੱਤਰ ਕਾਰਨ ਸੰਬੰਧਿਤ ਅਧਿਆਪਕਾਂ ਵਿਚ ਬੇਚੈਨੀ ਦਾ ਮਾਹੌਲ ਹੈ। ਇਸ ਲਈ ਇਹ ਪੱਤਰ ਤੁਰੰਤ ਵਾਪਸ ਲਿਆ ਜਾਵੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਅਧਿਆਪਕ ਦਲ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਕਪੂਰਥਲਾ ਸ: ਸੁਖਦਿਆਲ ਸਿੰਘ ਝੰਡ , ਸਰਦਾਰ ਮਨਜਿੰਦਰ ਸਿੰਘ ਧੰਜੂ, ਲੈਕਚਰਾਰ ਰਾਜੇਸ਼ ਜੋਲੀ ,ਸਰਦਾਰ ਭਜਨ ਸਿੰਘ ਮਾਨ ਤੇ ਸ਼੍ਰੀ ਰਮੇਸ਼ ਕੁਮਾਰ ਭੇਟਾ  ਨੇ ਦੱਸਿਆ ਕਿ  ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੇ ਗਏ ਇਸ ਪੱਤਰ ਰਾਹੀਂ ਇਸੇ ਦਫਤਰ ਦੁਆਰਾ ਜਾਰੀ ਸੋਧ ਪੱਤਰ ਮਿਤੀ 08/11/12  ਨੂੰ ਵਾਪਸ ਲੈਂਦਿਆਂ ਪੰਜਾਬ ਸਰਕਾਰ ਦੇ ਵਿਤ ਵਿਭਾਗ ਦੇ ਪੱਤਰ ਨੰਬਰ 5/10/09-5ਐਫ ਪੀ 1/665 ਮਿਤੀ 05/10/2011 ਅਨੁਸਾਰ ਕਾਰਵਾਈ ਕਰਦੇ ਹੋਏ ਬਣਦੀ ਰਿਕਵਰੀ ਜਮ੍ਹਾਂ ਕਰਾਉਣ ਦੇ ਹੋਏ ਸਰਕਾਰ ਅਤੇ ਦਫਤਰ ਨੂੰ ਰਿਪੋਰਟ ਭੇਜਣ ਦੇ ਹੁਕਮ ਜਾਰੀ ਕੀਤੇ ਹਨ ਜੋ ਕੇ ਅਤਿ ਨਿੰਦਣਯੋਗ ਕਾਰਵਾਈ ਹੈ। ਜਿਸ ਨੂੰ ਅਧਿਆਪਕ ਵਰਗ ਵੱਲੋਂ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹਨਾਂ ਨੇ  ਪੰਜਾਬ ਸਰਕਾਰ ਦੇ ਇਸ ਪੱਤਰ ਦੀ  ਨਿਖੇਧੀ ਕਰਦੇ ਹੋਏ ਦੱਸਿਆ ਕਿਹਾ ਕਿ ਇਹ ਪੱਤਰ ਪੂਰਨ ਰੂਪ ਵਿੱਚ ਅਸਪੱਸ਼ਟ ਹੈ। ਜਿਸ ਕਾਰਣ ਨਾ ਤਾਂ ਅਧਿਆਪਕਾਂ ਨੂੰ ਸਥਿਤੀ ਸਪਸ਼ਟ ਹੋ ਸਕੀ ਹੈ ਅਤੇ ਨਾ ਹੀ ਸਕੂਲ ਮੁੱਖੀਆਂ ਨੂੰ ਜਿਸ ਕਾਰਨ ਉਹ ਸਾਰੇ ਸਸ਼ੋਪੰਜ ਵਿੱਚ ਪਏ ਹੋਏ ਹਨ। ਉਹਨਾਂ ਕਿਹਾ ਕਿ ਪੰਜਵੇਂ  ਛੇਵੇਂ ਪੇ ਕਮਿਸ਼ਨ ਵੱਲੋਂ ਪੀਟੀਆਈ ਅਤੇ ਆਰਟ ਐਂਡ ਕ੍ਰਾਫਟ ਅਧਿਆਪਕਾਂ ਨੂੰ ਸੀ ਐਂਡ ਵੀ ਕੇਡਰ ਵਿੱਚ ਸ਼ਾਮਿਲ ਕੀਤਾ ਗਿਆ ਹੈ ਅਤੇ ਛੇਵੇਂ ਪੇ ਕਮਿਸ਼ਨ ਅਨੁਸਾਰ ਇਹ ਸਕੇਲ ਬਿਲਕੁਲ  ਸਹੀ ਹਨ । ਉਹਨਾਂ ਨੇ ਦਸਿਆ ਕਿ ਸਿੱਖਿਆ ਵਿਭਾਗ ਵੱਲੋਂ ਹੁਣ ਜਾਰੀ ਪੱਤਰ ਮੁਤਾਬਕ ਪੀਟੀਆਈ ਨੂੰ ਸੀ ਐਂਡ ਵੀ ਕੇਡਰ  ਵਿਚੋਂ ਬਾਹਰ ਕੱਢਣ ਦੀ ਸਾਜਿਸ਼ ਰਚਦਿਆਂ ਨਵੇਂ ਸਿਰਿਓਂ ਤਨਖਾਹ ਫਿਕਸ ਕਰਕੇ ਸਿੱਧੇ ਰੂਪ ਵਿੱਚ ਤਨਖਾਹ ਕਟੌਤੀ ਦੀ ਚਾਲ ਚੱਲੀ ਜਾ ਰਹੀ ਹੈ। ਇਸ ਲਈ  ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ, ਸਿੱਖਿਆ ਮੰਤਰੀ ਸ: ਹਰਜੋਤ ਸਿੰਘ ਬੈਂਸ ਤੇ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾ ਕੋਲੋਂ ਮੰਗ ਕੀਤੀ ਜਾਂਦੀ  ਹੈ, ਕਿ ਇਹ ਇਹੋ ਜਿਹੇ ਜਬਰੀ ਸੋਧੇ ਜਾ ਰਹੇ ਪੱਤਰਾਂ ਨੂੰ ਵਾਪਸ ਲਿਆ ਜਾਵੇ ਤੇ ਪੰਜਾਬ ਦੀ ਸਰਕਾਰ ਮੁਲਾਜ਼ਮ ਹਿਤੈਸ਼ੀ ਸਰਕਾਰ ਹੋਣ ਦਾ ਵਾਅਦਾ ਪੂਰਾ ਕੀਤਾ ਜਾਵੇ। ਇਸ ਮੌਕੇ  ਹਰਦੇਵ ਸਿੰਘ ਖਾਨੋਵਾਲ,  ਡਾਕਟਰ ਅਰਵਿੰਦਰ ਸਿੰਘ ਭਰੋਤ, ਗੁਰਮੀਤ ਸਿੰਘ ਖਾਲਸਾ ,ਲੈਕਚਰਾਰ ਵਿਨੀਸ਼ ਸ਼ਰਮਾ, ਰੋਸ਼ਨ ਲਾਲ ,ਮਨੂੰ ਕੁਮਾਰ ਪ੍ਰਰਾਸ਼ਰ, ਅਮਰੀਕ ਸਿੰਘ ਰੰਧਾਵਾ, ਮਨਦੀਪ ਸਿੰਘ,ਮਨਜੀਤ ਸਿੰਘ, ਜਤਿੰਦਰ ਸਿੰਘ ਸ਼ੈਲੀ ,ਮਨੋਜ ਟਿੱਬਾ, ਸਤੀਸ਼ ਕੁਮਾਰ ਟਿੱਬਾ,ਸੁਖਜਿੰਦਰ ਸਿੰਘ ਢੋਲਣ, ਵੱਸਣਦੀਪ ਸਿੰਘ ਜੱਜ, ਪਰਵੀਨ ਕੁਮਾਰ, ਕੁਲਬੀਰ ਸਿੰਘ ,ਮਨਿੰਦਰ ਸਿੰਘ,ਰੇਸ਼ਮ ਸਿੰਘ ਰਾਮਪੁਰੀ, ਕਮਲਜੀਤ ਸਿੰਘ ਮੇਜਰਵਾਲ ,ਅਮਰਜੀਤ ਕਾਲਾ ਸੰਘਿਆ,ਅਮਨਦੀਪ ਸਿੰਘ, ਸ਼ੁਭਦਰਸ਼ਨ ਆਨੰਦ, ਰਕੇਸ਼ ਕਾਲਾ ਸੰਘਿਆ ,ਰਾਜਨਜੋਤ ਸਿੰਘ ਖਹਿਰਾ ,ਸਰਬਜੀਤ ਸਿੰਘ ਔਜਲਾ, ਜਗਜੀਤ ਸਿੰਘ ਮਿਰਜਾਪੁਰ, ਅਮਰਜੀਤ ਸਿੰਘ ਡੈਨਵਿੰਡ , ਅਮਨ ਸੂਦ, ਰਜੀਵ ਸਹਿਗਲ,ਸੰਦੀਪ ਮੰਡ ,ਗੁਰਦੇਵ ਸਿੰਘ ਧੰਮਬਾਦਸ਼ਾਹਪੁਰ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article*ਬੰਦ ਹੋਇਆ ਲੇਖਕਾਂ ਦਾ ਬਤੌਰ ਡੈਲੀਗੇਟ ਮਾਣ ਭੱਤਾ*
Next articleनफरती भाषणों, अल्पसंख्यकों के दानवीकरण का तेजी से बढ़ता ग्राफ