ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਹੁਕਮਾਂ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ ਪਵਨ ਕੁਮਾਰ ਸ਼ਗੋਤਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਿਪਟੀ ਮੈਡੀਕਲ ਕਮਿਸ਼ਨਰ ਡਾ ਹਰਬੰਸ ਕੌਰ ਦੀ ਅਗਵਾਈ ਹੇਠ ਮੈਨੇਜਰ ਇੰਦਰਵੀਰ ਸਿੰਘ ਦੇ ਸਹਿਯੋਗ ਨਾਲ ਫੂਡ ਐਂਡ ਕਰਾਫਟ ਇੰਸਟੀਚਿਊਟ ਐਨਐੱਫਸੀਆਈ ਵਿਖੇ ਮਾਨਸਿਕ ਸਿਹਤ ਦਿਵਸ ਮਨਾਇਆ ਗਿਆ। ਇਸ ਮੌਕੇ ਡਾ. ਮਹਿਮਾ ਮਿਨਹਾਸ ਮੈਡੀਕਲ ਅਫ਼ਸਰ, ਜਿਲ੍ਹਾ ਨਸ਼ਾ ਮੁਕਤੀ ਮੁੜ ਵਸੇਬਾ ਕੇਂਦਰ ਹੁਸ਼ਿਆਰਪੁਰ ਤੋਂ ਨਿਸ਼ਾ ਰਾਣੀ ਮੈਨੇਜਰ, ਪ੍ਰਸ਼ਾਂਤ ਆਦਿਆਂ ਕਾਊਸਲਰ, ਤਾਨੀਆ ਕਾਊਸਲਰ ਅਤੇ ਇੰਸਟੀਚਿਊਟ ਦੇ ਅਧਿਕਾਰੀ ਕਰਮਚਾਰੀ ਅਤੇ ਵਿਦਿਆਰਥੀ ਹਾਜ਼ਿਰ ਸਨ। ਇਸ ਮੌਕੇ ਜਾਣਕਾਰੀ ਸਾਂਝੀ ਕਰਦਿਆਂ ਡਿਪਟੀ ਮੈਡੀਕਲ ਕਮਿਸ਼ਨਰ ਡਾ ਹਰਬੰਸ ਕੌਰ ਨੇ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ ਵਲੋਂ ਮਾਨਸਿਕ ਸਿਹਤ ਬਾਰੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤਾ ਇਹ ਦਿਵਸ ਇਸ ਸਾਲ ਦੇ ਥੀਮ ‘ਮੈਂਟਲ ਹੈਲਥ ਐਟ ਵਰਕ” ਭਾਵ ਕਾਰਜ ਸਥਲ ਤੇ ਮਾਨਸਿਕ ਸਿਹਤ ਤਹਿਤ ਮਨਾਇਆ ਜਾ ਰਿਹਾ ਹੈ। ਅੱਜ ਕਲ ਦੀ ਭੱਜ ਦੌੜ ਵਾਲੀ ਜ਼ਿੰਦਗੀ ਵਿੱਚ ਹਰ ਵਿਅਕਤੀ ਕਿਸੇ ਨਾ ਕਿਸੇ ਵਜ੍ਹਾ ਕਰਕੇ ਮਾਨਸਿਕ ਤਣਾਅ ਚ ਰਹਿੰਦਾ ਹੈ। ਮਾਨਸਿਕ ਸਿਹਤ ਸਾਰੇ ਲੋਕਾਂ ਲਈ ਬੁਨਿਆਦੀ ਮਨੁੱਖੀ ਅਧਿਕਾਰ ਹੈ। ਉਹਨਾਂ ਕਿਹਾ ਕਿ ਚੰਗੀ ਮਾਨਸਿਕ ਸਿਹਤ ਸਾਡੀ ਸਮੁੱਚੀ ਸਿਹਤ ਅਤੇ ਤੰਦਰੁਸਤੀ ਲਈ ਬਹੁਤ ਜ਼ਰੂਰੀ ਹੈ। ਫਿਰ ਵੀ ਵਿਸ਼ਵ ਪੱਧਰ ‘ਤੇ ਅੱਠਾਂ ਵਿੱਚੋਂ ਇੱਕ ਵਿਅਕਤੀ ਮਾਨਸਿਕ ਸਿਹਤ ਦੀਆਂ ਪ੍ਰਤੀਕੂਲ ਪ੍ਰਸਥਿਤੀਆਂ ਨਾਲ ਜੀਅ ਰਿਹਾ ਹੈ, ਜੋ ਉਹਨਾਂ ਦੀ ਸਰੀਰਕ ਸਿਹਤ, ਉਹਨਾਂ ਦੀ ਤੰਦਰੁਸਤੀ, ਉਹ ਦੂਜਿਆਂ ਨਾਲ ਕਿਵੇਂ ਜੁੜਦੇ ਹਨ, ਨੂੰ ਪ੍ਰਭਾਵਿਤ ਕਰਦੀਆਂ ਹਨ। ਮਾਨਸਿਕ ਬੀਮਾਰੀਆਂ ਪ੍ਰਤੀ ਸਾਡਾ ਸਮਾਜ ਅਜੇ ਏਨਾ ਜਾਗਰੂਕ ਨਹੀਂ ਹੋਇਆ। ਮਾਨਸਿਕ ਬੀਮਾਰੀ ਵੀ ਦੂਸਰੀਆਂ ਸਰੀਰਕ ਬੀਮਾਰੀਆਂ ਵਾਂਗ ਹੀ ਹੈ ਤੇ ਇਸ ਦਾ ਇਲਾਜ਼ ਹੋ ਸਕਦਾ ਹੈ। ਸਕਰਾਤਮਿਕ ਸੋਚ ਇਸ ਬਿਮਾਰੀ ਨਾਲ ਲੜਣ ਦਾ ਸਭ ਤੋਂ ਵੱਡਾ ਹੱਥਿਆਰ ਹੈ। ਆਪਣੇ ਆਪ ਨੂੰ ਇਕੱਲਿਆ ਰੱਖਣਾ, ਹਰ ਦਮ ਸੋਚ ਵਿਚਾਰ ਚ ਰਹਿਣਾ, ਕਿਸੇ ਨਾਲ ਵੀ ਗੱਲ ਕਰਨ ਨੂੰ ਦਿਲ ਨਾ ਕਰਣਾ, ਹਰ ਵੇਲੇ ਮਾੜੀ ਸੋਚ ਰੱਖਣਾ, ਚਿੜਚਿੜ੍ਹਾਪਣ, ਸੁਸਾਇਡ ਮਾਨਸਿਕਤਾ, ਗੁੱਸਾ ਜਿਆਦਾ ਆਉਣਾ, ਮਾਨਸਿਕ ਤੌਰ ‘ਤੇ ਜੇਕਰ ਅਜਿਹੀਆ ਆਲਾਮਤਾ ਵੇਖਣ ਨੂੰ ਮਿਲੇ ਤਾ ਮਾਹਿਰ ਡਾਕਟਰਾਂ ਕੋਲ ਜਾ ਕੇ ਇਲਾਜ ਕਰਵਾਇਆ ਜਾਵੇ।
https://play.google.com/store/apps/details?id=in.yourhost.samajweekly