ਕਪੂਰਥਲਾ,(ਸਮਾਜ ਵੀਕਲੀ) ( ਕੌੜਾ )– ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੰਡਾਲ ਬੇਟ ਦੇ ਪੀ ਟੀ ਆਈ ਅਮਨਦੀਪ ਸਿੰਘ ਵਲਣੀ ਨੇ ਬੀ ਐਸ ਐਫ ਵੱਲੋਂ ਅਮ੍ਰਿੰਤਸਰ ਵਿਖੇ ਕਰਵਾਈ ਗਈ ਬਾਰਡਰ ਮੈਨ ਮੈਰਾਥਨ ਦੌੜ ਵਿੱਚ ਸਿੱਖਿਆ ਵਿਭਾਗ ਦੀ ਪ੍ਰਤੀਨਿਧਤਾ ਕਰਦਿਆਂ ਮੈਡਲ ਪ੍ਰਾਪਤ ਕਰਕੇ ਸਕੂਲ ਅਤੇ ਜ਼ਿਲੇ ਦਾ ਨਾਂ ਉੱਚਾ ਕੀਤਾ।42 ਕਿਲੋਮੀਟਰ ਲੰਮੀ ਮੈਰਾਥਨ ਵਿੱਚ ਦੇਸ਼ ਦੇ ਉੱਚ ਕੋਟੀ ਦੇ ਐਥਲੀਟਾਂਂ ਨੇ ਭਾਗ ਲਿਆ।ਪੀ ਟੀ ਆਈ ਅਮਨਦੀਪ ਸਿੰਘ ਵਲਣੀ ਦੀ ਇਸ ਜਿੱਤ ਉੱਪਰ ਪ੍ਰਿੰਸੀਪਲ ਵੀਨਾ, ਸਕੂਲ ਇੰਚਾਰਜ ਕਮਲਜੀਤ ਕੌਰ ਅਤੇ ਸਮੂਹ ਸਟਾਫ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਇਸੇ ਤਰ੍ਹਾਂ ਪਿੰਡ ਭੰਡਾਲ ਬੇਟ ਦੇ ਸਰਪੰਚ ਚਰਨਜੀਤ ਸਿੰਘ ਚੰਨਾ, ਪੰਚਾਇਤ ਮੈਂਬਰਾਂ ਅਤੇ ਇਲਾਕੇ ਦੇ ਖਿਡਾਰੀਆਂ ਨੇ ਪੀ ਟੀ ਆਈ ਅਮਨਦੀਪ ਸਿੰਘ ਵਲਣੀ ਨੂੰ ਵਧਾਈ ਦਿੰਦਿਆਂ ਆਸ ਕੀਤੀ ਕਿ ਸਕੂਲ ਦੇ ਵਿਦਿਆਰਥੀ ਵੀ ਉਨ੍ਹਾਂ ਤੋਂ ਪ੍ਰੇਰਿਤ ਹੋ ਕੇ ਖੇਡਾਂ ਵਿੱਚ ਮੱਲਾਂ ਮਾਰਨਗੇ।ਇਸ ਮੌਕੇ ਪੀ ਟੀ ਆਈ ਅਮਨਦੀਪ ਸਿੰਘ ਵਲਣੀ ਨੇ ਕਿਹਾ ਕਿ ਜੇ ਮਨ ਵਿੱਚ ਦ੍ਰਿੜ ਨਿਸ਼ਚਾ ਹੋਏ ਤਾਂ ਉਮਰ ਵੀ ਤੁਹਾਡੀ ਮਿਹਨਤ ਵਿੱਚ ਰੁਕਾਵਟ ਨਹੀਂ ਬਣਦੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਸਖ਼ਤ ਮਿਹਨਤ ਅਤੇ ਲਗਨ ਨਾਲ ਅਸੀਂ ਆਪਣੇ ਟੀਚੇ ਨੂੰ ਸਰ ਕਰ ਸਕਦੇ ਹਾਂ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj